ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਇਕ ਵਾਰ ਫਿਰ ਤੋਂ ਵਿਸ਼ਵ ਕੱਪ ਦੇ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਦੇ ਵਿਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਇਹ ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਤੇ ਆਸਟ੍ਰੇਲੀਆ ਵਿਚ 20 ਸਾਲ ਬਾਅਦ ਵਿਸ਼ਵ ਕੱਪ ਦਾ ਫਾਈਨਲ ਹੋਵੇਗਾ। ਪਿਛਲੀ ਵਾਰ ਟੀਮ ਇੰਡੀਆ 2003 ਵਿਚ ਸੌਗਰ ਗਾਂਗੁਲੀ ਦੀ ਕਪਤਾਨੀ ਵਿਚ ਦੱਖਣੀ ਅਫਰੀਕਾ ਜੋਹਾਨਸਬਰਗ ਵਿਚ ਹਾਰ ਗਈ ਸੀ।
ਭਾਰਤ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ 15 ਨਵੰਬਰ ਨੂੰ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 70 ਦੌੜਾਂ ਤੋਂ ਹਰਾਇਆ ਸੀ। ਉਹ 12 ਸਾਲ ਬਾਅਦ ਫਾਈਨਲ ਵਿਚ ਪਹੁੰਚੀ ਹੈ। ਪਿਛਲੀ ਵਾਰ 2011 ਵਿਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਚੈਂਪੀਅਨ ਬਣੀ ਸੀ। ਦੂਜੇ ਪਾਸੇ ਆਸਟ੍ਰੇਲੀਆ ਨੇ ਵੀਰਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨਸ ਵਿਚ ਖੇਡੇ ਗਏ ਦੂਜੇ ਸੈਮੀਫਾਈਨਲ ਵਿਚ ਦੱਖਣੀ ਅਫਰੀਕਾ ਨੂੰ ਤਿੰਨ ਵਕਟਾਂ ਨਾਲ ਹਰਾ ਦਿੱਤਾ।
ਆਸਟ੍ਰੇਲੀਆ ਦੀ ਟੀਮ 2003 ਵਿਚ ਵਿਸ਼ਵ ਕੱਪ ਵਿਚ ਜਦੋਂ ਚੈਂਪੀਅਨ ਬਣੀ ਸੀ ਉਦੋਂ ਉਸ ਨੇ ਸਾਰੇ 11 ਮੈਚ ਜਿੱਤੇ ਸਨ। ਕੰਗਾਰੂ ਟੀਮ ਨੇ ਫਾਈਨਲ ਵਿਚ ਭਾਰਤ ਨੂੰ ਹਰਾਉਣ ਤੋਂ ਪਹਿਲਾਂ ਉਸ ਨੂੰ ਗਰੁੱਪ ਰਾਊਂਡ ਵਿਚ ਵੀ ਹਰਾਇਆ ਸੀ। ਉਦੋਂ ਭਾਰਤੀ ਟੀਮ ਨੇ ਕੁੱਲ 8 ਮੈਚ ਜਿੱਤੇ ਸਨ। ਹੁਣ 2023 ਵਿਸ਼ਵ ਕੱਪ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਟੀਮ ਲਗਾਤਾਰ 10 ਮੈਚ ਜਿੱਤ ਕੇ ਫਾਈਨਲ ਵਿਚ ਪਹੁੰਚੀ ਹੈ ਤੇ ਉਸ ਦੀ ਨਜ਼ਰ 11ਵੀਂ ਜਿੱਤ ਹਾਸਲ ਕਰਕੇ ਖਿਤਾਬ ਜਿੱਤਣ ‘ਤੇ ਹੈ। ਭਾਰਤ ਨੇ ਗਰੁੱਪ ਰਾਊਂਡ ਵਿਚ ਆਸਟ੍ਰੇਲੀਆ ਨੂੰ ਹਰਾਇਆ ਸੀ ਤੇ ਹੁਣ ਫਾਈਨਲ ਵਿਚ ਵੀ ਉਸ ਨੂੰ ਮਾਤ ਦੇਣ ਦਾ ਮੌਕਾ ਹੈ। ਆਸਟ੍ਰੇਲੀਆ ਦੀ ਟੀਮ ਇਸ ਟੂਰਨਾਮੈਂਟ ਵਿਚ ਕੁੱਲ 8 ਮੈਚ ਜਿੱਤ ਕੇ ਫਾਈਨਲ ਤੱਕ ਪਹੁੰਚੀ ਹੈ।
ਭਾਰਤ ਚੌਥੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ ਹੈ। 1983 ਵਿਚ ਕਪਿਲ ਦੇਵ ਦੀ ਕਪਤਾਨੀ ਵਿਚ ਵੈਸਟਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤਿਆ ਸੀ। ਉਦੋਂ ਸੌਰਵ ਗਾਂਗੁਲੀ ਕਪਤਾਨ ਸਨ।ਇਸਦੇ ਬਾਅਦ 8 ਸਾਲ ਬਾਅਦ 2011 ਵਿਚ ਜਦੋਂ ਭਾਰਤ ਫਾਈਨਲ ਵਿਚ ਪਹੁੰਚਿਆ ਤਾਂ ਉਸ ਨੇ ਸ਼੍ਰੀਲੰਕਾ ਨੂੰ ਹਰਾ ਕੇ ਦੂਜੀ ਵਾਰ ਖਿਤਾਬ ਜਿੱਤ ਲਿਆ।
ਇਹ ਵੀ ਪੜ੍ਹੋ : ਗੀਗੇਮਾਜਰਾ ’ਚ ਦੋ ਨੌਜਵਾਨਾਂ ਦੀ ਭੇਤ-ਭਰੀ ਬਿਮਾਰੀ ਨਾਲ ਮੌ.ਤ, ਮਾਪਿਆਂ ਦੇ ਇਕਲੌਤੇ ਪੁੱਤਰ ਸਨ ਮ੍ਰਿ.ਤਕ
ਦੂਜੇ ਪਾਸੇ ਆਸਟ੍ਰੇਲੀਆ 8 ਸਾਲ ਦੇ ਬਾਅਦ ਵਿਸ਼ਵ ਕੱਪ ਦਾ ਫਾਈਨਲ ਖੇਡੇਗੀ।ਉਹ 1987, 1999, 20023, 2007 ਤੇ 2015 ਵਿਚ ਚੈਂਪੀਅਨ ਬਣੀ ਸੀ। ਆਸਟ੍ਰੇਲੀਆ ਨੂੰ 1975 ਤੇ 1996 ਦੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੂੰ ਪਿਛਲੀ ਵਾਰ 2019 ਵਿਚ ਇੰਗਲੈਂਡ ਨੇ ਸੈਮੀਫਾਈਨਲ ਵਿਚ ਬਾਹਰ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ : –