ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ IPL 2022 ਦੇ ਚੌਥੇ ਮੈਚ ਵਿੱਚ ਗੁਜਰਾਤ ਟਾਈਟਨਜ਼ ਨੇ ਲਖਨਊ ਸੁਪਰ ਜਾਇੰਟਸ ਨੂੰ ਪੰਜ ਵਿਕਟਾਂ ਨਾਲ ਮਾਤ ਦਿੱਤੀ । ਇਸ ਰੋਮਾਂਚਕ ਮੈਚ ਵਿੱਚ ਲਖਨਊ ਨੇ ਪਹਿਲਾਂ ਖੇਡਦਿਆਂ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 158 ਦੌੜਾਂ ਬਣਾਈਆਂ । ਇਸਦੇ ਜਵਾਬ ਵਿੱਚ ਗੁਜਰਾਤ ਦੀ ਟੀਮ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਦੋ ਗੇਂਦਾਂ ਪਹਿਲਾਂ ਹੀ ਪੰਜ ਵਿਕਟਾਂ ਗੁਆ ਕੇ ਇਹ ਟੀਚਾ ਹਾਸਿਲ ਕਰ ਲਿਆ। ਰਾਹੁਲ ਤੇਵਤੀਆ ਨੇ ਲਖਨਊ ਲਈ ਮੈਚ ਵਿਨਿੰਗ ਪਾਰੀ ਖੇਡੀ। ਉਸ ਨੇ 24 ਗੇਂਦਾਂ ‘ਤੇ ਨਾਬਾਦ 40 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਦੇ ਬੱਲੇ ਤੋਂ ਪੰਜ ਚੌਕੇ ਅਤੇ ਦੋ ਛੱਕੇ ਨਿਕਲੇ।
ਲਖਨਊ ਤੋਂ ਮਿਲੇ 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਸ਼ੁਰੂਆਤ ਖਰਾਬ ਰਹੀ । ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਬਿਨ੍ਹਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਉਸ ਨੂੰ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦੁਸ਼ਮੰਥਾ ਚਮੀਰਾ ਨੇ ਆਊਟ ਕੀਤਾ । ਇਸ ਤੋਂ ਬਾਅਦ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਵਿਜੇ ਸ਼ੰਕਰ ਵੀ ਸਸਤੇ ਵਿੱਚ ਆਊਟ ਹੋ ਗਏ। ਵਿਜੇ ਨੇ ਛੇ ਗੇਂਦਾਂ ਵਿੱਚ ਚਾਰ ਦੌੜਾਂ ਬਣਾਈਆਂ । 15 ਦੌੜਾਂ ‘ਤੇ ਦੋ ਵਿਕਟਾਂ ਡਿੱਗਣ ਤੋਂ ਬਾਅਦ ਕਪਤਾਨ ਹਾਰਦਿਕ ਪੰਡਯਾ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ। ਉਸ ਨੇ ਤੀਜੇ ਵਿਕਟ ਲਈ ਮੈਥਿਊ ਵੇਡ ਨਾਲ 57 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਰਦਿਕ 28 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਆਊਟ ਹੋ ਗਏ।
ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ. ਸਿੰਗਲਾ ਦਾ ਐਲਾਨ, ‘ਪੰਜਾਬ ‘ਚ 16,000 ਮੁਹੱਲਾ ਕਲੀਨਿਕ ਕਰਾਂਗੇ ਸਥਾਪਤ’
ਇਸ ਸਮੇਂ ਲੱਗ ਰਿਹਾ ਸੀ ਕਿ ਲਖਨਊ ਦੀ ਟੀਮ ਇਸ ਮੈਚ ਨੂੰ ਆਸਾਨੀ ਨਾਲ ਜਿੱਤ ਲਵੇਗੀ ਪਰ ਡੇਵਿਡ ਮਿਲਰ ਅਤੇ ਰਾਹੁਲ ਤੇਵਤਿਆ ਨੇ ਸ਼ਾਨਦਾਰ ਪਾਰੀਆਂ ਖੇਡ ਕੇ ਆਪਣੀ ਟੀਮ ਦੀ ਮੈਚ ਵਿੱਚ ਵਾਪਸੀ ਕਰਵਾਈ । ਹਾਲਾਂਕਿ ਮਿਲਰ 21 ਗੇਂਦਾਂ ਵਿੱਚ ਇੱਕ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 30 ਦੌੜਾਂ ਬਣਾ ਕੇ ਆਊਟ ਹੋ ਗਏ । ਇਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਤੇਵਤਿਆ ‘ਤੇ ਟਿਕੀਆਂ ਸਨ । ਆਖਰੀ 18 ਗੇਂਦਾਂ ਵਿੱਚ ਗੁਜਰਾਤ ਨੂੰ ਜਿੱਤ ਲਈ 28 ਦੌੜਾਂ ਬਣਾਉਣੀਆਂ ਸਨ। ਅਜਿਹੇ ਵਿੱਚ ਨੌਜਵਾਨ ਅਭਿਨਵ ਮਨੋਹਰ ਅਤੇ ਤੇਵਤਿਆ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣੀ ਟੀਮ ਨੂੰ ਜਿੱਤ ਦਿਵਾਈ। ਤੇਵਤਿਆ ਨੇ 24 ਗੇਂਦਾਂ ‘ਤੇ 40 ਦੌੜਾਂ ਬਣਾਈਆਂ ਅਤੇ ਮਨੋਹਰ 7 ਗੇਂਦਾਂ ‘ਤੇ 15 ਦੌੜਾਂ ਬਣਾ ਕੇ ਨਾਬਾਦ ਰਹੇ।
ਵੀਡੀਓ ਲਈ ਕਲਿੱਕ ਕਰੋ -: