ਭਾਰਤ ਨੇ ਟੀ-20 ਸੀਰੀਜ ਦੇ ਤੀਜੇ ਮੈਚ ਵਿਚ ਸਾਊਥ ਅਫਰੀਕਾਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਐਤਵਾਰ ਨੂੰ 118 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ 15.5 ਓਵਰਾਂ ਵਿਚ 7 ਵਿਕਟਾਂ ਨਾਲ ਮੈਚ ਜਿੱਤਿਆ। ਸਾਊਥ ਅਫਰੀਕਾ ਦੀ ਟੀਮ 20 ਓਵਰਾਂ ਵਿਚ 117 ਦੌੜਾਂ ‘ਤੇ ਸਿਮਟ ਗਈ ਸੀ।
ਧਰਮਸ਼ਾਲਾ ਵਿਚ ਹਾਰਦਿਕ ਪਾਂਡੇਯ ਨੇ ਟੀ-20 ਇੰਟਰਨੈਸ਼ਨਲ ਵਿਚ 1000 ਤੋਂ ਵਧ ਦੌੜਾਂ ਤੇ 100 ਵਿਕਟਾਂ ਪੂਰੀਆਂ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ। ਉਨ੍ਹਾਂ ਨੇ ਇਹ ਮੁਕਾਮ 1939 ਦੌੜਾਂ ਤੇ 100 ਵਿਕਟਾਂ ਨਾਲ ਹਾਸਲ ਕੀਤਾ। ਹਾਰਦਿਕ ਤੋਂ ਪਹਿਲਾਂ ਸਿਰਫ ਵਿਦੇਸ਼ੀ ਆਲਰਾਊਂਡਰ ਸ਼ਾਮਲ ਹਨ ਜਿਨ੍ਹਾਂ ਵਿਚ ਸ਼ਾਕਿਬ ਅਲ ਹਸਨ, ਮੁਹੰਮਦ ਨਬੀ ਤੇ ਸਿਕੰਦਰ ਰਜਾ ਵਰਗੇ ਸਪਿਨ ਆਲਰਾਊਂਡਰ ਹਨ।
ਇਹ ਵੀ ਪੜ੍ਹੋ : ਮਲੋਟ : ਸਕੂਲ ਜਾਂਦੇ ਸਮੇਂ 2 ਅਧਿਆਪਕ ਹੋਏ ਸੜਕ ਹਾ/ਦਸੇ ਦਾ ਸ਼ਿਕਾਰ, ਇੱਕ ਦੀ ਮੌ/ਤ, ਦੂਜਾ ਜ਼ਖਮੀ
ਹਾਰਦਿਕ ਇਸ ਰਿਕਾਰਡ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਫਾਸਟ ਬਾਲਿੰਗ ਆਲ ਰਾਊਂਟਰ ਵੀ ਹਨ ਜਿਸ ਨਾਲ ਉਨ੍ਹਾਂ ਦੀ ਇਹ ਉਪਲਧੀ ਹੋਰ ਵੀ ਖਾਸ ਹੈ। ਨਾਲ ਹੀ ਪਾਂਡੇਯ ਟੀ-20 ਇੰਟਰਨੈਸ਼ਨਲ ਵਿਚ 100 ਵਿਕਟਾਂ ਲੈਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣੇ। ਉਨ੍ਹਾਂ ਤੋਂ ਪਹਿਲਾਂ ਅਰਸ਼ਦੀਪ ਤੇ ਜਸਪ੍ਰੀਤ ਬੁਮਰਾਹ ਇਹ ਅਚੀਵਮੈਂਟ ਹਾਸਲ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
























