Farmers movement got support: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਇਸ ਪ੍ਰਦਰਸ਼ਨ ਦੇ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕਈ ਅੰਤਰਰਾਸ਼ਟਰੀ ਖਿਡਾਰੀਆਂ ਵੱਲੋਂ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਕਈ ਖਿਡਾਰੀਆਂ ਨੇ ਅਪੀਲ ਕੀਤੀ ਹੈ ਕਿ ਕਿਸਾਨ ਸਮੱਸਿਆ ਦੇ ਹੱਲ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ। ਕਿਸਾਨ ਦਿੱਲੀ ਹਰਿਆਣਾ ਸਰਹੱਦ ‘ਤੇ ਨਵੇਂ ਕਿਸਾਨ ਬਿੱਲ ਦਾ ਵਿਰੋਧ ਕਰ ਰਹੇ ਹਨ। ਅੱਜ ਇਸ ਅੰਦੋਲਨ ਨੂੰ 6 ਦਿਨ ਹੋ ਗਏ ਹਨ।
ਹਰਿਆਣੇ ਦੇ ਰਹਿਣ ਵਾਲੇ ਭਾਰਤ ਦੇ ਪੁਰਸ਼ ਪਹਿਲਵਾਨ ਬਜਰੰਗ ਪੁਨੀਆ ਨੇ ਕਿਹਾ, “ਸਭ ਦਾ ਢਿੱਡ ਭਰਨ ਵਾਲਾ ਅੰਨਦਾਤਾ ਆਪਣੀ ਹੋਂਦ ਲਈ ਲੜਾਈ ਲੜ ਰਿਹਾ ਹੈ। ਸਾਰੇ ਉਨ੍ਹਾਂ ਦਾ ਸਮਰਥਨ ਕਰੋ, ਉਨ੍ਹਾਂ ਦੀ ਆਵਾਜ਼ ਬਣੋ, ਰਾਜਨੀਤੀ ਬਾਅਦ ਵਿੱਚ ਕਰ ਲੈਣਾ। ਕਿਸਾਨ ਦੇ ਪੁਤੱਰ ਹਾਂ ਕਿਸਾਨ ਦੇ ਘਰ ਜਨਮ ਲਿਆ ਹੈ। ਅਜੇ ਜ਼ਮੀਰ ਜਿਉਂਦਾ ਹੈ ਸਾਡਾ। ਜੈ ਕਿਸਾਨ।”
ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਲਿਖਿਆ, “ਜੇ ਕਿਸਾਨ ਬਚੇਗਾ ਤਾਂ ਦੇਸ਼ ਬਚੇਗਾ।” ਉਨ੍ਹਾਂ ਨੇ ਹੈਸ਼ਟੈਗ ਨਾਲ ਲਿਖਿਆ ਕਿ ਕਿਸਾਨਾਂ ਲਈ ਆਵਾਜ਼ ਬੁਲੰਦ ਕਰੋ।
ਭਾਰਤੀ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ਨੇ ਲਿਖਿਆ, “ਪੰਜਾਬੀ ਨੌਜਵਾਨ ਦਿੱਲੀ ਬਾਰਡਰ ‘ਤੇ ਸੜਕ ਸਾਫ ਕਰਦੇ ਹੋਏ। ਅਸੀਂ ਨਹੀਂ ਚਾਹੁੰਦੇ ਕਿ ਹਰਿਆਣੇ ਅਤੇ ਦਿੱਲੀ ਦੇ ਲੋਕ ਇਹ ਕਹਿਣ ਕਿ ਪੰਜਾਬੀ ਆਏ ਅਤੇ ਸਭ ਖਰਾਬ ਕਰ ਕੇ ਚੱਲੇ ਗਏ।”
ਸਾਬਕਾ ਓਲੰਪਿਕ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਿਹਾ, “ਕਿਰਪਾ ਕਰਕੇ ਸਾਰੇ ਕਿਸਾਨ ਭਰਾ ਸਹਿਯੋਗ ਕਰੋ। ਰਾਜ ਅਤੇ ਕੇਂਦਰ ਸਰਕਾਰ ਸਾਰੇ ਜਾਇਜ਼ ਮਸਲਿਆਂ ਦਾ ਹੱਲ ਕਰੇਗੀ।”
ਇਹ ਵੀ ਦੇਖੋ : ਦਿੱਲੀ ‘ਚ 10 ਸਾਲ ਪੁਰਾਣੀ ਗੱਡੀ ਨਹੀਂ ਵੜ ਸਕਦੀ, ਬਾਬਿਆਂ ਨੇ 50 ਸਾਲ ਪੁਰਾਣੇ ਟਰੈਕਟਰ ਲਿਆ ਕੀਤੇ ਖੜ੍ਹੇ