IND Vs AUS Sydney Test: ਕੋਰੋਨਾ ਵਾਇਰਸ ਦੀ ਤਬਾਹੀ ਦੇ ਵਿਚਕਾਰ ਆਸਟ੍ਰੇਲੀਆ ਨੇ ਭਾਰਤ ਖਿਲਾਫ ਸੀਮਤ ਓਵਰਾਂ ਦੀ ਸੀਰੀਜ਼ ਦਾ ਬੇਹੱਦ ਸਫ਼ਲ ਆਯੋਜਨ ਕੀਤਾ ਹੈ। ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਹਾਲਾਂਕਿ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨੇ ਸਿਡਨੀ ਵਿੱਚ ਖੇਡੇ ਜਾਣ ਵਾਲੇ ਬਾਰਡਰ-ਗਾਵਸਕਰ ਸੀਰੀਜ਼ ਦੇ ਤੀਜੇ ਟੈਸਟ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਕ੍ਰਿਕਟ ਆਸਟ੍ਰੇਲੀਆ ਨੇ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਤੱਕ ਸਿਡਨੀ ਟੈਸਟ ਨੂੰ ਲੈ ਕੇ ਕੋਈ ਖਤਰਾ ਨਹੀਂ ਹੈ।
ਦਰਅਸਲ, ਸ਼ੁੱਕਰਵਾਰ ਨੂੰ ਸਿਡਨੀ ਵਿੱਚ ਕੋਰੋਨਾ ਦੀ ਲਾਗ ਦੇ 28 ਮਾਮਲੇ ਸਾਹਮਣੇ ਆਏ ਹਨ । ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ 7 ਜਨਵਰੀ ਤੋਂ ਇੱਥੇ ਖੇਡਿਆ ਜਾਣਾ ਹੈ। ਕ੍ਰਿਕਟ ਆਸਟ੍ਰੇਲੀਆ ਦੇ ਅੰਤ੍ਰਿਮ ਚੀਫ ਐਗਜ਼ੀਕਿਊਟਿਵ ਨਿਕ ਹੌਕਲੇ ਨੇ ਕਿਹਾ, “ਅਸੀਂ ਆਪਣੇ ਡਾਕਟਰੀ ਮਾਹਰਾਂ ਨਾਲ ਸੰਪਰਕ ਵਿੱਚ ਹਾਂ।” ਅਸੀਂ ਆਪਣੇ ਖਿਡਾਰੀਆਂ ਨੂੰ ਪੂਰੇ ਸੈਸ਼ਨ ਦੌਰਾਨ ਬਾਇਓ ਬੱਬਲ ਵਿੱਚ ਹੀ ਰੱਖਿਆ ਹੈ। ਅਸੀਂ ਸਥਿਤੀ ਨੂੰ ਦੇਖ ਰਹੇ ਹਾਂ ਪਰ ਕੋਈ ਘਬਰਾਹਟ ਨਹੀਂ ਹੈ।”
ਇਹ ਪੁੱਛੇ ਜਾਣ ‘ਤੇ ਕਿ ਕੀ ਸਿਡਨੀ’ ਚ ਟੈਸਟ ਨੂੰ ਲੈ ਕੇ ਕੋਈ ਅਨਿਸ਼ਚਿਤਤਾ ਹੈ, ਤਾਂ ਉਨ੍ਹਾਂ ਨੇ ਕਿਹਾ, ”ਮੈਂਨੂੰ ਅਜਿਹਾ ਨਹੀਂ ਲੱਗਦਾ । ਇਹੀ ਕਾਰਨ ਹੈ ਕਿ ਅਸੀਂ ਬਾਇਓ ਬੱਬਲ ਬਣਾਇਆ ਹੈ । ਮਹਿਲਾ ਬਿਗ ਬੈਸ਼ ਲੀਗ, ਬੀਸੀਸੀਆਈ ਅਤੇ ਆਸਟ੍ਰੇਲੀਆਈ ਟੀਮ ਨੇ ਸਾਰੇ ਪ੍ਰੋਟੋਕੋਲ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ ਹੈ।” ਸਿਡਨੀ ਵਿੱਚ ਨਵੇਂ ਕੇਸਾਂ ਨੂੰ ਵੇਖਦੇ ਹੋਏ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਫੌਕਸ ਕ੍ਰਿਕਟ ਟਿੱਪਣੀਕਾਰ ਬਰੇਟ ਲੀ ਨੇ ਉੱਤਰੀ ਸਿਡਨੀ ਵਿੱਚ ਆਪਣੇ ਘਰ ਵਾਪਸ ਜਾਣ ਦਾ ਫੈਸਲਾ ਕੀਤਾ। ਸਿਡਨੀ ਅਧਾਰਤ ਟੈਲੀਕਾਸਟ ਟੀਮ ਦੇ ਦੋ ਮੈਂਬਰ ਵੀ ਵਾਪਸ ਪਰਤੇ ਹਨ ।
ਦੱਸ ਦੇਈਏ ਕਿ ਫਿਲਹਾਲ ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਐਡੀਲੇਡ ਓਵਲ ਦੇ ਮੈਦਾਨ ‘ਤੇ ਬਾਰਡਰ-ਗਵਾਸਕਰ ਸੀਰੀਜ਼ ਦਾ ਪਹਿਲਾ ਟੈਸਟ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ 26 ਦਸੰਬਰ ਤੋਂ ਮੈਲਬੌਰਨ ਕ੍ਰਿਕਟ ਗਰਾਉਂਡ ‘ਤੇ ਬਾਕਸਿੰਗ ਡੇ ਟੈਸਟ ਦਾ ਆਯੋਜਨ ਹੋਵੇਗਾ। ਸੀਰੀਜ਼ ਦਾ ਆਖਰੀ ਮੈਚ ਬ੍ਰਿਸਬੇਨ ਵਿੱਚ ਖੇਡਿਆ ਜਾਣਾ ਹੈ।
ਇਹ ਵੀ ਦੇਖੋ: ਪੰਜਾਬ ‘ਚ ਸਿਆਸੀ ਪਾਰਟੀਆਂ ਲਈ ਵੱਡਾ ਖ਼ਤਰਾ !ਮੁਲਾਜਮਾਂ ਨੇ ਚੋਣ ਲੜਨ ਦਾ ਕੀਤਾ ਐਲਾਨ