ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇੰਗਲੈਂਡ ਖਿਲਾਫ ਐਤਵਾਰ ਨੂੰ ਪੰਜ ਮੈਚਾਂ ਦੀ ਸੀਰੀਜ ਦੇ ਪਹਿਲੇ ਟੈਸਟ ਵਿਚ ਮਿਲੀ ਹਾਰ ਲਈ ਚੋਟੀ ਦੇ ਬੱਲੇਬਾਜ਼ਾਂ ਦੀ ਅਸਫਲਤਾ ‘ਤੇ ਨਿਰਾਸ਼ਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਵੱਲੋਂ ਦਿੱਤੇ ਗਏ ਜੁਝਾਰੂਪਣ ਅਤੇ ਉਤਸ਼ਾਹ ਦੀ ਘਾਟ ਸੀ। ਭਾਰਤੀ ਟੀਮ ਨੂੰ 231 ਦੌੜਾਂ ਦਾ ਟੀਚਾ ਮਿਲਿਆ, ਜਿਸ ਦੇ ਜਵਾਬ ‘ਚ ਟੀਮ 202 ਦੌੜਾਂ ‘ਤੇ ਆਊਟ ਹੋ ਗਈ ਅਤੇ ਇੰਗਲੈਂਡ ਨੇ 28 ਦੌੜਾਂ ਦੀ ਜਿੱਤ ਨਾਲ ਪੰਜ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ। ਹਾਲਾਂਕਿ ਭਾਰਤ ਨੇ ਪਹਿਲੀ ਪਾਰੀ ਵਿੱਚ 190 ਦੌੜਾਂ ਦੀ ਵੱਡੀ ਲੀਡ ਲੈ ਲਈ ਸੀ।
ਰੋਹਿਤ ਨੇ ਮੈਚ ਦੇ ਬਾਅਦ ਕਿਹਾ ਕਿ ਇਹ ਦੱਸਣਾ ਮੁਸ਼ਕਲ ਹੈ ਕਿ ਗਲਤੀ ਕਿਥੇ ਹੋਈ। 190 ਦੌੜਾਂ ਦੀ ਬੜ੍ਹਤ ਨਾਲ ਅਸੀਂ ਦਬਦਬਾ ਬਣਾਇਆ ਸੀ ਪਰ ਓਲੀ ਪੋਪ (196 ਦੌੜਾਂ) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਜੋ ਸ਼ਾਇਦ ਕਿਸੇ ਵਿਦੇਸ਼ੀ ਖਿਡਾਰੀ ਦੀ ਭਾਰਤੀ ਹਾਲਾਤ ਵਿਚ ਸਰਵਸ਼੍ਰੇਸ਼ਠ ਬੱਲੇਬਾਜ਼ੀ ਵਿਚੋਂ ਇਕ ਸੀ। ਉਨ੍ਹਾਂ ਕਿਹਾ ਮੈਨੂੰ ਲੱਗਾ ਕਿ 230 ਦੌੜਾਂ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਸਾਨੂੰ ਲੱਗਾ ਕਿ ਅਸੀਂ ਸਹੀ ਲਾਈਨ ਤੇ ਲੈਂਥ ਵਿਚ ਗੇਂਦਬਾਜ਼ੀ ਕੀਤੀ ਪਰ ਤੁਹਾਨੂੰ ਕਹਿਣਾ ਹੋਵੇਗਾ ਕਿ ਬਹੁਤ ਵਧੀਆ ਖੇਲੇ ਓਲੀ ਪੋਪ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ, 16 ਫਰਵਰੀ ਨੂੰ ‘ਭਾਰਤ ਬੰਦ’ ਦਾ ਕੀਤਾ ਐਲਾਨ
ਰੋਹਿਤ ਨੇ ਕਿਹਾ ਕਿ ਇਕ ਜਾਂ ਦੋ ਚੀਜ਼ਾਂ ਨੂੰ ਦੇਖਣਾ ਮੁਸ਼ਕਲ ਹੈ। ਅਸੀਂ ਟੀਚੇ ਤੱਕ ਪਹੁੰਚਣ ਲਈ ਚੰਗੀ ਬੱਲੇਬਾਜ਼ੀ ਨਹੀਂ ਕਰ ਸਕੇ। 20-30 ਦੌੜਾਂ ਤੋਂ ਕੁਝ ਵੀ ਸੰਭਵ ਹੈ।ਹੇਠਲੇ ਕ੍ਰਮ ਨੇ ਚੰਗਾ ਸੰਘਰਸ਼ ਕੀਤਾ ਤੇ ਚੋਟੀ ਦੇ ਬੱਲੇਬਾਜ਼ਾਂ ਨੂੰ ਦਿਖਾਇਆ ਕਿ ਕਿਵੇਂ ਬੱਲੇਬਾਜ਼ੀ ਕੀਤੀ ਜਾਵੇ। ਅਸੀਂ ਕੁਝ ਮੌਕਿਆਂ ਦਾ ਫਾਇਦਾ ਨਹੀਂ ਚੁੱਕਿਆ ਪਰ ਅਜਿਹਾ ਹੋ ਸਕਦਾ ਹੈ। ਇਹ ਸੀਰੀਜ ਦਾ ਪਹਿਲਾ ਮੈਚ ਹੈ। ਉਨ੍ਹਾਂ ਕਿਹਾ ਕਿ ਹੇਠਲੇ ਕ੍ਰਮ ਨੇ ਅਸਲ ਵਿਚ ਚੰਗਾ ਜਜ਼ਬਾ ਦਿਖਾਇਆ। ਸਾਨੂੰ ਹੋਰ ਚੰਗਾ ਖੇਡਣਾ ਚਾਹੀਦਾ ਸੀ।
ਵੀਡੀਓ ਲਈ ਕਲਿੱਕ ਕਰੋ –