ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਰਾਹਤ ਭਰੀ ਖ਼ਬਰ ਆਈ ਹੈ। ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਕ੍ਰਿਸ ਕੇਰਨਸ ਦਾ ਦਿਲ ਦਾ ਦੂਜਾ ਆਪਰੇਸ਼ਨ ਸਫਲ ਹੋਇਆ ਹੈ। ਹੁਣ ਕ੍ਰਿਸ ਕੇਰਨਸ ਨੂੰ ਲਾਈਫ ਸਪੋਰਟ ਸਿਸਟਮ ਤੋਂ ਹਟਾ ਦਿੱਤਾ ਗਿਆ ਹੈ।
ਸਿਡਨੀ ਦੇ ਹਸਪਤਾਲ, ਜਿੱਥੇ ਕੇਰਨਸ ਦਾ ਇਲਾਜ ਚੱਲ ਰਿਹਾ ਹੈ, ਨੇ ਸਾਬਕਾ ਕ੍ਰਿਕਟਰ ਦੀ ਸਿਹਤ ਸਬੰਧੀ ਅਪਡੇਟ ਜਾਰੀ ਕੀਤੀ ਹੈ। ਕੇਰਨਸ ਨੂੰ ਦਿਲ ਦੀ ਬਿਮਾਰੀ ਦੇ ਕਾਰਨ ਇਸ ਮਹੀਨੇ ਲਾਈਫ ਸਪੋਰਟ ‘ਤੇ ਰੱਖਿਆ ਗਿਆ ਸੀ। ਕੇਰਨਸ ਨੂੰ ਦੋ ਓਪਰੇਸ਼ਨ ਕੀਤੇ ਗਏ ਹਨ। ਹਸਪਤਾਲ ਨੇ ਕਿਹਾ, “ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕ੍ਰਿਸ ਨੂੰ ਲਾਈਫ ਸਪੋਰਟ ਸਿਸਟਮ ਤੋਂ ਹਟਾ ਦਿੱਤਾ ਗਿਆ ਹੈ। ਉਹ ਸਿਡਨੀ ਦੇ ਹਸਪਤਾਲ ਤੋਂ ਆਪਣੇ ਪਰਿਵਾਰ ਨਾਲ ਗੱਲ ਕਰਨ ਦੇ ਯੋਗ ਹਨ।”
ਇਹ ਵੀ ਪੜ੍ਹੋ : ਤਾਲਿਬਾਨ ਨਾਲ ਜੰਗ ਦੀ ਤਿਆਰੀ ? ਇੱਕ ਪਾਸੇ ਅਫਗਾਨ ਲੋਕ, ਦੂਜੇ ਪਾਸੇ ਪੰਜਸ਼ੀਰ ‘ਚ ਇਕੱਠੇ ਹੋਣ ਲੱਗੇ ਸਾਬਕਾ ਫੌਜੀ
ਕੇਰਨਸ ਦੇ ਵਕੀਲ ਨੇ ਉਨ੍ਹਾਂ ਲਈ ਭੇਜੀਆਂ ਗਈਆਂ ਪ੍ਰਾਰਥਨਾਵਾਂ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਸਾਰਿਆਂ ਦਾ ਸ਼ੁਭ ਕਾਮਨਾਵਾਂ ਅਤੇ ਸਹਿਯੋਗ ਲਈ ਧੰਨਵਾਦੀ ਹੈ। ਰੀਬ ਇੱਕ ਮਹੀਨਾ ਪਹਿਲਾਂ ਕੇਰਨਸ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਸੀ। ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕ ਕੇਰਨਸ ਦੀ ਸਥਿਤੀ ਤੋਂ ਚਿੰਤਤ ਸਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਸਨ।
ਇਹ ਵੀ ਦੇਖੋ : ਜਾਦੂ-ਟੂਣਾ ਨਾ ਕਰਨ ਵਾਲੇ ਗੁਰਸਿੱਖ ਦੇ ਹੱਕ ‘ਚ ਪਿੰਡ ਪਹੁੰਚ ਗਏ ਸਿੰਘ, ਫਿਰ ਦੇਖੋ ਕਿਦਾਂ ਪੈ ਗਈਆਂ ਭਾਜੜਾਂ….