ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਅਬਦੁਲ ਰਜ਼ਾਕ ਇਨ੍ਹੀ ਦਿਨੀਂ ਆਪਣੇ ਬੇਤੁਕੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਹੀ ਉਨ੍ਹਾਂ ਨੇ ਮਸ਼ਹੂਰ ਭਾਰਤੀ ਅਦਾਕਾਰਾ ਐਸ਼ਵਰਿਆ ਰਾਏ ‘ਤੇ ਵਿਵਾਦਿਤ ਟਿੱਪਣੀ ਕੀਤੀ ਸੀ। ਹੁਣ ਰਜ਼ਾਕ ਵੱਲੋਂ ਵਿਸ਼ਵ ਕੱਪ 2023 ਫਾਈਨਲ ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਭਾਰਤ ਦੀ ਹਾਰ ‘ਤੇ ਬਿਨ੍ਹਾਂ ਸਿਰ-ਪੈਰ ਦਾ ਬਿਆਨ ਦਿੱਤਾ ਗਿਆ ਹੈ, ਜਿਸਦਾ ਕੋਈ ਮਤਲਬ ਨਹੀਂ ਨਿਕਲਦਾ।
ਸਾਬਕਾ ਪਾਕਿ ਕ੍ਰਿਕਟਰ ਦਾ ਮੰਨਣਾ ਹੈ ਕਿ ਟੀਮ ਇੰਡੀਆ ਕੰਡੀਸ਼ਨ ਦਾ ਫਾਇਦਾ ਚੁੱਕ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਇੰਡੀਆ ਫਾਈਨਲ ਜਿੱਤ ਜਾਂਦੀ ਹੈ, ਤਾਂ ਕ੍ਰਿਕਟ ਦੀ ਹਾਰ ਹੀ ਜਾਂਦੀ। ਵਿਸ਼ਵ ਕੱਪ ਦੇ ਖ਼ਿਤਾਬੀ ਮੁਕਾਬਲੇ ਆਸਟ੍ਰੇਲੀਆ ਨੇ ਭਾਰਤੀ ਟੀਮ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਸੀ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਂਦਾ ਸੀ। ਆਸਟ੍ਰੇਲੀਆ ਦੇ ਲਈ ਓਪਨਰ ਬੱਲੇਬਾਜ਼ ਨੇ ਟ੍ਰੇਵਿਸ ਹੈੱਡ ਨੇ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਅਹਿਮ ਯੋਗਦਾਨ ਦਿੱਤਾ ਸੀ।
ਰਜ਼ਾਕ ਦੇ ਬਿਆਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪਾਕਿਸਤਾਨ ਦੇ ਇੱਕ ਟੀਵੀ ਸ਼ੋਅ ਵਿੱਚ ਕਿਹਾ ਕਿ ਖੁਸ਼ੀ ਇਸ ਗੱਲ ਦੀ ਹੈ ਕਿ ਕ੍ਰਿਕਟ ਜਿੱਤਿਆ ਤੇ ਇੰਡੀਆ ਹਾਰ ਗਈ। ਉਸਨੇ ਕਿਹਾ ਕਿ ਜੇਕਰ ਇੰਡੀਆ ਵਿਸ਼ਵ ਕੱਪ ਜਿੱਤ ਜਾਂਦਾ ਤਾਂ ਇਹ ਖੇਡ ਦੇ ਲਈ ਬਹੁਤ ਦੁੱਖ ਭਰਿਆ ਪਲ ਹੁੰਦਾ। ਉਨ੍ਹਾਂ ਨੇ ਆਪਣੇ ਫਾਇਦੇ ਦੇ ਲਈ ਹਾਲਾਤਾਂ ਦੀ ਵਰਤੋਂ ਕੀਤੀ। ਮੈਂ ਇਸ ਤੋਂ ਪਹਿਲਾਂ ਆਈਸੀਸੀ ਫਾਈਨਲ ਦੇ ਲਈ ਇੰਨੀ ਖਰਾਬ ਪਿੱਚ ਨਹੀਂ ਦੇਖੀ। ਰਜ਼ਾਕ ਨੇ ਇਹ ਵੀ ਕਿਹਾ ਕਿ ਜੇਕਰ ਇਸ ਮੈਚ ਵਿੱਚ ਕੋਹਲੀ ਸੈਂਕੜਾ ਲਗਾ ਦਿੰਦੇ ਤਾਂ ਇੰਡੀਆ ਮੈਚ ਜਿੱਤ ਜਾਂਦਾ।
ਗੌਰਤਲਬ ਹੈ ਕਿ ਆਸਟ੍ਰੇਲੀਆ ਖਿਲਾਫ਼ ਵਿਸ਼ਵ ਕੱਪ 2023 ਦੀ ਖਿਤਾਬੀ ਜੰਗ ਤੋਂ ਪਹਿਲਾਂ ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਲਹਗਾਤਾਰ 10 ਮੈਚ ਜਿੱਤੇ ਸਨ। ਯਾਨੀ ਟੂਰਨਾਮੈਂਟ ਦੇ ਪਹਿਲੇ ਲੀਗ ਮੈਚ ਤੋਂ ਲੈ ਕੇ ਸੈਮੀਫਾਈਨਲ ਤੱਕ ਭਾਰਤ ਨੇ ਕੋਈ ਵੀ ਮੈਚ ਹਾਰਿਆ ਨਹੀਂ ਸੀ, ਪਰ ਫਾਈਨਲ ਦਾ ਦਿਨ ਭਾਰਤ ਲਈ ਬੁਰੇ ਸੁਪਨੇ ਜਿਹਾ ਰਿਹਾ, ਜਿੱਥੇ ਭਾਰਤ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਵੀਡੀਓ ਲਈ ਕਲਿੱਕ ਕਰੋ : –