ਤੁਸੀਂ ਹਰਭਜਨ ਸਿੰਘ ਨੂੰ ਕ੍ਰਿਕਟ ਦੇ ਮੈਦਾਨ ‘ਤੇ ਕਈ ਵਾਰ ਗੁੱਸੇ ਹੁੰਦੇ ਦੇਖਿਆ ਹੋਵੇਗਾ। ਜਦੋਂ ਭਾਰਤ-ਪਾਕਿਸਤਾਨ ਮੈਚ ਹੁੰਦਾ ਸੀ ਤਾਂ ਭੱਜੀ ਹਮੇਸ਼ਾ ਉਤਸ਼ਾਹ ‘ਚ ਦਿਖਾਈ ਦਿੰਦੇ ਸੀ। ਐਤਵਾਰ ਨੂੰ ਟੀ-20 ਵਿਸ਼ਵ ਕੱਪ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵੱਖ-ਵੱਖ ਤਰ੍ਹਾਂ ਦੀ ਅਣਉਚਿਤ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਮੁਹੰਮਦ. ਆਮਿਰ ਅਤੇ ਭੱਜੀ ਵਿਚਾਲੇ ਟਵਿਟਰ ਜੰਗ ਚੱਲ ਰਹੀ ਸੀ, ਜਿਸ ਵਿੱਚ ਇੱਕ ਪਾਕਿਸਤਾਨੀ ਪੱਤਰਕਾਰ ਨੇ ਵੀ ਮੋਰਚਾ ਸਾਂਭਿਆ। ਫਿਰ ਕੀ ਸੀ ਭੱਜੀ ਨੇ ਉਸ ਨੂੰ ਵੀ ਨਹੀਂ ਬਖਸ਼ਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ‘ਚ ਜਵਾਬ ਦਿੱਤਾ। ਪਾਕਿਸਤਾਨੀ ਮਹਿਲਾ ਪੱਤਰਕਾਰ ਇਕਰਾ ਨਾਸਿਰ ਨੇ ਮੁਹੰਮਦ ਆਮਿਰ ਵਾਲੇ ਵਿਵਾਦ ‘ਚ ਐਂਟਰੀ ਕਰਦਿਆਂ ਹਰਭਜਨ ਸਿੰਘ ਅਤੇ ਸ਼ਾਹਿਦ ਅਫਰੀਦੀ ਦਾ ਇੱਕ ਵੀਡੀਓ ਟਵੀਟ ਕੀਤਾ।
ਇਹ ਵੀ ਪੜ੍ਹੋ :ਪੂਰੀ ਰਾਤ ਟਵਿੱਟਰ ‘ਤੇ ਲੜਦੇ ਰਹੇ ਹਰਭਜਨ ਸਿੰਘ ਤੇ ਮੁਹੰਮਦ ਆਮਿਰ, ਭੱਜੀ ਬੋਲੇ- ‘ਦਫ਼ਾ ਹੋ ਫਿਕਸਰ’
ਇਸ ਵੀਡੀਓ ‘ਚ ਹਰਭਜਨ ਸਿੰਘ ਗੇਂਦਬਾਜ਼ੀ ਕਰਦੇ ਨਜ਼ਰ ਆ ਰਹੇ ਹਨ ਅਤੇ ਸ਼ਾਹਿਦ ਅਫਰੀਦੀ ਬੱਲੇਬਾਜ਼ੀ ਕਰ ਰਹੇ ਹਨ। ਅਫਰੀਦੀ ਨੇ ਬੈਕ ਟੂ ਬੈਕ ਚਾਰ ਗੇਂਦਾਂ ਵਿੱਚ ਚਾਰ ਛੱਕੇ ਜੜੇ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਕਿ ਲਓ ਹਰਭਜਨ ਸਿੰਘ ਤੁਹਾਡੀ ਯਾਦ ਲਈ। ਚਾਰ ਗੇਂਦਾਂ ਵਿੱਚ ਚਾਰ ਛੱਕੇ ਅਤੇ ਹਾਂ ਟੈਸਟ ਮੈਚ। ਇਸ ਦੇ ਜਵਾਬ ਵਿੱਚ ਹਰਭਜਨ ਸਿੰਘ ਨੇ ਇੱਕ ਵੀਡੀਓ ਟਵੀਟ ਕੀਤਾ ਹੈ। ਜਿਸ ‘ਚ ਹਰਭਜਨ ਸਿੰਘ ਅਫਰੀਦੀ ਦੀਆਂ ਗੇਂਦਾਂ ‘ਤੇ ਅਸਮਾਨੀ ਛੱਕੇ ਮਾਰਦੇ ਨਜ਼ਰ ਆ ਰਹੇ ਹਨ। ਇਸ ਦੇ ਕੈਪਸ਼ਨ ‘ਚ ਭੱਜੀ ਨੇ ਲਿਖਿਆ ਕਿ “ਤੁਹਾਡੀ ਜਾਣਕਾਰੀ ਲਈ ਅਨਪੜ੍ਹ ਪੱਤਰਕਾਰ।”
ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
