IND vs ENG 2021: ਭਾਰਤੀ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ, ਤੇਜ਼ ਗੇਂਦਬਾਜ਼ ਸ਼ਾਰਦੂਲ ਠਾਕੁਰ ਅਤੇ ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਮੰਗਲਵਾਰ ਨੂੰ ਇੰਗਲੈਂਡ ਖ਼ਿਲਾਫ਼ ਪਹਿਲੇ ਦੋ ਟੈਸਟ ਮੈਚਾਂ ਲਈ ਚੇੱਨਈ ਪਹੁੰਚੇ। ਰਹਾਣੇ, ਰੋਹਿਤ ਅਤੇ ਠਾਕੁਰ ਮੁੰਬਈ ਤੋਂ ਚੇੱਨਈ ਪਹੁੰਚੇ ਅਤੇ ਸਿੱਧੇ ਹੋਟਲ ਚਲੇ ਗਏ। ਜਿੱਥੇ ਦੋਵੇਂ ਟੀਮਾਂ ਦੇ ਮੈਂਬਰ ਬਾਇਓ ਬੱਬਲ ਵਿੱਚ ਰਹਿਣਗੇ।ਜਾਣਕਾਰੀ ਮਿਲੀ ਹੈ ਕਿ ਕਪਤਾਨ ਵਿਰਾਟ ਕੋਹਲੀ ਸਮੇਤ ਬਾਕੀ ਖਿਡਾਰੀ ਬੁੱਧਵਾਰ ਨੂੰ ਇੱਥੇ ਪਹੁੰਚਣਗੇ। ਇੰਗਲੈਂਡ ਦੇ ਬੇਨ ਸਟੋਕਸ, ਜੋਫਰਾ ਆਰਚਰ ਅਤੇ ਮੋਇਨ ਅਲੀ ਇੱਥੇ ਪਹੁੰਚ ਗਏ ਹਨ, ਜਦਕਿ ਬਾਕੀ ਖਿਡਾਰੀ ਬੁੱਧਵਾਰ ਨੂੰ ਪਹੁੰਚਣਗੇ । ਕਪਤਾਨ ਜੋ ਰੂਟ ਸਮੇਤ ਇੰਗਲੈਂਡ ਦੇ ਖਿਡਾਰੀ ਸ਼੍ਰੀਲੰਕਾ ਤੋਂ ਚੇੱਨਈ ਆਉਣਗੇ।
ਜ਼ਿਕਰਯੋਗ ਹੈ ਕਿ ਇੰਗਲੈਂਡ ਨੇ ਸੋਮਵਾਰ ਨੂੰ ਟੈਸਟ ਸੀਰੀਜ਼ ਵਿੱਚ ਸ਼੍ਰੀਲੰਕਾ ਨੂੰ 2.0 ਨਾਲ ਹਰਾਇਆ । ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਟੀਮਾਂ ਦੇ ਖਿਡਾਰੀ ਛੇ ਦਿਨ ਹੋਟਲ ਲੀਲਾ ਪੈਲੇਸ ਵਿਖੇ ਬਾਇਓ ਬੱਬਲ ਵਿੱਚ ਰਹਿਣਗੇ। ਉਹ 2 ਫਰਵਰੀ ਤੋਂ ਪ੍ਰੈਕਟਿਸ ਸ਼ੁਰੂ ਕਰ ਸਕਦੇ ਹਨ। ਪਹਿਲਾ ਟੈਸਟ 5 ਫਰਵਰੀ ਤੋਂ ਖੇਡਿਆ ਜਾਵੇਗਾ।
ਆਸਟ੍ਰੇਲੀਆ ਵਿੱਚ ਟੈਸਟ ਸੀਰੀਜ਼ ਵਿੱਚ ਇਤਿਹਾਸਕ ਜਿੱਤ ਵਿੱਚ ਆਪਣੀ ਕਪਤਾਨੀ ਨਾਲ ਦਿਲ ਜਿੱਤਣ ਵਾਲੇ ਅਜਿੰਕਿਆ ਰਹਾਣੇ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਦਾ ਕਪਤਾਨ ਵਿਰਾਟ ਕੋਹਲੀ ਹੈ ਅਤੇ ਲੋੜ ਪੈਣ ‘ਤੇ ਹੀ ਉਹ ਕਪਤਾਨੀ ਕਰ ਕੇ ਖੁਸ਼ ਹਨ । ਰਹਾਣੇ 5 ਫਰਵਰੀ ਤੋਂ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਵਿੱਚ ਇੱਕ ਵਾਰ ਫਿਰ ਉਪ ਕਪਤਾਨ ਹੋਣਗੇ। ਰਹਾਣੇ ਨੇ ਕਿਹਾ ਕਿ “ ਵਿਰਾਟ ਟੈਸਟ ਟੀਮ ਦੇ ਕਪਤਾਨ ਸੀ ਅਤੇ ਰਹਿਣਗੇ , ਮੈਂ ਉਪ ਕਪਤਾਨ ਹਾਂ। ਉਨ੍ਹਾਂ ਦੇ ਨਾ ਹੋਣ ‘ਤੇ ਮੈਨੂੰ ਕਪਤਾਨੀ ਦਿੱਤੀ ਗਈ, ਅਤੇ ਮੇਰਾ ਕੰਮ ਟੀਮ ਇੰਡੀਆ ਦੀ ਸਫਲਤਾ ਲਈ ਆਪਣੀ ਪੂਰੀ ਕੋਸ਼ਿਸ਼ ਕਰਨਾ ਸੀ।
ਇਹ ਵੀ ਦੇਖੋ: ਦਿੱਲੀ ਦੇ ਦਿਲਵਾਲੀਆਂ ਨੇ ਦਿੱਤਾ ਕਿਸਾਨਾਂ ਦਾ ਸਾਥ ਕਹਿੰਦੇ ਮੋਢੇ ਨਾਲ ਮੋਢਾ ਜੋੜ ਖੜੇ ਹਾਂ ਨਾਲ