Harbhajan Singh a victim of fraud: ਸਾਬਕਾ ਭਾਰਤੀ ਸਪਿੰਨਰ ਹਰਭਜਨ ਸਿੰਘ ਨਾਲ ਠੱਗੀ ਹੋਣ ਦਾ ਕੇਸ ਦਾ ਸਾਹਮਣੇ ਆਇਆ ਹੈ। ਗ੍ਰੇਟਰ ਚੇਨਈ ਪੁਲਿਸ ਨੇ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਦੁਆਰਾ ਇੱਕ ਭਾਈਵਾਲੀ ਫਰਮ ਖਿਲਾਫ 4 ਕਰੋੜ ਰੁਪਏ ਨਾ ਦੇਣ ਦੀ ਕੀਤੀ ਗਈ ਸ਼ਿਕਾਇਤ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਪੁਲਿਸ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਪੁਲਿਸ ਅਧਿਕਾਰੀ ਨੇ ਕਿਹਾ, “ਐਫਆਈਆਰ ਦਰਜ ਕਰ ਲਈ ਗਈ ਹੈ। ਕੇਸ ਸੀਨੀਅਰ ਪੁਲਿਸ ਅਧਿਕਾਰੀ ਨੂੰ ਸੌਂਪ ਦਿੱਤਾ ਗਿਆ ਹੈ।” ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਸਾਥੀ ਜੀ.ਕੇ. ਮਹੇਸ਼, ਇੱਕ ਰਿਐਲਟਰ, ਨੇ ਪੁਲਿਸ ਦੁਆਰਾ ਤਲਬ ਕੀਤੇ ਜਾਣ ਤੋਂ ਬਾਅਦ ਮਦਰਾਸ ਹਾਈ ਕੋਰਟ ਵਿੱਚ ਅਗਾਊ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। 26 ਅਗਸਤ ਨੂੰ ਹਰਭਜਨ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੇ 2015 ਵਿੱਚ ਔਰਾ ਮੇਗਾ ਨਾਮਕ ਇੱਕ ਫਰਮ ਨੂੰ ਚਾਰ ਕਰੋੜ ਰੁਪਏ ਦਿੱਤੇ ਸਨ। ਲੋਨ ਦੇ ਵਿਆਜ ਲਈ ਦਿੱਤਾ ਗਿਆ ਚੈੱਕ ਬੋਊਂਸ ਹੋ ਗਿਆ। ਇਹ ਫਰਮ ਰੀਅਲ ਅਸਟੇਟ ਕਾਰੋਬਾਰ ਵਿੱਚ ਹੈ।
ਮਹੇਸ਼ ਨੇ ਕਿਹਾ ਕਿ ਉਸ ਨੇ ਹਰਭਜਨ ਤੋਂ ਕਰਜ਼ਾ ਉਦੋਂ ਲਿਆ ਸੀ ਜਦੋਂ ਉਸਨੇ ਜ਼ਮੀਨ ਨੂੰ ਸੁਰੱਖਿਆ ਵਜੋਂ ਰੱਖਿਆ ਸੀ ਅਤੇ ਉਸਨੇ ਕਿਹਾ ਕਿ ਸਾਰੇ ਪੈਸੇ ਵਾਪਿਸ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਹਰਭਜਨ ਸਿੰਘ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਵਿੱਚ ਹਿੱਸਾ ਨਹੀਂ ਲੈ ਰਿਹਾ ਹੈ। ਸਟਾਰ ਸਪਿਨਰ ਨੇ ਨਿੱਜੀ ਕਾਰਨਾਂ ਕਰਕੇ ਇਸ ਸੀਜ਼ਨ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਹੈ।