French Open 2020: ਪੋਲੈਂਡ ਦੀ 19 ਸਾਲਾਂ ਇਗਾ ਸਿਵਯਾਤੇਕ ਨੇ ਸ਼ਨੀਵਾਰ ਨੂੰ ਫ੍ਰੈਂਚ ਓਪਨ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਸੋਫੀਆ ਕੇਨਿਨ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ । ਇਹ ਉਸ ਦਾ ਟੂਰ ਪੱਧਰ ਦਾ ਪਹਿਲਾ ਖਿਤਾਬ ਹੈ। ਸਵਾਤੀਯੇਕ ਨੇ ਆਸਟ੍ਰੇਲੀਆਈ ਓਪਨ ਚੈਂਪੀਅਨ ਕੇਨਿਨ ਖ਼ਿਲਾਫ਼ ਲਗਾਤਾਰ 6 ਗੇਮਾਂ ਜਿੱਤ ਕੇ 6-4, 6-1 ਨਾਲ ਮੁਕਾਬਲਾ ਆਪਣੇ ਨਾਮ ਕੀਤਾ। ਉਹ ਏਕਲ ਵਰਗ ਵਿੱਚ ਗ੍ਰੈਂਡ ਸਲੈਮ ਜਿੱਤਣ ਵਾਲੀ ਪੋਲੈਂਡ ਦੀ ਪਹਿਲੀ ਖਿਡਾਰੀ ਬਣ ਗਈ ਹੈ ।
ਇਸ ਸ਼ਾਨਦਾਰ ਜਿੱਤ ਤੋਂ ਬਾਅਦ ਉਨ੍ਹਾਂ ਕਿਹਾ, ‘ਇਹ ਸ਼ਾਨਦਾਰ ਹੈ। ਦੋ ਸਾਲ ਪਹਿਲਾਂ ਮੈਂ ਇੱਕ ਜੂਨੀਅਰ ਗ੍ਰੈਂਡ ਸਲੈਮ ਜਿੱਤੀ ਸੀ ਅਤੇ ਹੁਣ ਮੈਂ ਇੱਥੇ ਹਾਂ। ਅਜਿਹਾ ਲੱਗ ਰਿਹਾ ਹੈ ਕਿ ਇਹ ਥੋੜੇ ਸਮੇਂ ਵਿੱਚ ਹੀ ਹੋਇਆ ਹੈ। ਉਨ੍ਹਾਂ ਕਿਹਾ, ‘ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹਾਂ। ਸਿਵਯਾਤੇਕ ਦਾ ਇਹ ਸਿਰਫ ਸੱਤਵਾਂ ਵੱਡਾ ਟੂਰਨਾਮੈਂਟ ਹੈ ਅਤੇ ਉਹ ਚੌਥੇ ਦੌਰ ਤੋਂ ਅੱਗੇ ਕਦੇ ਵੀ ਵੱਧ ਨਹੀਂ ਸਕੀ ਸੀ।
ਦੱਸ ਦੇਈਏ ਕਿ ਉਹ 2007 ਵਿੱਚ ਜਸਟਿਨ ਹੈਨਿਨ ਤੋਂ ਬਾਅਦ ਖਿਤਾਬ ਜਿੱਤਣ ਵਾਲੀ ਪਹਿਲੀ ਬਿਨ-ਦਰਜਾ ਪ੍ਰਾਪਤ ਖਿਡਾਰੀ ਹੈ । ਟੂਰਨਾਮੈਂਟ ਦੇ ਸੱਤ ਮੈਚਾਂ ਦੌਰਾਨ ਉਨ੍ਹਾਂ ਨੂੰ ਸਿਰਫ 28 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉਹ 1997 ਵਿੱਚ ਈਵਾ ਮਾਜੋਲੀ ਤੋਂ ਬਾਅਦ ਇਸ ਖਿਤਾਬ ਨੂੰ ਜਿੱਤਣ ਵਾਲੀ ਪਹਿਲੀ ‘ਟੀਨ (19 ਸਾਲ ਤੱਕ ਦੀ) ਖਿਡਾਰੀ ਹੈ। ਸਿਵਯਾਤੇਕ ਨੇ ਆਪਣੀ ਖ਼ਿਤਾਬੀ ਮੁਹਿੰਮ ਦੌਰਾਨ 2018 ਦੀ ਚੈਂਪੀਅਨ ਸਿਮੋਨਾ ਹਾਲੇਪ ਅਤੇ 2019 ਦੀ ਉਪ ਜੇਤੂ ਮਾਰਕੀਟਾ ਵੇਂਦਰੋਸੋਵਾ ਨੂੰ ਇੱਕ ਪਾਸੜ ਮੁਕਾਬਲੇ ਵਿੱਚ ਹਰਾਇਆ। ਅਮਰੀਕਾ ਦੀ 21 ਸਾਲਾਂ ਕੇਨਿਨ ਆਸਟ੍ਰੇਲੀਆਈ ਓਪਨ ਦੀ ਸਫਲਤਾ ਨੂੰ ਇੱਥੇ ਦੁਹਰਾਉਣ ਵਿੱਚ ਅਸਫਲ ਰਹੀ। ਉਨ੍ਹਾਂ ਨੇ ਮੈਚ ਤੋਂ ਬਾਅਦ ਕਿਹਾ, ‘ਸ਼ਾਨਦਾਰ ਟੂਰਨਾਮੈਂਟ। ਬੇਹਤਰੀਨ ਮੈਚ। ‘