ਵਰਲਡ ਕੱਪਦੇ ਬਾਕੀ ਮੈਚਾਂ ਤੋਂ ਬਾਹਰ ਹੋਣ ਦੇ ਬਾਅਦ ਹਾਰਦਿਕ ਪਾਂਡੇਯ ਬਹੁਤ ਦੁਖੀ ਹਨ।ਉਨ੍ਹਾਂ ਨੇ ਐਕਸ ‘ਤੇ ਇਸਦਾ ਇਜ਼ਹਾਰ ਵੀ ਕੀਤਾ ਹੈ। ਹਾਰਦਿਕ ਨੂੰ ਬੰਗਲਾਦੇਸ਼ ਖਿਲਾਫ 19 ਅਕਤੂਬਰ ਨੂੰ ਹੋਣ ਮੈਚ ਦੌਰਾਨ ਸੱਟ ਲੱਗ ਗਈ ਸੀ। ਉਨ੍ਹਾਂ ਦੀ ਜਗ੍ਹਾ ‘ਤੇ ਭਾਰਤੀ ਟੀਮ ‘ਚ ਪ੍ਰਸਿੱਧ ਕ੍ਰਿਸ਼ਣਾ ਨੂੰ ਸ਼ਾਮਲ ਕੀਤਾ ਗਿਆ ਹੈ।
ਪਾਂਡੇਯ ਨੂੰ ਬੰਗਲਾਦੇਸ਼ ਖਿਲਾਫ ਹੋਏ ਮੁਕਾਬਲੇ ਵਿਚ ਗੇਂਦਬਾਜ਼ੀ ਦੌਰਾਨ ਸੱਟ ਲੱਗੀ ਸੀ। ਉਨ੍ਹਾਂ ਨੇ ਆਪਣੇ ਖੱਬੇ ਪੈਰ ਤੋਂ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੌਰਾਨ ਉਨ੍ਹਾੰ ਦਾ ਪੈਰ ਮੁੜ ਗਿਆ ਸੀ। ਹਾਰਦਿਕ ਨੇ ਉਸ ਮੈਚ ਵਿਚ ਸਿਰਫ ਤਿੰਨੇ ਗੇਂਦਾਂ ਸੁੱਟੀਆਂ ਸਨ। ਇਸ ਦੇ ਬਾਅਦ ਉਨ੍ਹਾਂ ਨੂੰ ਪੁਣੇ ਵਿਚ ਹੀ ਸਕੈਨ ਲਈ ਲਿਜਾਇਆ ਗਿਆ ਸੀ। ਉਨ੍ਹਾਂ ਦੀ ਰਿਪੋਰਟ ਮੁੰਬਈ ਵਿਚ ਮਹਿਰਾਂ ਨੂੰ ਭੇਜੀ ਗਈ। ਇਸ ਦੇ ਬਾਅਦ ਹਾਰਦਿਕ ਤਿੰਨ ਮੈਚ ਨਹੀਂ ਖੇਡ ਸਕੇ ਤੇ ਬੰਗਲੌਰ ਵਿਚ ਨੈਸ਼ਨਲ ਕ੍ਰਿਕਟ ਅਕਾਦਮੀ ਵਿਚ ਰੀਹੈਬ ਵਿਚ ਵੀ ਗਏ।
Tough to digest the fact that I will miss out on the remaining part of the World Cup. I'll be with the team, in spirit, cheering them on every ball of every game. Thanks for all the wishes, the love, and the support has been incredible. This team is special and I'm sure we'll… pic.twitter.com/b05BKW0FgL
— hardik pandya (@hardikpandya7) November 4, 2023
ਹਾਰਦਿਕ ਨੇ ਲਿਖਿਆ- ‘ਇਹ ਪਚਾ ਸਕਣਾ ਬਹੁਤ ਮੁਸ਼ਕਲ ਹੈ ਕਿ ਮੈਂ ਵਰਲਡ ਕੱਪ ਦੇ ਬਾਕੀ ਬਚੇ ਮੈਚਾਂ ਵਿਚ ਟੀਮ ਦਾ ਹਿੱਸਾ ਨਹੀਂ ਰਹਾਂਗਾ ਪਰ ਮੇਰਾ ਮਨ ਹਮੇਸ਼ਾ ਨਾਲ ਹੋਵੇਗਾ। ਮੈਂ ਹਰ ਮੈਚ ਦੀ ਹਰ ਗੇਂਦ ‘ਤੇ ਟੀਮ ਲਈ ਚੀਅਰ ਕਰਾਂਗਾ। ਤੁਹਾਡੀ ਸਾਰਿਆਂ ਦੀਆਂ ਦੁਆਵਾਂ, ਪਿਆਰ ਤੇ ਸਮਰਥਨ ਲਈ ਸ਼ੁਕਰੀਆ, ਇਹ ਸਾਰਾ ਬਹੁਤ ਸ਼ਾਨਦਾਰ ਸੀ। ਟੀਮ ਬਹੁਤ ਖਾਸ ਹੈ ਤੇ ਮੈਨੂੰ ਯਕੀਨ ਹੈ ਕਿ ਅਸੀਂ ਲੋਕ ਸਾਰਿਆਂ ਨੂੰ ਮਾਣ ਮਹਿਸੂਸ ਕਰਾਂਗੇ। ਪਿਆਰ, ਹਮੇਸ਼ਾ, ਹਾਰਦਿਕ ਪਾਂਡੇਯ।
ਇਹ ਵੀ ਪੜ੍ਹੋ : ਐਲੋਨ ਮਸਕ ਨੇ ਭਾਰਤੀ ਵਿਗਿਆਨੀ ਚੰਦਰਸ਼ੇਖਰ ਦੇ ਨਾਂ ‘ਤੇ ਰੱਖਿਆ ਆਪਣੇ ਬੇਟੇ ਦਾ ਨਾਂ, ਦੱਸੀ ਵਜ੍ਹਾ
ਪ੍ਰਸਿਧ ਕ੍ਰਿਸ਼ਨਾ ਨੇ 17 ਵਨਡੇ ਇੰਟਰਨੈਸ਼ਨਲ ਮੈਚ ਖੇਡੇ ਹਨ ਅਤੇ ਉਨ੍ਹਾਂ ਵਿਚ 29 ਵਿਕਟਾਂ ਲਈਆਂ ਹਨ। ਵਰਲਡ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਖਿਲਾਫ ਹੋਈ ਵਨਡੇ ਇੰਟਰਨੈਸ਼ਨਲ ਸੀਰੀਜ ਵਿਚ ਉਨ੍ਹਾਂ ਨੇ ਦੋ ਮੁਕਾਬਲੇ ਖੇਡੇ ਸਨ। ਉਨ੍ਹਾਂ ਨੇ 5 ਵਿਕਟਾਂ ਲਈਆਂ ਸਨ। ਉਨ੍ਹਾਂ ਨੇ ਕਰਨਾਟਕ ਲਈ ਖੇਡੇ ਗਏ ਸੈਯਦ ਮੁਸ਼ਤਾਕ ਅਲੀ ਟ੍ਰਾਫੀ ਵਿਚ ਪੰਜ ਮੈਚਾਂ ਵਿਚ 5 ਵਿਕਟਾਂ ਲਈਆਂ।
ਵੀਡੀਓ ਲਈ ਕਲਿੱਕ ਕਰੋ : –