ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਕਾਨਪੁਰ ਟੈਸਟ ਦੀ ਤੀਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਤੀਜੇ ਦਿਨ ਨਿਊਜ਼ੀਲੈਂਡ ਦੀ ਟੀਮ ਭਾਰਤੀ ਸਪਿਨਰਾਂ ਦੇ ਸਾਹਮਣੇ ਬੇਵੱਸ ਨਜ਼ਰ ਆਈ ਹੈ। ਸੈਂਕੜੇ ਦੀ ਸ਼ੁਰੂਆਤੀ ਸਾਂਝੇਦਾਰੀ ਦੇ ਬਾਵਜੂਦ ਨਿਊਜ਼ੀਲੈਂਡ ਦੀ ਟੀਮ 296 ਦੌੜਾਂ ‘ਤੇ ਆਲ ਆਊਟ ਹੋ ਗਈ।
ਕਾਨਪੁਰ ਟੈਸਟ ‘ਚ ਤੀਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਭਾਰਤੀ ਟੀਮ ਦੀ ਦੂਜੀ ਪਾਰੀ ਸ਼ੁਰੂ ਹੋ ਚੁੱਕੀ ਹੈ ਅਤੇ ਸਟੰਪ ਖਤਮ ਹੋਣ ਤੱਕ ਭਾਰਤ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 14 ਦੌੜਾਂ ਹੈ। ਨਿਊਜ਼ੀਲੈਂਡ ‘ਤੇ ਟੀਮ ਇੰਡੀਆ ਦੀ ਲੀਡ 63 ਦੌੜਾਂ ਹੋ ਗਈ ਹੈ। ਫਿਲਹਾਲ ਚੇਤੇਸ਼ਵਰ ਪੁਜਾਰਾ ਅਤੇ ਮਯੰਕ ਅਗਰਵਾਲ ਅਜੇਤੂ ਹਨ, ਹੁਣ ਚੌਥੇ ਦਿਨ ਟੀਮ ਇੰਡੀਆ ਦੀਆਂ ਨਜ਼ਰਾਂ ਵੱਡੇ ਸਕੋਰ ‘ਤੇ ਹੋਣਗੀਆਂ।
ਤੀਜੇ ਦਿਨ ਭਾਰਤ ਲਈ ਅਕਸ਼ਰ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ, ਅਕਸ਼ਰ ਨੇ ਪਾਰੀ ‘ਚ 5 ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਰਵੀਚੰਦਰਨ ਅਸ਼ਵਿਨ ਨੇ ਵੀ ਤਿੰਨ ਵਿਕਟਾਂ ਲੈ ਕੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ਵਿੱਚ ਵਸੀਮ ਅਕਰਮ ਨੂੰ ਪਿੱਛੇ ਛੱਡ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: