ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਲਾਰਡਸ ਵਿਖੇ ਭਾਰਤ ਵਿਰੁੱਧ ਦੂਜੇ ਟੈਸਟ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੀਂਹ ਕਾਰਨ ਟਾਸ ਕੁੱਝ ਸਮੇਂ ਲਈ ਲੇਟ ਹੋ ਗਿਆ ਸੀ। ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਡਰਾਅ ਰਿਹਾ ਸੀ।
ਦੂਜੇ ਟੈਸਟ ਵਿੱਚ ਇੰਗਲੈਂਡ ਨੇ ਆਪਣੀ ਟੀਮ ਵਿੱਚ ਤਿੰਨ ਬਦਲਾਅ ਕੀਤੇ ਹਨ। ਜੈਕ ਕ੍ਰੌਲੀ, ਸਟੁਅਰਟ ਬ੍ਰੌਡ ਅਤੇ ਲਾਰੈਂਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਦਕਿ ਮੋਈਨ ਅਲੀ, ਹਸੀਬ ਹਮੀਦ ਅਤੇ ਮਾਰਕ ਵੁਡ ਨੂੰ ਮੌਕਾ ਮਿਲਿਆ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ‘ਚ ਸ਼ਦੁਰਾਲ ਠਾਕੁਰ ਦੀ ਜਗ੍ਹਾ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਮੌਕਾ ਦਿੱਤਾ ਗਿਆ ਹੈ। ਮੀਂਹ ਕਾਰਨ ਮੈਚ ਦਾ ਟਾਸ 20 ਮਿੰਟ ਲੇਟ ਹੋਇਆ ਹੈ। ਪਹਿਲੇ ਮੈਚ ਦਾ ਟਾਸ ਤਿੰਨ ਵਜੇ ਹੋਣਾ ਸੀ, ਪਰ ਮੀਂਹ ਅਤੇ ਫਿਰ ਖਰਾਬ ਆਊਟ ਫੀਲਡ ਦੇ ਕਾਰਨ ਟਾਸ ਦੁਪਹਿਰ 3:20 ਵਜੇ ਹੋਇਆ।
ਇਹ ਵੀ ਪੜ੍ਹੋ : ਸ਼੍ਰੀਨਗਰ-ਜੰਮੂ ਰਾਜਮਾਰਗ ਉੱਤੇ BSF ਦੇ ਕਾਫਲੇ ‘ਤੇ ਹੋਇਆ ਅੱਤਵਾਦੀ ਹਮਲਾ, ਤਲਾਸ਼ੀ ਮੁਹਿੰਮ ਜਾਰੀ
ਟੀਮ ਇੰਡੀਆ ਦੀ ਪਲੇਇੰਗ ਇਲੈਵਨ – ਰੋਹਿਤ ਸ਼ਰਮਾ, ਕੇਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਿਆ ਰਹਾਣੇ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
ਇਹ ਵੀ ਦੇਖੋ : ਪੁੱਤ ਨਾਲ ਪਿਓ ਹੋਇਆ LIVE, ਪੁੱਤ ਅਗਲੇ ਦਿਨ ਹੋ ਗਿਆ ਰੱਬ ਨੂੰ ਪਿਆਰਾ !ਹੋਸ਼ ਉਡਾਉਂਦੀ ਵੀਡੀਓ