Fauja singhs 110th birthday : ਪੰਜਾਬੀਆਂ ਦਾ ਖੇਡਾਂ ਦੇ ਨਾਲ ਬੜਾ ਗੂੜ੍ਹਾ ਰਿਸ਼ਤਾ ਹੈ, ਖਾਸਕਰ ਉਨ੍ਹਾਂ ਖੇਡਾਂ ਨਾਲ ਜਿਨ੍ਹਾਂ ‘ਚ ਜੋਸ਼ ਦੇ ਨਾਲ-ਨਾਲ ਜ਼ੋਰ ਦੀ ਬਹੁਤ ਜਰੂਰਤ ਹੁੰਦੀ ਹੈ। ਇਸੇ ਤਰਾਂ ਅੱਜ ਖੇਡਾਂ ਰਹੀ ਪੰਜਾਬ ਅਤੇ ਪੰਜਾਬੀਆਂ ਦਾ ਪੂਰੇ ਵਿਸ਼ਵ ਦੇ ਵਿੱਚ ਮਾਣ ਵਧਾਉਣ ਵਾਲੇ ਸਿੱਖ ਦੌੜਾਕ ਸ. ਫੌਜਾ ਸਿੰਘ ਦਾ ਜਨਮ ਦਿਨ ਹੈ। ਸ. ਫੌਜਾ ਸਿੰਘ ਦਾ ਜਨਮ 1 ਅਪ੍ਰੈਲ 1911 ਨੂੰ ਬਰਤਾਨਵੀ ਪੰਜਾਬ ਵਿੱਚ ਜਲੰਧਰ ਜ਼ਿਲੇ ਦੇ ਬਿਆਸ ਪਿੰਡ ਵਿੱਚ ਹੋਇਆ ਸੀ। ਅੱਜ ਫੌਜਾ ਸਿੰਘ ਦਾ 110 ਵਾਂ ਜਨਮਦਿਨ ਹੈ ਪਰ ਅਤੇ ਅੱਜ ਵੀ ਉਨ੍ਹਾਂ ਨੇ ਦੌੜਨਾ ਨਹੀਂ ਛੱਡਿਆ ਹੈ। ਸ. ਫੌਜਾ ਸਿੰਘ ਪੇਸ਼ੇ ਵਜੋਂ ਇੱਕ ਕਿਸਾਨ ਹਨ, ਉਹ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਕੋਲ਼ ਲੰਡਨ ਆਏ ਸਨ। ਇੱਥੇ ਆਉਣ ਤੋਂ ਬਾਅਦ ਉਨ੍ਹਾਂ ਨੇ ਦੋੜ ਲਗਾਉਣੀ ਸ਼ੁਰੂ ਕੀਤੀ ਅਤੇ ਫਿਰ 89 ਸਾਲ ਦੀ ਉਮਰ ਵਿੱਚ 2000 ਲੰਡਨ ਮੈਰਾਥਨ ਤੋਂ ਦੌੜਨਾ ਸ਼ੁਰੂ ਕੀਤਾ। 89 ਸਾਲ ਦੀ ਉਮਰ ਤੋਂ ਦੋੜਾਕ ਦਾ ਸਫ਼ਰ ਸ਼ੁਰੂ ਕਰਨ ਵਾਲੇ ਫੌਜਾ ਸਿੰਘ ਅੱਜ ਹਰ ਇੱਕ ਖਿਡਾਰੀ ਲਈ ਪ੍ਰੇਰਣਾ ਸਰੋਤ ਹਨ।
ਸ. ਫੌਜਾ ਸਿੰਘ ਨੇ 2011 ਵਿੱਚ ਟੋਰਾਂਟੋ ਮੈਰਾਥਨ ਵਿੱਚ ਭਾਗ ਲੈ ਕੇ ਸਭ ਤੋਂ ਵੱਧ ਉਮਰ ਦੇ ਮੈਰਾਥਨ ਦੌੜਾਕ ਦਾ ਨਾਮ ਹਾਸਿਲ ਕੀਤਾ ਸੀ ਪਰ ਉਨ੍ਹਾਂ ਦਾ ਨਾਮ ਗਿਨੀਜ਼ ਬੁੱਕ ਵਿੱਚ ਸ਼ਾਮਿਲ ਨਹੀਂ ਹੋ ਸਕਿਆ ਸੀ ਕਿਉਂਕਿ ਉਹਨਾਂ ਕੋਲ ਆਪਣਾ ਜਨਮ ਸਰਟੀਫਿਕੇਟ ਨਹੀਂ ਸੀ। ਉਨ੍ਹਾਂ ਕੋਲ ਜਨਮ ਸਰਟੀਫਿਕੇਟ ਨਾ ਹੋਣ ਕਰ ਕੇ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਖੁਸ਼ਕਿਸਮਤੀ ਨਾਲ ਉਨ੍ਹਾਂ ਨੂੰ ਪਾਸਪੋਸਟ ਮਿਲ ਗਿਆ ਜਿਸ ਵਿੱਚ ਸ. ਫੌਜਾ ਸਿੰਘ ਦੀ ਉਮਰ 1 ਅਪ੍ਰੈਲ 1911 ਲਿਖੀ ਹੋਈ ਸੀ। ਉਨ੍ਹਾਂ ਨੂੰ ਮਹਾਰਾਣੀ ਐਲਿਜ਼ਾਬੈਥ II ਦੁਆਰਾ ਸਾਲ 2011 ਵਿੱਚ ਇੱਕ ਸੌ ਸਾਲ ਦੀ ਉਮਰ ਵਿੱਚ ਮੈਰਾਥਨ ‘ਚ ਹਿੱਸਾ ਲੈਣ ਲਈ ਇੱਕ ਪੱਤਰ ਲਿਖ ਕੇ ਵਧਾਈ ਦਿੱਤੀ ਗਈ ਸੀ। 2013 ਵਿੱਚ ਉਨ੍ਹਾਂ ਨੇ ਮੈਰਾਥਨ ਦੌੜ ਤੋਂ ਸੰਨਿਆਸ ਲੈ ਲਿਆ। ਸ. ਫੌਜਾ ਸਿੰਘ ਨੂੰ ਸਾਲ 2015 ਵਿੱਚ ਬ੍ਰਿਟਿਸ਼ ਸਰਕਾਰ ਨੇ ਐਂਪਾਇਰ ਮੈਡਲ ਨਾਲ ਸਨਮਾਨਿਤ ਵੀ ਕੀਤਾ ਸੀ।
ਸ. ਫੌਜਾ ਸਿੰਘ ਨੇ ਆਪਣੇ ਕਰੀਅਰ ਦੇ ਦੌਰਾਨ ਬਹੁਤ ਸਾਰੇ ਰਿਕਾਰਡ ਆਪਣੇ ਨਾਮ ਕਰ ਭਾਰਤ ਦਾ ਵੀ ਮਾਣ ਵਧਾਇਆ ਹੈ। ਅਪ੍ਰੈਲ 2012 ਵਿੱਚ ਉਨ੍ਹਾਂ ਨੇ ਫੁੱਲ ਮੈਰਾਥਾਨ ਨੂੰ ਅਲਵਿਦਾ ਕਹਿ ਦਿੱਤਾ ਪਰ ਉਹਨਾਂ ਕਿਹਾ ਕਿ ਉਹ ਹਾਫ -ਮੈਰਾਥਾਨਾਂ ਅਤੇ ਹੋਰ ਛੋਟੀਆਂ ਦੌੜਾਂ ਵਿੱਚ ਦੌੜਦੇ ਰਹਿਣਗੇ।