ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਸੀਜ਼ਨ ਵਿਚ ਮੁੰਬਈ ਇੰਡੀਨੀਅਸ ਨਵੇਂ ਕਪਤਾਨ ਨਾਲ ਖੇਡਣ ਉਤਰਨ ਵਾਲੀ ਹੈ। ਕਪਤਾਨੀ ਦੀ ਜ਼ਿੰਮੇਵਾਰੀ IPL ਵਿਚ ਹਾਰਦਿਕ ਪਾਂਡੇਯ ਦੇ ਹੱਥਾਂ ਵਿਚ ਹੋਵੇਗੀ। ਕਈ ਪਾਸਿਓਂ ਇਸ ਦੀ ਆਲੋਚਨਾ ਵੀ ਹੋਈ ਤੇ ਕਈ ਪਾਸੇ ਤਾਰੀਫ ਵੀ। ਹੁਣ ਖਬਰ ਆ ਰਹੀ ਹੈ ਕਿ ਹਾਰਦਿਕ ਪਾਂਡੇਯ IPL 2024 ਤੋਂ ਬਾਹਰ ਹੋ ਸਕਦੇ ਹਨ। ਇੰਨਾ ਵੱਡਾ ਫੇਰਬਦਲ ਕਰਨ ਦੇ ਬਾਅਦ ਮੁੰਬਈ ਇੰਡੀਅਨਸ ਲਈ ਇਹ ਬਹੁਤ ਵੱਡਾ ਝਟਕਾ ਹੈ।
BCCI ਨੇ ਕਿਹਾ ਕਿ ਹਾਰਦਿਕ ਦੀ ਕ੍ਰਿਕਟ ਵਿਚ ਵਾਪਸੀ ‘ਤੇ ਕੋਈ ਅਪਡੇਟ ਨਹੀਂ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿਚ ਉਨ੍ਹਾਂ ਦੀ ਉਪਲਬਧਤਾ ‘ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਮੁੰਬਈ ਇੰਡੀਅਨਸ ਨੇ ਹੁਣੇ ਜਿਹੇ ਹਾਰਦਿਕ ਪਾਂਡੇਯ ਨੂੰ IPL 2024 ਲਈ ਕਪਤਾਨ ਐਲਾਨਿਆ ਸੀ। ਇਸ ਤਰ੍ਹਾਂ ਰੋਹਿਤ ਸ਼ਰਮਾ ਦੇ 10 ਸਾਲ ਦੇ ਲੰਬੇ ਕਾਰਜਕਾਲ ‘ਤੇ ਵੀ ਬ੍ਰੇਕ ਲੱਗ ਗਿਆ ਜਿਨ੍ਹਾਂ ਨੇ ਮੁੰਬਈ ਇੰਡੀਅਨਸ ਨੂੰ ਆਪਣੀ ਕਪਤਾਨੀ ਵਿਚ 5 ਖਿਤਾਬ ਜਿਤਾਏ ਹਨ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਕੇਂਦਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡੀ ਸੌਗਾਤ, 30 ਦਸੰਬਰ ਤੋਂ ਸ਼ੁਰੂ ਹੋਵੇਗੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ
ਹਾਰਦਿਕ ਪਾਂਡੇਯ ਨੇ ਪਿਛਲੇ ਸਾਲ 2022 ਵਿਚ ਗੁਜਰਾਤ ਟਾਈਟਨਸ ਨੂੰ ਡੈਬਿਊ ਸੀਜ਼ਨ ਵਿਚ ਹੀ ਖਿਤਾਬ ਜਿਤਾਇਆ ਸੀ। ਇੰਨਾ ਹੀ ਨਹੀਂ ਹਾਰਦਿਕ ਦੀ ਕਪਤਾਨੀ ਵਿਚ ਸਾਲ 2023 ਵਿਚ ਵੀ ਗੁਜਰਾਤ ਦੀ ਟੀਮ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੀ ਸੀ ਪਰ ਉਥੇ ਉਨ੍ਹਾਂ ਨੇ ਚੇਨਈ ਸੁਪਰ ਕਿੰਗਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ : –