ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਲੀਡਸ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਦੂਜਾ ਦਿਨ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਕਿ ਗਲਤ ਸਾਬਿਤ ਹੋਇਆ।
ਟੀਮ ਇੰਡੀਆ ਦੀ ਪਹਿਲੀ ਪਾਰੀ 78 ਦੌੜਾਂ ‘ਤੇ ਸਿਮਟ ਗਈ ਸੀ। ਇਸ ਦੇ ਨਾਲ ਹੀ ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਸਲਾਮੀ ਬੱਲੇਬਾਜ਼ ਰੋਰੀ ਬਰਨਸ ਅਤੇ ਹਸੀਬ ਹਮੀਦ ਦੇ ਵਿੱਚ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ। ਫਿਲਹਾਲ ਦੂਜੇ ਦਿਨ ਦਾ ਪਹਿਲਾ ਸੈਸ਼ਨ ਸਮਾਪਤ ਹੋ ਗਿਆ ਹੈ।ਇੰਗਲੈਂਡ ਨੇ ਇਸ ਸੈਸ਼ਨ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 26 ਓਵਰਾਂ ਵਿੱਚ 62 ਦੌੜਾਂ ਬਣਾਈਆਂ ਹਨ। ਇੰਗਲੈਂਡ ਦਾ ਕੁੱਲ ਸਕੋਰ 182-2 ਹੈ। ਜਦਕਿ ਇੰਗਲੈਂਡ ਦੀ ਲੀਡ 104 ਦੌੜਾਂ ਦੀ ਹੋ ਗਈ ਹੈ। ਇਸ ਸਮੇ ਰੂਟ 14 ਅਤੇ ਮਲਾਨ 27 ਦੌੜਾਂ ‘ਤੇ ਖੇਡ ਰਹੇ ਹਨ।
ਇਹ ਵੀ ਪੜ੍ਹੋ : ‘ਮੇਰੀ ਗੱਲ ਨੂੰ ਆਪਣੇ ਗੰਦੇ ਏਜੰਡੇ ਦਾ ਮੁੱਦਾ ਨਾ ਬਣਾਉ’, ਕਿਉਂ ਨਾਰਾਜ਼ ਨੀਰਜ ਚੋਪੜਾ ਨੇ ਵੀਡੀਓ ਟਵੀਟ ਕਰ ਜਤਾਇਆ ਰੋਸ ? ਦੇਖੋ ਵੀਡੀਓ
ਇਸ ਤੋਂ ਪਹਿਲਾ ਮੁਹੰਮਦ ਸ਼ਮੀ ਨੇ 50 ਵੇਂ ਓਵਰ ਦੀ ਆਖਰੀ ਗੇਂਦ ‘ਤੇ ਟੀਮ ਇੰਡੀਆ ਨੂੰ ਪਹਿਲੀ ਸਫਲਤਾ ਦਿਵਾਈ ਸੀ। ਸ਼ਮੀ ਨੇ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਰੋਰੀ ਬਰਨਸ (61) ਨੂੰ ਆਊਟ ਕੀਤਾ ਸੀ। ਬਰਨਜ਼ ਅਤੇ ਹਮੀਦ ਵਿਚਕਾਰ ਪਹਿਲੀ ਵਿਕਟ ਲਈ 135 ਦੌੜਾਂ ਦੀ ਸਾਂਝੇਦਾਰੀ ਹੋਈ ਸੀ। ਭਾਰਤ ਨੂੰ ਦੂਜੀ ਸਫਲਤਾ ਰਵਿੰਦਰ ਜਡੇਜਾ ਨੇ ਦਿਵਾਈ ਹੈ। ਜਡੇਜਾ ਨੇ ਹਸੀਬ ਹਮੀਦ ਨੂੰ ਕਲੀਨ ਬੋਲਡ ਕੀਤਾ ਹੈ। ਹਮੀਦ 68 ਦੌੜਾਂ ਬਣਾ ਕੇ ਆਊਟ ਹੋਇਆ। ਇੰਗਲੈਂਡ ਦੀ ਦੂਜੀ ਵਿਕਟ 159 ਦੇ ਸਕੋਰ ‘ਤੇ ਡਿੱਗੀ ਹੈ।
ਇਹ ਵੀ ਦੇਖੋ : KEJRIWAL PC LIVE: ਸੇਵਾ ਸਿੰਘ ਸੇਖਵਾਂ ‘ਆਪ’ ‘ਚ ਸ਼ਾਮਲ, ਸੁਣੋ ਕੌਣ ਹੋਵੇਗਾ ‘ਆਪ’ ਦਾ CM ਕੈਂਡੀਡੇਟ ?