100 ਮੀਟਰ ਤੋਂ ਬਾਅਦ ਹੁਣ 200 ਮੀਟਰ ਵਿੱਚ ਵੀ ਭਾਰਤ ਦੀ ਇਕਲੌਤੀ ਦੌੜਾਕ ਦੁਤੀ ਚੰਦ ਨੂੰ ਨਿਰਾਸ਼ਾ ਮਿਲੀ ਹੈ। ਦੁਤੀ ਦੀ ਟੋਕੀਓ ਓਲੰਪਿਕਸ ਦੀ ਯਾਤਰਾ ਹੁਣ ਖਤਮ ਹੋ ਗਈ ਹੈ।
ਦਰਅਸਲ, ਭਾਰਤ ਦੀ ਦੌੜਾਕ ਦੁਤੀ ਚੰਦ ਟੋਕੀਓ ਓਲੰਪਿਕ ਖੇਡਾਂ ਦੇ ਅਥਲੈਟਿਕਸ ਮੁਕਾਬਲੇ ਵਿੱਚ ਮਹਿਲਾਵਾਂ ਦੀ ਦੇ ਸੈਮੀਫਾਈਨਲ ਵਿੱਚ 200 ਮੀਟਰ ਦੌੜ ਵਿੱਚ ਸੱਤਵੇਂ ਅਤੇ ਆਖਰੀ ਸਥਾਨ ’ਤੇ ਰਹਿ ਕੇ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ।
ਇਹ ਵੀ ਪੜ੍ਹੋ: ਪੰਜਾਬ, ਉਤਰਾਖੰਡ ਅਤੇ ਹਿਮਾਚਲ ‘ਚ ਅੱਜ ਤੋਂ ਖੁੱਲ੍ਹੇ ਸਕੂਲ, ਕੋਵਿਡ ਪ੍ਰੋਟੋਕੋਲ ਹੈ ਲਾਜ਼ਮੀ
ਇਸ ਮੁਕਾਬਲੇ ਵਿੱਚ ਦੁਤੀ ਨੇ ਚੌਥੀ ਹੀਟ ਵਿੱਚ 23.85 ਸਕਿੰਟ ਦਾ ਸਮਾਂ ਕੱਢਿਆ, ਜੋ ਕਿ ਸੀਜ਼ਨ ਦਾ ਉਸਦਾ ਸਰਬੋਤਮ ਪ੍ਰਦਰਸ਼ਨ ਸੀ, ਪਰ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਇਹ ਕਾਫ਼ੀ ਨਹੀਂ ਸੀ।
ਨਾਮੀਬੀਆ ਦੀ ਕ੍ਰਿਸਟੀਨ ਮਬੋਮਾ ਨੇ 22.11 ਸਕਿੰਟ ਦੇ ਸਮੇਂ ਨਾਲ ਇਹ ਹੀਟ ਜਿੱਤ ਲਈ। ਉਨ੍ਹਾਂ ਤੋਂ ਇਲਾਵਾ ਅਮਰੀਕਾ ਦੀ ਗੈਬਰੀਅਲੀ ਥਾਮਸ (22.20) ਅਤੇ ਨਾਈਜਰ ਦੀ ਅਮੀਨਾਤੁ ਸੇਯਨੀ (22.72) ਨੇ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ।
ਦੱਸ ਦੇਈਏ ਕਿ ਸੱਤ ਹੀਟਾਂ ਵਿੱਚੋਂ ਹਰੇਕ ਵਿੱਚੋਂ ਚੋਟੀ ਦੇ ਤਿੰਨ ਅਥਲੀਟ ਅਤੇ ਅਗਲੇ ਤਿੰਨ ਸਰਬੋਤਮ ਸਮਾਂ ਕੱਢਣ ਵਾਲੇ ਖਿਡਾਰੀਆਂ ਨੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਦੁਤੀ ਦਾ ਸਰਬੋਤਮ ਸਮਾਂ 23 ਸਕਿੰਟ ਦਾ ਹੈ। ਉਹ 41 ਪ੍ਰਤੀਭਾਗੀਆਂ ਵਿੱਚ 38ਵੇਂ ਸਥਾਨ ‘ਤੇ ਰਹੀ । ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੁਤੀ ਮਹਿਲਾਵਾਂ ਦੀ 100 ਮੀਟਰ ਦੌੜ ਵਿੱਚ ਸੈਮੀਫਾਈਨਲ ਵਿੱਚ ਵੀ ਜਗ੍ਹਾ ਨਹੀਂ ਬਣਾ ਸਕੀ ਸੀ। ਉਹ 11.54 ਸਕਿੰਟ ਦੇ ਸਮੇਂ ਨਾਲ ਸੱਤਵੇਂ ਸਥਾਨ ‘ਤੇ ਰਹੀ ਸੀ ।
ਇਹ ਵੀ ਦੇਖੋ: AK 47 ਤੋਂ ਵੱਧ ਖੌਫ਼ ਮੱਖੀਆਂ ਦਾ! ਸੌਣ ਤੋਂ ਲੈਕੇ ਰੋਟੀ ਖਾਣ ਤਕ ਹਰ ਪਾਸੇ ਮੱਖੀਆਂ ਹੀ ਮੱਖੀਆਂ !