ਕ੍ਰਿਕਟ ਫੈਨਜ਼ ਦੇ ਲਈ ਇੱਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਸਾਲ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਦੀਆਂ ਤਰੀਕਾਂ ਦਾ ਖੁਲਾਸਾ ਹੋ ਗਿਆ ਹੈ। ਦੱਸ ਦੇਈਏ ਕਿ ਵਿਸ਼ਵ ਕੱਪ ਦਾ ਆਗਾਜ਼ 5 ਅਕਤੂਬਰ ਤੋਂ ਹੋ ਸਕਦਾ ਹੈ। ਵਨਡੇ ਵਿਸ਼ਵ ਕੱਪ ਦੀਆਂ ਤਰੀਕਾਂ ਤੇ ਜਗ੍ਹਾ ਦਾ ਖੁਲਾਸਾ ਕ੍ਰਿਕਟ ਵੈਬਸਾਈਟ ਕ੍ਰਿਕਇੰਫੋ ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਮੁਤਾਬਕ 10 ਟੀਮਾਂ ਵਾਲੇ ਇਸ ਟੂਰਨਾਮੈਂਟ ਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ 12 ਵੇਨਿਊ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਕ੍ਰਿਕਟ ਦੇ ਇਸ ਮਹਾਂਕੁੰਭ ਦਾ ਆਯੋਜਨ 5 ਅਕਤੂਬਰ ਤੋਂ 19 ਨਵੰਬਰ ਦੇ ਵਿਚਾਲੇ ਹੋਵੇਗਾ। ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਹਾਲਾਂਕਿ ਦੁਨੀਆ ਵਿੱਚ ਕ੍ਰਿਕਟ ਸੰਚਾਲਿਤ ਕਰਨ ਵਾਲੀ ਸੰਸਥਾ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਵੱਲੋਂ ਅਧਿਕਾਰਿਤ ਤੌਰ ‘ਤੇ ਕਿਸੇ ਤਾਰੀਕ ਦਾ ਐਲਾਨ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ਨੇੜੇ ਸੁਣਾਈ ਦਿੱਤੀ ਡਰੋਨ ਦੀ ਆਵਾਜ਼, BSF ਤੇ ਪੁਲਿਸ ਦਾ ਸਰਚ ਆਪਰੇਸ਼ਨ ਜਾਰੀ
ਰਿਪੋਰਟ ਮੁਤਾਬਕ 2023 ਵਿਸ਼ਵ ਕੱਪ ਵਿੱਚ ਤਿੰਨ ਨਾਕਆਊਟ ਮੈਚਾਂ ਸਣੇ ਕੁੱਲ 48 ਮੈਚ ਖੇਡੇ ਜਾਣਗੇ । ਸਾਰੇ ਮੈਚ ਭਾਰਤ ਦੇ 12 ਸ਼ਹਿਰਾਂ ਵਿੱਚ ਖੇਡੇ ਜਾਣਗੇ । 2023 ਵਿਸ਼ਵ ਕੱਪ ਦੇ ਮੈਚ ਹੈਦਰਾਬਾਦ, ਕੋਲਕਾਤਾ, ਲਖਨਊ, ਇੰਦੌਰ, ਦਿੱਲੀ, ਲਖਨਊ, ਚੇਨਈ, ਬੈਂਗਲੁਰੂ, ਧਰਮਸ਼ਾਲਾ, ਗੁਹਾਟੀ, ਰਾਜਕੋਟ ਅਤੇ ਮੁੰਬਈ ਵਿੱਚ ਖੇਡੇ ਜਾਣਗੇ। ਦੱਸ ਦੇਈਏ ਕਿ ਭਾਰਤ 10 ਸਾਲਾਂ ਤੋਂ ਕੋਈ ਵੀ ਆਈਸੀਸੀ ਟਰਾਫੀ ਨਹੀਂ ਜਿੱਤ ਸਕਿਆ ਹੈ।
ਦੱਸ ਦੇਈਏ ਕਿ ਹੁਣ ਟੀਮ ਇੰਡੀਆ ਦਾ ਇਸ ਸਾਲ ਦਾ ਸਭ ਤੋਂ ਵੱਡਾ ਟੀਚਾ 2023 ਵਨਡੇ ਵਿਸ਼ਵ ਕੱਪ ਆਪਣੇ ਨਾਮ ਕਰਨਾ ਹੈ । ਭਾਰਤ ਨੇ 12 ਸਾਲ ਪਹਿਲਾਂ ਘਰੇਲੂ ਮੈਦਾਨ ‘ਤੇ ਖੇਡੇ ਗਏ 2011 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ । ਅਜਿਹੇ ਵਿੱਚ ਇਸ ਵਾਰ ਵੀ ਉਹ 2023 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸ ਵਾਰ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਟੀਮ ਇੰਡੀਆ ICC ਟਰਾਫੀ ਦੇ ਸੋਕੇ ਨੂੰ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: