ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਕਾਨਪੁਰ ਟੈਸਟ ਮੈਚ ਦਾ ਅੱਜ ਦੂਜਾ ਦਿਨ ਹੈ।ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਪਹਿਲੀ ਪਾਰੀ 345 ਦੌੜਾਂ ‘ਤੇ ਸਿਮਟ ਗਈ ਹੈ।
ਭਾਰਤੀ ਪਾਰੀ ਦੇ ਖਿੱਚ ਦਾ ਕੇਂਦਰ ਡੈਬਿਊ ਕਰਨ ਵਾਲੇ ਸ਼੍ਰੇਅਸ ਅਈਅਰ ਰਹੇ ਹਨ, ਅਈਅਰ ਨੇ 105 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਹੈ। ਸ਼ੁਭਮਨ ਗਿੱਲ ਅਤੇ ਰਵਿੰਦਰ ਜਡੇਜਾ ਨੇ ਵੀ ਸ਼ਾਨਦਾਰ ਯੋਗਦਾਨ ਦਿੱਤਾ ਅਤੇ ਕ੍ਰਮਵਾਰ 52 ਅਤੇ 50 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਟਿਮ ਸਾਊਦੀ ਨੇ ਪੰਜ ਅਤੇ ਕਾਇਲ ਜੇਮਸਨ ਨੇ ਤਿੰਨ ਵਿਕਟਾਂ ਲਈਆਂ। ਹੁਣ ਨਿਊਜ਼ੀਲੈਂਡ ਨੂੰ ਘੱਟ ਸਕੋਰ ‘ਤੇ ਸਮੇਟਣ ਦੀ ਜ਼ਿੰਮੇਵਾਰੀ ਭਾਰਤੀ ਗੇਂਦਬਾਜ਼ਾਂ ‘ਤੇ ਹੈ।
ਨਿਊਜ਼ੀਲੈਂਡ ਦੀ ਪਹਿਲੀ ਪਾਰੀ ਸ਼ੁਰੂ ਹੋ ਚੁੱਕੀ ਹੈ। ਟਾਮ ਲੈਥਮ ਅਤੇ ਵਿਲ ਯੰਗ ਕਰੀਜ਼ ‘ਤੇ ਹਨ। ਭਾਰਤ ਲਈ ਪਹਿਲਾ ਓਵਰ ਇਸ਼ਾਂਤ ਸ਼ਰਮਾ ਨੇ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ :-
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet