ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਈਡੀ ਨੇ ਪੁੱਛਗਿਛ ਲਈ ਆਪਣੇ ਦਿੱਲੀ ਦਫਤਰ ਬੁਲਾਇਆ ਹੈ। ਈਡੀ ਬੇਟਿੰਗ ਐਪ 1XBet ਮਾਮਲੇ ਵਿਚ ਉਨ੍ਹਾਂ ਦਾ ਬਿਆਨ ਦਰਜ ਕਰੇਗੀ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਸੁਰੇਸ਼ ਰੈਨਾ ਸੱਟੇਬਾਜ਼ੀ ਐਪ ਮਾਮਲੇ ਵਿਚ ਈਡੀ ਦੀ ਜਾਂਚ ਦੇ ਘੇਰੇ ਵਿਚ ਹਨ ਤੇ ਉਨ੍ਹਾਂ ਨੂੰ ਜਲਦ ਹੀ ਪੁੱਛਗਿਛ ਲਈ ਬੁਲਾਇਆ ਜਾ ਸਕਦਾ ਹੈ।
ਬੇਟਿੰਗ ਐਪ 1XBet ਸੁਰੇਸ਼ ਰੈਨਾ ਨੂੰ ਪਿਛਲੇ ਸਾਲ ਦਸੰਬਰ ਵਿਚ ਆਪਣਾ ਗੇਮਿੰਗ ਅੰਬੈਸਡਰ ਬਣਾਇਆ ਸੀ। ਬੇਟਿੰਗ ਕੰਪਨੀ ਨੇ ਕਿਹਾ ਸੀ ਕਿ ਸੁਰੇਸ਼ ਰੈਨਾ ਦੇ ਨਾਲ ਸਾਡੀ ਇਹ ਸਾਂਝੇਦਾਰੀ ਸਪੋਰਟਸ ਬੇਟਿੰਗ ਦੇ ਫੈਨਸ ਨੂੰ ਜ਼ਿੰਮੇਵਾਰੀ ਨਾਲ ਬੇਟਿੰਗ ਲਈ ਉਤਸ਼ਾਹਿਤ ਕਰੇਗੀ। ਇਸ ਲਈ ਉਨ੍ਹਾਂ ਦੀ ਇਸ ਭੂਮਿਕਾ ਨੂੰ ਗੇਮਿੰਗ ਅੰਬੈਸਡਰ ਦਾ ਨਾਂ ਦਿੱਤਾ ਗਿਆ ਹੈ ਤੇ ਉਹ ਸਾਡੇ ਬ੍ਰੈਂਡ ਦੇ ਇਸ ਤਰ੍ਹਾਂ ਦੇ ਪਹਿਲੇ ਅੰਬੈਸਡਰ ਹਨ।
ਈਡੀ ਨੇ ਨਾਜਾਇਜ਼ ਆਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਖਿਲਾਫ ਬੀਤੇ ਕੁਝ ਸਮੇਂ ਵਿਚ ਆਪਣੀ ਜਾਂਚ ਤੇਜ਼ ਕੀਤੀ ਹੈ ਤੇ ਅਜਿਹੇ ਬੇਟਿੰਗ ਪਲੇਟਫਾਰਮਸ ਦਾ ਫਿਲਮੀ ਹਸਤੀਆਂ ਤੇ ਕ੍ਰਿਕਟਰਾਂ ਵੱਲੋਂ ਕੀਤੇ ਜਾ ਰਹੇ ਵਿਗਿਆਪਨਾਂ ‘ਤੇ ਆਪਣਾ ਧਿਆਨ ਕੇਂਦਰਿਤ ਕਰ ਰਿਹਾ ਹੈ। ਪ੍ਰਤੀਬੰਧਿਤ ਸੱਟੇਬਾਜ਼ੀ ਪਲੇਟਫਾਰਮਾਂ 1XBet, FairPlay, Parimatch ਲਈ ਵਿਗਿਆਪਨ ਕਰਨ ਦੇ ਮਾਮਲੇ ਵਿਚ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਈਡੀ ਨੇ ਇਸ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਤੇ ਯੁਵਰਾਜ ਸਿੰਘ ਦੇ ਨਾਲ-ਨਾਲ ਐਕਟਰ ਸੋਨੂੰ ਸੂਦ ਤੇ ਉਰਵਸ਼ੀ ਰੌਤੇਲਾ ਤੋਂ ਵੀ ਪੁੱਛਗਿਛ ਕਰ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 6 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਅਲਰਟ, ਬਿਆਸ ਦਰਿਆ ‘ਚ ਵਧਿਆ ਪਾਣੀ ਦਾ ਪੱਧਰ, 600 ਏਕੜ ਜ਼ਮੀਨ ਡੁੱ.ਬੀ
ਈਡੀ ਦੇ ਸੂਤਰਾਂ ਮੁਤਾਬਕ ਇਹ ਸੱਟੇਬਾਜ਼ੀ ਪਲੇਟਫਾਰਮ ਆਪਣੇ ਵਿਗਿਆਪਨਾਂ ਵਿਚ 1Xbat ਤੇ 1Xbat ਸਪੋਰਟਿੰਗ ਲਾਈਨਸ ਵਰਗੇ ਨਾਵਾਂ ਦਾ ਇਸਤੇਮਾਲ ਕਰ ਰਹੇ ਹਨ। ਇਨ੍ਹਾਂ ਵਿਗਿਆਪਨਾਂ ਵਿਚ ਅਕਸਰ ਕਿਊਆਰ ਕੋਡ ਹੁੰਦੇ ਹਨ ਜੋ ਉਪਯੋਗਕਰਤਾਵਾਂ ਨੂੰ ਸੱਟੇਬਾਜ਼ੀ ਵਾਲੀ ਸਾਈਟ ‘ਤੇ ਭੇਜ ਦਿੰਦੇ ਹਨ। ਇਹ ਭਾਰਤੀ ਕਾਨੂੰਨ ਦਾ ਉਲੰਘਣ ਹੈ। ਅਜਿਹੇ ਬੇਟਿੰਗ ਪਲੇਟਫਾਰਮਸ ਲਈ ਵਿਗਿਆਪਨ ਕਰਨ ਵਾਲੇ ਕੁਝ ਮਸ਼ਹੂਰ ਹਸਤੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























