ਭਾਰਤੀ ਕ੍ਰਿਕਟ ਟੀਮ ਇਨ੍ਹਾਂ ਦਿਨਾਂ ਵਿੱਚ ਦੱਖਣੀ ਅਫਰੀਕਾ ਦੌਰੇ ‘ਤੇ ਹਨ। ਇੱਥੇ ਉਹ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਇਸਦੇ ਬਾਅਦ ਉਸਨੂੰ ਆਪਣੇ ਹੀ ਘਰ ਵਿੱਚ ਅਫਗਾਨਿਸਤਾਨ ਦੇ ਖਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਪਰ ਇਸ ਤੋਂ ਪਹਿਲਾਂ ਹੀ ਟੀਮ ਦੇ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੀ ਮੰਨੀ ਜਾਵੇ ਤਾਂ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਅਫਗਾਨਿਸਤਾਨ ਦੇ ਖਿਲਾਫ਼ ਟੀ-20 ਸੀਰੀਜ਼ ਨਹੀਂ ਖੇਡ ਸਕਣਗੇ। ਪੰਡਯਾ ਨੂੰ ਵਿਸ਼ਵ ਕੱਪ ਦੌਰਾਨ ਗਿੱਟੇ ਵਿੱਚ ਸੱਟ ਲੱਗੀ ਸੀ। ਜਿਸ ਕਾਰਨ ਉਹ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਏ ਸਨ। ਹਾਲਾਂਕਿ ਪੰਡਯਾ IPL 2024 ਸੀਜ਼ਨ ਵਿੱਚ ਖੇਡ ਸਕਣਗੇ ਜਾਂ ਨਹੀਂ ਹਾਲੇ ਇਸਦੀ ਪੁਸ਼ਟੀ ਨਹੀਂ ਹੋਈ ਹੈ।
ਦੱਸਿਆ ਗਿਆ ਹੈ ਕਿ ਪੰਡਯਾ ਹਾਲੇ ਪੂਰੀ ਤਰਾਂ ਫਿੱਟ ਨਹੀਂ ਹੋਏ ਹਨ। ਹਾਲਾਂਕਿ ਹਾਲੇ ਉਹ ਰਿਕਵਰੀ ਦੀ ਰਾਹ ‘ਤੇ ਹਨ। ਦੱਸ ਦੇਈਏ ਕਿ ਭਾਰਤੀ ਟੀਮ ਤੇ ਅਫਗਾਨਿਸਤਾਨ ਦੇ ਵਿਚਾਲੇ ਸੀਰੀਜ਼ ਦਾ ਪਹਿਲਾ ਮੁਕਾਬਲਾ 11 ਜਨਵਰੀ ਨੂੰ ਮੋਹਾਲੀ ਵਿੱਚ ਹੋਵੇਗਾ। ਇਸਦੇ ਬਾਅਦ ਭਾਰਤੀ ਟੀਮ ਨੂੰ ਆਪਣੇ ਹੀ ਘਰ ਵਿੱਚ ਇੰਗਲੈਂਡ ਦੇ ਖਿਲਾਫ਼ 5 ਮੈਚਾਂ ਦੀ ਟੈਸਟ ਸੀਰੀਜ਼ ਵੀ ਖੇਡਣੀ ਹੈ। ਇਸਦੇ ਬਾਅਦ ਮਾਰਚ ਤੇ ਮਈ ਦੇ ਵਿਚਾਲੇ IPL 2024 ਸੀਜ਼ਨ ਹੋਵੇਗਾ। ਜੇਕਰ ਪੰਡਯਾ ਸੱਟ ਤੋਂ ਠੀਕ ਹੋ ਗਏ ਤਾਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਹਾਲ ਹੀ ਵਿੱਚ ਮੁੰਬਈ ਫ੍ਰੈਂਚਾਇਜ਼ੀ ਨੇ ਪੰਡਯਾ ਨੂੰ ਗੁਜਰਾਤ ਟਾਈਟਨਸ ਨਾਲ ਟ੍ਰੇਡ ਕੀਤਾ ਸੀ ਤੇ ਉਨ੍ਹਾਂ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਮੁੰਬਈ ਟੀਮ ਦੀ ਕਮਾਨ ਸੌਂਪੀ ਗਈ।
ਇਹ ਵੀ ਪੜ੍ਹੋ: ਅਯੁੱਧਿਆ ਜੰਕਸ਼ਨ ਰੇਲਵੇ ਸਟੇਸ਼ਨ ਦਾ ਬਦਲਿਆ ਗਿਆ ਨਾਂ, ਰੇਲਵੇ ਨੇ ਪੂਰੀ ਕੀਤੀ CM ਯੋਗੀ ਦੀ ਇੱਛਾ
ਦੱਸ ਦੇਈਏ ਕਿ ਅਫਗਾਨਿਸਤਾਨ ਦੇ ਖਿਲਾਫ਼ ਸੀਰੀਜ਼ 11 ਤੋਂ 17 ਜਨਵਰੀ ਦੇ ਵਿਚਾਲੇ ਹੋਣੀ ਹੈ। ਇਸਦੇ ਲਈ ਬਹੁਤ ਘੱਟ ਸਮਾਂ ਬਚਿਆ ਹੈ। ਅਜਿਹੇ ਵਿੱਚ ਪੰਡਯਾ ਦੀ ਜਗ੍ਹਾ ਅਫਗਾਨਿਸਤਾਨ ਸੀਰੀਜ਼ ਵਿੱਚ ਸੂਰਿਆਕੁਮਾਰ ਯਾਦਵ ਨੂੰ ਕਪਤਾਨੀ ਸੌਂਪੀ ਜਾ ਸਕਦੀ ਹੈ। ਪੰਡਯਾ ਦੀ ਗ਼ੈਰ-ਮੌਜੂਦਗੀ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ਼ ਵੀ ਟੀ-20 ਸੀਰੀਜ਼ ਦੇ ਲਈ ਟੀਮ ਦੀ ਕਪਤਾਨੀ ਸੂਰਿਆਕੁਮਾਰ ਨੂੰ ਹੀ ਸੌਂਪੀ ਗਈ ਸੀ।
ਗੌਰਤਲਬ ਹੈ ਕਿ ਹਾਰਦਿਕ ਪੰਡਯਾ ਦੇ ਕਰੀਅਰ ਨੂੰ ਸੁਧਾਰਨ ਵਿੱਚ ਮੁੰਬਈ ਇੰਡੀਅਨਜ਼ ਦਾ ਅਹਿਮ ਰੋਲ ਰਿਹਾ ਹੈ। ਮੁੰਬਈ ਨੇ ਹਾਰਦਿਕ ਨੂੰ 2015 ਵਿੱਚ 10 ਲੱਖ ਰੁਪਏ ਵਿੱਚ ਖਰੀਦਿਆ ਸੀ। ਹਾਰਦਿਕ 2015, 2017, 2019 ਤੇ 2020 ਵਿੱਚ ਆਈਪੀਐੱਲ ਖਿਤਾਬ ਜਿੱਤਣ ਵਾਲੀ ਮੁੰਬਈ ਟੀਮ ਦਾ ਹਿੱਸਾ ਰਹਿ ਚੁੱਕੇ ਹਨ। IPL 2021 ਤੱਕ ਹਾਰਦਿਕ ਮੁੰਬਈ ਦੇ ਨਾਲ ਰਹੇ ਸਨ। ਫਿਰ 2022 ਦੀ ਮੈਗਾ ਨਿਲਾਮੀ ਤੋਂ ਪਹਿਲਾਂ ਹਾਰਦਿਕ ਨੂੰ ਮੁੰਬਈ ਰਿਲੀਜ਼ ਕਰ ਦਿੱਤਾ ਸੀ ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”