ਭਾਰਤੀ ਕ੍ਰਿਕਟ ਟੀਮ ਵਿੱਚ ਜਲਦ ਹੀ ਵੱਡਾ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ । ਟੀਮ ਵਿੱਚ ਸੀਮਤ ਓਵਰਾਂ ਅਤੇ ਟੈਸਟ ਫਾਰਮੈਟ ਵਿੱਚ ਵੱਖ-ਵੱਖ ਕਪਤਾਨ ਬਣਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਵਨਡੇ ਅਤੇ ਟੀ-20 ਫਾਰਮੈਟ ਦੀ ਕਪਤਾਨੀ ਹਾਰਦਿਕ ਪੰਡਯਾ ਨੂੰ ਸੌਂਪੀ ਜਾ ਸਕਦੀ ਹੈ । ਇਹ ਜਾਣਕਾਰੀ BCCI ਦੇ ਸੂਤਰਾਂ ਤੋਂ ਮਿਲੀ ਹੈ । ਦੱਸ ਦੇਈਏ ਕਿ ਬੁੱਧਵਾਰ ਨੂੰ BCCI ਦੀ ਸਿਖਰ ਕੌਂਸਲ ਦੀ ਮੀਟਿੰਗ ਵੀ ਹੋਈ ਹੈ । ਇਸ ਵਿੱਚ ਸਪਲਿਟ ਕਪਤਾਨੀ ਤੋਂ ਇਲਾਵਾ ਭਾਰਤੀ ਟੀਮ ਵਿੱਚ ਸਪਲਿਟ ਕੋਚਿੰਗ ਨੂੰ ਲੈ ਕੇ ਵੀ ਚਰਚਾ ਹੋਈ ਹੈ। BCCI ਦੇ ਸੂਤਰਾਂ ਨੇ ਸਾਫ਼ ਕਿਹਾ ਹੈ ਕਿ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਹਾਰਦਿਕ ਪੰਡਯਾ ਨੂੰ ਕਪਤਾਨੀ ਸੌਂਪਣਾ ਤੈਅ ਹੈ।
ਸੂਤਰਾਂ ਮੁਤਾਬਕ ਇਸ ਸਬੰਧੀ ਹਾਰਦਿਕ ਨਾਲ ਵੀ ਚਰਚਾ ਕੀਤੀ ਗਈ ਹੈ । ਉਨ੍ਹਾਂ ਨੇ ਇਸ ਮਾਮਲੇ ਸਬੰਧੀ ਕੁਝ ਦਿਨਾਂ ਦਾ ਸਮਾਂ ਮੰਗਿਆ ਹੈ । ਹੁਣ ਦੇਖਣਾ ਹੋਵੇਗਾ ਕਿ ਉਹ ਕੀ ਫੈਸਲਾ ਲੈਂਦੇ ਹਨ । ਫਿਲਹਾਲ ਇਸ ਮਾਮਲੇ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਹੈ। BCCI ਸੂਤਰਾਂ ਨੇ ਦੱਸਿਆ ਕਿ ਇਹ ਤੈਅ ਹੈ ਕਿ ਬੋਰਡ ਨੇ ਹਾਰਦਿਕ ਨੂੰ ਸਫ਼ੈਦ ਗੇਂਦ ਕ੍ਰਿਕਟ ਦੀ ਕਪਤਾਨੀ ਦੇਣ ਬਾਰੇ ਵਿਚਾਰ ਕੀਤਾ ਹੈ।
ਇਹ ਵੀ ਪੜ੍ਹੋ: ਕੋਰੋਨਾ ਦਾ ਡਰ ! ਦੇਸ਼ ‘ਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਲਈ PM ਮੋਦੀ ਅੱਜ ਕਰਨਗੇ ਹਾਈ ਲੈਵਲ ਮੀਟਿੰਗ
ਜੇਕਰ ਹਾਰਦਿਕ ਪੰਡਯਾ ਸਹਿਮਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਸ਼੍ਰੀਲੰਕਾ ਖਿਲਾਫ ਹੋਣ ਵਾਲੀ ਸੀਰੀਜ਼ ਵਿੱਚ ਹੀ ਕਪਤਾਨੀ ਸੌਂਪੀ ਜਾ ਸਕਦੀ ਹੈ । ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤੀ ਟੀਮ ਅਗਲੇ ਸਾਲ ਵੀ ਵਨਡੇ ਵਿਸ਼ਵ ਕੱਪ ਵਿੱਚ ਪੰਡਯਾ ਦੀ ਕਪਤਾਨੀ ਵਿੱਚ ਖੇਡਦੀ ਨਜ਼ਰ ਆ ਸਕਦੀ ਹੈ। ਇਹ ਵਨਡੇ ਵਿਸ਼ਵ ਕੱਪ ਅਗਲੇ ਸਾਲ ਦੇ ਅੰਤ ਵਿੱਚ ਭਾਰਤ ਦੀ ਮੇਜ਼ਬਾਨੀ ਵਿੱਚ ਹੀ ਖੇਡਿਆ ਜਾਣਾ ਹੈ।
ਦੱਸ ਦੇਈਏ ਕਿ ਹਾਰਦਿਕ ਪਾਂਡਿਯਾ ਹੁਣ ਤੱਕ 5 ਟੀ-20 ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ ਹਨ । ਜਿਸ ਵਿੱਚ 4 ਵਿੱਚ ਟੀਮ ਜੇਤੂ ਰਹੀ, ਜਦਕਿ ਇੱਕ ਮੈਚ ਹਾਰ ਗਿਆ। ਹਾਰਦਿਕ ਨੇ IPL ਵਿੱਚ ਗੁਜਰਾਤ ਟੀਮ ਦੀ ਕਪਤਾਨੀ ਵੀ ਕੀਤੀ ਹੈ। ਉਸਨੇ ਆਪਣੀ ਕਪਤਾਨੀ ਵਿੱਚ ਗੁਜਰਾਤ ਦੀ ਟੀਮ ਨੂੰ ਪਹਿਲੇ ਹੀ ਸੀਜ਼ਨ ਭਾਵ 2022 ਵਿੱਚ ਚੈਂਪੀਅਨ ਵੀ ਬਣਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: