ਟੀਵੀ ਸ਼ੋਅ ਦੀ ਸ਼ੂਟਿੰਗ ਦੇ ਦੌਰਾਨ ਕਾਰ ਹਾ.ਦਸੇ ਦਾ ਸ਼ਿਕਾਰ ਹੋਣ ਵਾਲੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਐਂਡ੍ਰਿਊ ਫਲਿੰਟਾਫ ਨੂੰ ਹੁਣ 9 ਮਿਲੀਅਨ ਪੌਂਡ (ਕਰੀਬ 91 ਕਰੋੜ ਰੁਪਏ) ਦਾ ਮੁਆਵਜ਼ਾ ਮਿਲੇਗਾ। ਫਲਿੰਟਾਫ ਪਿਛਲੇ ਸਾਲ ਇੱਕ ਸ਼ੋਅ ਦੇ ਦੌਰਾਨ ਕਾਰ ਹਾ.ਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਹੁਣ ਫਲਿੰਟਾਫ ਦਾ ਮੁਆਵਜ਼ੇ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ, ਜਿਸਦੇ ਤਹਿਤ ਇੰਗਲੈਂਡ ਦੇ ਸਾਬਕਾ ਕਪਤਾਨ ਨੂੰ 91 ਕਰੋੜ ਰੁਪਏ ਦਾ ਮੁਆਵਜ਼ਾ ਦੇਵੇਗੀ।

Freddie Flintoff agrees compensation
ਦੱਸ ਦੇਈਏ ਕਿ ਪਿਛਲੇ ਸਾਲ ਐਂਡ੍ਰਿਊ ਫਲਿੰਟਾਫ ਪਿਛਲੇ ਸਾਲ ਦਸੰਬਰ ਦੇ ਇੱਕ ਪਸੰਦੀਦਾ ਸ਼ੋਅ ਦੇ ਲਈ ਸ਼ੂਟਿੰਗ ਕਰਦੇ ਸਮੇਂ ਕਾਰ ਹਾ.ਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਜਿਸ ਕਾਰਨ ਉਨ੍ਹਾਂ ਦੇ ਚਿਹਰੇ ‘ਤੇ ਸੱਟਾਂ ਲੱਗੀਆਂ ਸਨ। ਹਾ.ਦਸੇ ਦੇ ਬਾਅਦ ਉਨ੍ਹਾਂ ਨੂੰ ਏਅਰਲਿਫਟ ਕਰ ਕੇ ਹਸਪਤਾਲ ਪਹੁੰਚਾਇਆ ਗਿਆ ਸੀ। ਇਹ ਹਾ.ਦਸਾ ਦੱਖਣੀ ਲੰਡਨ ਦੇ ਡਨਫੋਲਡ ਪਾਰਕ ਏਅਰੋਡ੍ਰਮ ਵਿੱਚ ਹੋਇਆ ਸੀ। ਉਹ ਕਾਰ ਹਾਦਸੇ ਦੇ ਕਰੀਬ 9 ਮਹੀਨੇ ਬਾਅਦ ਸਤੰਬਰ ਵਿੱਚ ਜਨਤਕ ਰੂਪ ਵਿੱਚ ਨਜ਼ਰ ਆਏ ਸਨ। ਉਹ ਸਤੰਬਰ ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਘਰੇਲੂ ਵਨਡੇ ਸੀਰੀਜ਼ ਦੇ ਲਈ ਇੰਗਲੈਂਡ ਦੇ ਬੈਕਰੂਮ ਸਟਾਫ਼ ਵਿੱਚ ਜੁੜੇ ਸਨ। ਉਨ੍ਹਾਂ ਨੂੰ ਇਸਦੇ ਲਈ ਕੋਈ ਸੈਲਰੀ ਨਹੀਂ ਮਿਲੀ ਸੀ।
ਇਹ ਵੀ ਪੜ੍ਹੋ: ਭਾਰਤ-ਪਾਕਿ ਵਿਚ ਮਹਾਮੁਕਾਬਲਾ ਅੱਜ, ਪਾਕਿਸਤਾਨ ਨੂੰ ਵਿਸ਼ਵ ਕੱਪ ‘ਚ 8ਵੀਂ ਵਾਰ ਹਰਾਉਣ ਉਤਰੇਗਾ ਭਾਰਤ
ਸ਼ੋਅ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਐਂਡ੍ਰਿਊ ਫਲਿੰਟਾਫ ਨਾਲ ਇੱਕ ਸਮਝੌਤੇ ‘ਤੇ ਪਹੁੰਚੇ ਹਾਂ। ਸਾਡਾ ਮੰਨਣਾ ਹੈ ਕਿ ਅਸੀਂ ਉਨ੍ਹਾਂ ਦੇ ਲਗਾਤਾਰ ਪੁਨਰਵਾਸ, ਕੰਮ ਤੇ ਪਰਤਣ ਤੇ ਭਵਿੱਖ ਦੀਆਂ ਯੋਜਨਾਵਾਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਫਲਿੰਟਾਫ ਤੋਂ ਇਮਾਨਦਾਰੀ ਨਾਲ ਮੁਆਫ਼ੀ ਮੰਗੀ ਹੈ ਤੇ ਉਨ੍ਹਾਂ ਦੇ ਠੀਕ ਹੋਣ ਵਿੱਚ ਆਪਣਾ ਸਮਰਥਨ ਕਰਨਾ ਜਾਰੀ ਰੱਖਣਗੇ।
Freddie Flintoff agrees compensation
ਦੱਸ ਦੇਈਏ ਕਿ ਐਡ੍ਰਿਊ ਫਲਿੰਟਾਫ ਨੇ ਇੰਗਲੈਂਡ ਦੇ ਲਈ 227 ਮੈਚ ਵਿੱਚ 400 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਤਿੰਨੋਂ ਫਾਰਮੈਟ ਵਿੱਚ 7 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 79 ਟੈਸਟ, 141 ਵਨਡੇ ਤੇ 7 ਟੀ-20 ਇੰਟਰਨੈਸ਼ਨਲ ਖੇਡੇ ਹਨ।
ਵੀਡੀਓ ਲਈ ਕਲਿੱਕ ਕਰੋ -: