ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਲੜੀ ਦਾ ਤੀਜਾ ਮੈਚ ਅੱਜ ਤੋਂ ਲੀਡਜ਼ ਵਿੱਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਰਵਿੰਦਰ ਜਡੇਜਾ ਟੀਮ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ ਹਨ। ਆਰ ਅਸ਼ਵਿਨ ਵੀ ਇਸ ਮੈਚ ‘ਚ ਬੈਂਚ ‘ਤੇ ਹੀ ਬੈਠਣਗੇ। ਟੀਮ ਇੰਡੀਆ ਪੰਜ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਭਾਰਤੀ ਟੀਮ 19 ਸਾਲ ਬਾਅਦ ਲੀਡਸ ਵਿੱਚ ਇੱਕ ਟੈਸਟ ਮੈਚ ਖੇਡ ਰਹੀ ਹੈ।
ਭਾਰਤ ਨੇ ਆਖਰੀ ਵਾਰ 2002 ਵਿੱਚ ਇੱਥੇ ਟੈਸਟ ਮੈਚ ਖੇਡਿਆ ਸੀ, ਜਿਸ ਵਿੱਚ ਉਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਟੀਮ ਇੰਡੀਆ ਲੀਡਸ ਟੈਸਟ ਜਿੱਤ ਕੇ ਸੀਰੀਜ਼ ‘ਚ 2-0 ਦੀ ਬੜ੍ਹਤ ਹਾਸਿਲ ਕਰਨ ਦੀ ਕੋਸ਼ਿਸ਼ ਕਰੇਗੀ। ਪਰ ਅੱਜ ਟੀਮ ਇੰਡੀਆ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਹੈ। ਲਾਰਡਸ ਟੈਸਟ ਦੇ ਹੀਰੋ ਕੇਐਲ ਰਾਹੁਲ ਆਊਟ ਹੋ ਗਏ ਹਨ। ਭਾਰਤ ਨੂੰ ਇਹ ਝੱਟਕਾ ਪਹਿਲੇ ਹੀ ਓਵਰ ਵਿੱਚ ਲੱਗਿਆ ਹੈ। ਭਾਰਤ ਦਾ ਸਕੋਰ 1-1 ਹੈ।
ਇਹ ਵੀ ਪੜ੍ਹੋ : ਮੋਦੀ ਕੈਬਨਿਟ ਨੇ ਕਿਸਾਨਾਂ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ, ਪੜ੍ਹੋ ਕੀ ਹੈ ਪੂਰਾ ਮਾਮਲਾ
ਭਾਰਤ ਦੀ ਪਲੇਇੰਗ ਇਲੈਵਨ – ਰੋਹਿਤ ਸ਼ਰਮਾ, ਕੇਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਨੇ, ਰਿਸ਼ਭ ਪੰਤ (ਕੀਪਰ), ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ। ਇੰਗਲੈਂਡ ਦੀ ਪਲੇਇੰਗ ਇਲੈਵਨ: ਰੋਰੀ ਬਰਨਜ਼, ਹਸੀਬ ਹਮੀਦ, ਡੇਵਿਡ ਮਲਾਨ, ਜੋ ਰੂਟ (c), ਜੋਨੀ ਬੇਅਰਸਟੋ, ਜੋਸ ਬਟਲਰ (wk), ਮੋਈਨ ਅਲੀ, ਸੈਮ ਕੁਰਾਨ, ਕਰੇਗ ਓਵਰਟਨ, ਓਲੀ ਰੌਬਿਨਸਨ ਅਤੇ ਜੇਮਜ਼ ਐਂਡਰਸਨ।
ਇਹ ਵੀ ਦੇਖੋ : DSGMC ਦੀਆਂ ਚੋਣਾਂ ਦੇ LIVE ਨਤੀਜੇ, ਦੇਖੋ ਕਿਹੜੇ ਇਲਾਕੇ ਤੋਂ ਕੌਣ ਜਿੱਤ ਰਿਹਾ, ਕਿਸਦੇ ਹੱਥ ਜਾ ਰਹੀ ਦਿੱਲੀ ਕਮੇਟੀ !