Former Bangladesh Under-19 player: ਕ੍ਰਿਕਟ ਜਗਤ ਦੇ ਲਈ ਇੱਕ ਬਹੁਤ ਬੁਰੀ ਖਬਰ ਸਾਹਮਣੇ ਆਈ ਹੈ। ਜਿੱਥੇ ਬੰਗਲਾਦੇਸ਼ ਦੇ ਅੰਡਰ-19 ਦੇ ਸਾਬਕਾ ਕ੍ਰਿਕਟਰ ਮੁਹੰਮਦ ਸ਼ੌਜਿਬ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ । ਉਨ੍ਹਾਂ ਨੇ ਸ਼ਨੀਵਾਰ 14 ਨਵੰਬਰ ਨੂੰ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ। 21 ਸਾਲਾਂ ਸ਼ੌਜਿਬ ਬੰਗਲਾਦੇਸ਼ ਦੀ ਅੰਡਰ-19 ਟੀਮ ਦਾ ਵੀ ਹਿੱਸਾ ਸੀ। ਇਸ ਟੀਮ ਦੀ ਕਮਾਨ ਸੈਫ ਹਸਨ ਨੇ ਸੰਭਾਲੀ ਸੀ। ਉਹ ਸਟੈਂਡ ਬਾਏ ਖਿਡਾਰੀ ਦੇ ਤੌਰ ‘ਤੇ ਨਿਊਜ਼ੀਲੈਂਡ ਵੀ ਗਿਆ ਸੀ, ਪਰ ਪਲੇਇੰਗ ਇਲੈਵਨ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਇਹ ਨੌਜਵਾਨ ਬੱਲੇਬਾਜ਼ ਬੰਗਲਾਦੇਸ਼ ਦੀ ਅੰਡਰ-19 ਏਸ਼ੀਆ ਕੱਪ ਟੀਮ ਦਾ ਵੀ ਹਿੱਸਾ ਸੀ। ਫਿਲਹਾਲ ਇਸ ਮਾਮਲੇ ਵਿੱਚ ਖ਼ੁਦਕੁਸ਼ੀ ਕਰਨ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ।
ਇਸ ਸਬੰਧੀ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਡਾਇਰੈਕਟਰ ਖਾਲਿਦ ਮਹਿਮੂਦ ਨੇ ਕਿਹਾ, ‘ਮੈਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋ ਰਿਹਾ। ਮੈਂ ਬਹੁਤ ਦੁਖੀ ਹਾਂ। ਸ਼ੌਜਿਬ ਇੱਕ ਸਲਾਮੀ ਬੱਲੇਬਾਜ਼ ਅਤੇ ਦਰਮਿਆਨੀ ਤੇਜ਼ ਗੇਂਦਬਾਜ਼ ਸੀ। ਖ਼ਬਰਾਂ ਅਨੁਸਾਰ ਬੰਗਲਾਦੇਸ਼ ਵਿੱਚ ਅਜਿਹੀ ਕੋਈ ਸੰਸਥਾ ਨਹੀਂ ਹੈ ਜੋ ਖਿਡਾਰੀਆਂ ਨੂੰ ਮਾਨਸਿਕ ਸਿਹਤ ਦੇ ਮੁੱਦਿਆਂ ‘ਤੇ ਸਹਾਇਤਾ ਪ੍ਰਦਾਨ ਕਰੇ। ਸਿਰਫ ਬੰਗਲਾਦੇਸ਼ ਕ੍ਰਿਕਟ ਬੋਰਡ (ਪੀਸੀਬੀ) ਨੇ ਸਮੇਂ-ਸਮੇਂ ‘ਤੇ ਮਾਨਸਿਕ ਸਿਹਤ ਮਾਹਿਰ ਦਿੱਤੇ ਹਨ।
ਉੱਥੇ ਹੀ ਬੰਗਲਾਦੇਸ਼ ਦੇ ਪਹਿਲੇ ਦਰਜੇ ਦੇ ਕ੍ਰਿਕਟਰ ਤਨੁਮਯ ਘੋਸ਼ ਨੇ ਸ਼ੌਜ਼ਿਬ ਬਾਰੇ ਕਿਹਾ, ‘ਮੈ ਹਮੇਸ਼ਾਂ ਮੰਨਦਾ ਸੀ ਕਿ ਉਹ ਲੰਬੇ ਸਮੇਂ ਤੱਕ ਖੇਡ ਸਕਦਾ ਸੀ ਕਿਉਂਕਿ ਉਹ ਅਕੈਡਮੀ ਵਿੱਚ ਇੰਨੀ ਮਿਹਨਤ ਕਰ ਰਿਹਾ ਸੀ। ਸ਼ੋਜ਼ਿਬ ਨਾਲ ਜੋ ਵੀ ਹੋਇਆ ਉਹ ਜਾਣ ਕੇ ਬਹੁਤ ਦੁੱਖ ਹੋਇਆ ਹੈ ।’
ਇਸ ਤੋਂ ਇਲਾਵਾ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਖੇਡ ਵਿਕਾਸ ਮੈਨੇਜਰ ਅਬੂ ਇਨਾਮ ਮੁਹੰਮਦ ਨੇ ਕਿਹਾ ਕਿ ਸ਼ੌਜ਼ਿਬ ਨੇ ਸ਼ਾਇਦ ਟੂਰਨਾਮੈਂਟ ਤੋਂ ਬਾਹਰ ਹੋਣ ਕਾਰਨ ਇਹ ਖ਼ਤਰਨਾਕ ਕਦਮ ਚੁੱਕਿਆ ਹੈ । ਅਬੂ ਨੇ ਕਿਹਾ ਕਿ ਸ਼ੌਜ਼ਿਬ ਸੈਫ ਅਤੇ ਆਫੀਫ ਹੁਸੈਨ ਦੇ ਨਾਲ ਸਾਡੇ 2018 ਬੈਚ ਦੀ ਅੰਡਰ-19 ਟੀਮ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਉਸਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁਖ ਹੋਇਆ।
ਇਹ ਵੀ ਦੇਖੋ: ਖੋਤੇ-ਖੱਚਰਾਂ ਤੇ ਜ਼ਿਆਦਾ ਵਜ਼ਨ ਲੱਦਣ ਵਾਲਿਆਂ ਦੀ ਹੁਣ ਖੈਰ ਨਹੀਂ, PFA Group ਦਰਜ ਕਰਵਾਏਗਾ ਮੁਕੱਦਮਾ