Former India defender: ਭਾਰਤ ਤੇ ਮੋਹਨ ਬਾਗਾਨ ਦੇ ਸਾਬਕਾ ਡਿਫੈਂਡਰ ਸੱਤਿਆਜੀਤ ਘੋਸ਼ ਨੇ ਸੋਮਵਾਰ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ । ਸੋਮਵਾਰ ਨੂੰ ਉਨ੍ਹਾਂ ਦਾ ਬੰਦੇਲ ਵਿਖੇ ਉਨ੍ਹਾਂ ਦੀ ਰਿਹਾਇਸ਼ ‘ਤੇ ਦਿਲ ਦਾ ਦੌਰੇ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਹ 62 ਸਾਲਾਂ ਦੇ ਸੀ। ਇਸ ਬਾਰੇ ਘੋਸ਼ ਦੇ ਪਰਿਵਾਰਕ ਸੂਤਰਾਂ ਵੱਲੋਂ ਜਾਣਕਾਰੀ ਦਿੱਤੀ ਗਈ । ਉਨ੍ਹਾਂ ਦੇ ਪਿੱਛੇ ਪਤਨੀ ਅਤੇ ਇੱਕ ਬੇਟੀ ਹੈ। ਇਸ ਬਾਰੇ ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਘੋਸ਼ ਨੂੰ ਬੰਦੇਲ ਦੇ ਦੇਵਨੰਦਪੁਰ ਸਥਿਤ ਆਪਣੇ ਘਰ ਵਿਖੇ ਦਿਲ ਦਾ ਦੌਰਾ ਪਿਆ ਅਤੇ ਚਿਨਸੂਰਾਹ ਹਸਪਤਾਲ ਲਿਜਾਂਦੇ ਹੋਏ ਉਨ੍ਹਾਂ ਨੇ ਰਸਤੇ ਵਿੱਚ ਦਮ ਤੋੜ ਦਿੱਤਾ।
ਦੱਸ ਦੇਈਏ ਕਿ ਘੋਸ਼ ਨੇ 1985 ਵਿੱਚ ਨਹਿਰੂ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਘੋਸ਼ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1980 ਵਿੱਚ ਰੇਲਵੇ ਐਫਸੀ ਨਾਲ ਕੀਤੀ ਸੀ ਅਤੇ ਅਗਲੇ ਸੀਜ਼ਨ ਵਿੱਚ ਮੋਹਨ ਬਾਗਾਨ ਵਿੱਚ ਸ਼ਾਮਿਲ ਹੋ ਗਏ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਦੇ ਸਟਾਰ ਡਿਫੈਂਡਰ ਸੁਬਰਤ ਭੱਟਾਚਾਰੀਆ ਨਾਲ ਮਜਬੂਤ ਜੋੜੀ ਬਣਾਈ ਸੀ।
ਇਸ ਬਾਰੇ ਭਾਵੁਕ ਭੱਟਾਚਾਰੀਆ ਨੇ ਕਿਹਾ ਕਿ ਮੈਂ ਆਪਣੇ ਕੈਰੀਅਰ ਦੌਰਾਨ ਬਹੁਤ ਸਾਰੇ ਡਿਫੈਂਡਰਜ਼ ਨਾਲ ਖੇਡਿਆ ਸੀ ਪਰ ਸੱਤਿਆਜੀਤ ਸਭ ਤੋਂ ਵਧੀਆ ਸੀ। ਉਸਨੂੰ ਸ਼ਾਨਦਾਰ ਟੈਕਲਿੰਗ ਅਤੇ ਟਾਈਮਿੰਗ ਲਈ ਜਾਣਿਆ ਜਾਂਦਾ ਸੀ। ਹਾਲਾਂਕਿ, ਸੱਟਾਂ ਕਾਰਨ ਮੋਹਨ ਬਾਗਾਨ ਨਾਲ ਘੋਸ਼ ਦਾ ਕਰੀਅਰ 1986 ਵਿੱਚ ਖ਼ਤਮ ਹੋ ਗਿਆ ਅਤੇ ਇਸ ਤੋਂ ਬਾਅਦ ਉਹ ਮੁਹੰਮਦਨ ਸਪੋਰਟਿੰਗ ਵਿੱਚ ਸ਼ਾਮਿਲ ਹੋ ਗਏ ਸੀ। ਘੋਸ਼ 1989 ਵਿਚ ਮੁੜ ਬਾਗਾਨ ਨਾਲ ਜੁੜੇ ਅਤੇ 1993 ਵਿੱਚ ਸੰਨਿਆਸ ਲੈਣ ਤੱਕ ਟੀਮ ਨਾਲ ਰਹੇ।
ਇਹ ਵੀ ਦੇਖੋ: ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਸੀਬੀਆਈ ਨਹੀਂ ਕਰ ਸਕੇਗੀ ਸੂਬੇ ‘ਚ ਜਾਂਚ ਤੇ ਕਾਰਵਾਈ !