ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਾਊਫ ਦਾ ਬੁੱਧਵਾਰ ਨੂੰ 66 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇਸ ਖਬਰ ਦੀ ਪੁਸ਼ਟੀ ਉਨ੍ਹਾਂ ਦੇ ਭਰਾ ਤਾਹਿਰ ਰਾਊਫ ਨੇ ਕੀਤੀ ਹੈ। ਤਾਹਿਰ ਨੇ ਦੱਸਿਆ ਕਿ ਜਦੋਂ ਅਸਦ ਦੁਕਾਨ ਬੰਦ ਕਰ ਕੇ ਘਰ ਆ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਛਾਤੀ ਵਿੱਚ ਦਰਦ ਉੱਠਿਆ। ਜਿਸ ਤੋਂ ਬੜਾ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਅਸਦ ਰਾਊਫ 2006 ਤੋਂ 2013 ਤਕ ICC ਇਲੀਟ ਅੰਪਾਇਰ ਪੈਨਲ ਦੇ ਮੈਂਬਰ ਵੀ ਰਹੇ ਹਨ । ਉਨ੍ਹਾਂ ‘ਤੇ ਮੈਚ ਫਿਕਸਿੰਗ ਅਤੇ ਸਪਾਟ ਫਿਕਸਿੰਗ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਸਾਲ 2016 ਵਿੱਚ BCCI ਵੱਲੋਂ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ । ਇਸ ਤੋਂ ਬਾਅਦ ਉਨ੍ਹਾਂ ‘ਤੇ ਪੰਜ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਸੀ । ਇਸ ਤੋਂ ਇਲਾਵਾ ਅਸਦ ਨੂੰ ਮੁੰਬਈ ਪੁਲਿਸ ਨੇ ਸਾਲ 2013 ਵਿੱਚ ਆਈਪੀਐੱਲ ਸੱਟੇਬਾਜ਼ੀ ਕਾਂਡ ਵਿੱਚ ਦੋਸ਼ੀ ਪਾਇਆ ਸੀ।
ਇਹ ਵੀ ਪੜ੍ਹੋ: ‘ਆਪ’ ਵਿਧਾਇਕਾਂ ਦੀ ਸ਼ਿਕਾਇਤ ਦੇ ਬਾਅਦ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ FIR ਕੀਤੀ ਦਰਜ
ਦੱਸ ਦੇਈਏ ਕਿ ਕ੍ਰਿਕਟ ਵਿੱਚ ਬੈਨ ਹੋਣ ਤੋਂ ਬਾਅਦ ਅਸਦ ਰਾਊਫ ਦਾ ਜੀਵਨ ਬਹੁਤ ਬਦਲ ਗਿਆ ਸੀ। ਉਹ ਲਾਹੌਰ ਦੇ ਬਾਜ਼ਾਰ ਵਿੱਚ ਜੁੱਤੇ ਅਤੇ ਕੱਪੜਿਆਂ ਦੀ ਇੱਕ ਦੁਕਾਨ ਚਲਾਉਂਦੇ ਸੀ।
ਜ਼ਿਕਰਯੋਗ ਹੈ ਕਿ ਅਸਦ ਰਾਊਫ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਕੁੱਲ 231 ਮੁਕਾਬਲਿਆਂ ਵਿੱਚ ਅੰਪਾਇਰਿੰਗ ਕੀਤੀ। ਇਸ ਵਿੱਚ 64 ਟੈਸਟ, 28ਟੀ-20 ਅਤੇ 139 ਵਨਡੇ ਸ਼ਾਮਿਲ ਰਹੇ। ਪਾਕਿਸਤਾਨ ਅੰਪਾਇਰ ਨੇ ਸਾਲ 2013 ਵਿੱਚ ਸਾਰੇ ਤਰਾਂ ਦੀ ਅੰਪਾਇਰਿੰਗ ਤੋਂ ਸੰਨਿਆਸ ਲੈ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: