ਭਾਰਤ ਨੇ ਸ਼੍ਰੀਲੰਕਾ ਨੂੰ ਬੈਂਗਲੁਰੂ ਵਿੱਚ ਖੇਡੇ ਗਏ ਡੇ-ਨਾਈਟ ਟੈਸਟ ਵਿੱਚ 238 ਦੌੜਾਂ ਨਾਲ ਮਾਤ ਦਿੱਤੀ । ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ ‘ਤੇ 2-0 ਨਾਲ ਕਬਜ਼ਾ ਕਰ ਲਿਆ ਹੈ। ਟੀਮ ਇੰਡੀਆ ਦੀ ਇਹ ਜਿੱਤ ਇਤਿਹਾਸਕ ਬਣ ਗਈ ਹੈ । ਭਾਰਤੀ ਟੀਮ ਨੇ ਘਰੇਲੂ ਮੈਦਾਨ ‘ਤੇ ਲਗਾਤਾਰ 15ਵੀਂ ਟੈਸਟ ਸੀਰੀਜ਼ ਜਿੱਤੀ ਹੈ । ਉਸੇ ਸਾਲ 2012 ਵਿੱਚ ਇੰਗਲੈਂਡ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਉਸ ਨੇ ਲਗਾਤਾਰ ਜਿੱਤ ਹਾਸਿਲ ਕੀਤੀ ਹੈ । ਇਸ ਦੇ ਨਾਲ ਹੀ ਭਾਰਤੀ ਟੀਮ ਨੇ ਹੋਰ ਵੀ ਕਈ ਰਿਕਾਰਡ ਬਣਾਏ ਹਨ।
ਬੈਂਗਲੁਰੂ ਟੈਸਟ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਪਹਿਲੀ ਪਾਰੀ ਵਿੱਚ ਆਲ ਆਊਟ ਹੋਣ ਤੱਕ 252 ਦੌੜਾਂ ਬਣਾਈਆਂ। ਜਦਕਿ ਦੂਜੀ ਪਾਰੀ 303 ਦੌੜਾਂ ਬਣਾ ਕੇ ਐਲਾਨ ਦਿੱਤੀ ਗਈ । ਇਸਦੇ ਜਵਾਬ ਵਿੱਚ ਸ਼੍ਰੀਲੰਕਾ ਦੀ ਟੀਮ ਪਹਿਲੀ ਪਾਰੀ ਵਿੱਚ 109 ਦੌੜਾਂ ਅਤੇ ਦੂਜੀ ਪਾਰੀ ਵਿੱਚ 208 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤ ਨੇ ਇਹ ਮੈਚ 238 ਦੌੜਾਂ ਨਾਲ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ। ਇਹ ਭਾਰਤ ਦੀ ਘਰੇਲੂ ਧਰਤੀ ‘ਤੇ ਲਗਾਤਾਰ 15ਵੀਂ ਟੈਸਟ ਸੀਰੀਜ਼ ਜਿੱਤ ਹੈ। ਉਸ ਨੂੰ ਆਖਰੀ ਵਾਰ 2012 ਵਿੱਚ ਇੰਗਲੈਂਡ ਨੇ ਘਰੇਲੂ ਮੈਦਾਨ ‘ਤੇ ਹਰਾਇਆ ਸੀ।
ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਚਲਦੇ ਟੂਰਨਾਮੈਂਟ ਦੌਰਾਨ ਤਾਬੜ-ਤੋੜ ਫਾਇਰਿੰਗ, ਮੌਤ ਦੀ ਖ਼ਬਰ
ਭਾਰਤ ਲਈ ਦੂਜੇ ਟੈਸਟ ਮੈਚ ਵਿੱਚ ਸ਼੍ਰੇਅਸ ਅਈਅਰ, ਰਿਸ਼ਭ ਪੰਤ ਅਤੇ ਜਸਪ੍ਰੀਤ ਬੁਮਰਾਹ ਨੇ ਵਧੀਆ ਪ੍ਰਦਰਸ਼ਨ ਕੀਤਾ। ਸ਼੍ਰੇਅਸ ਅਈਅਰ ਨੇ ਪਹਿਲੀ ਪਾਰੀ ਵਿੱਚ 92 ਅਤੇ ਦੂਜੀ ਪਾਰੀ ਵਿੱਚ 67 ਦੌੜਾਂ ਬਣਾਈਆਂ। ਰਿਸ਼ਭ ਪੰਤ ਨੇ ਮੈਚ ਵਿੱਚ ਕ੍ਰਮਵਾਰ 39 ਅਤੇ ਦੂਜੀ ਪਾਰੀ ਵਿੱਚ 50 ਦੌੜਾਂ ਬਣਾਈਆਂ। ਜਸਪ੍ਰੀਤ ਬੁਮਰਾਹ ਨੇ ਪਹਿਲੀ ਪਾਰੀ ਵਿੱਚ 5 ਅਤੇ ਦੂਜੀ ਪਾਰੀ ਵਿੱਚ 3 ਵਿਕਟਾਂ ਲਈਆਂ।
ਦੱਸ ਦੇਈਏ ਟੀਮ ਇੰਡੀਆ ਨੇ 2021-22 ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਉਸ ਨੇ ਇਸ ਦੌਰਾਨ ਚਾਰ ਟੈਸਟ ਮੈਚ ਖੇਡਦੇ ਹੋਏ 3 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ, ਜਦਕਿ ਇੱਕ ਮੈਚ ਡਰਾਅ ਰਿਹਾ । ਭਾਰਤ ਨੇ 3 ਵਨਡੇ ਮੈਚ ਖੇਡੇ ਅਤੇ ਤਿੰਨਾਂ ਵਿੱਚ ਜਿੱਤ ਹਾਸਿਲ ਕੀਤੀ । ਇਸ ਦੇ ਨਾਲ ਹੀ 9 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਅਤੇ ਸਾਰਿਆਂ ਵਿੱਚ ਜਿੱਤ ਹਾਸਿਲ ਕੀਤੀ । ਰੋਹਿਤ ਸ਼ਰਮਾ ਦੇ ਕਪਤਾਨ ਬਣਨ ਤੋਂ ਬਾਅਦ ਭਾਰਤੀ ਟੀਮ ਦੀ ਜਿੱਤ ਦਾ ਸਿਲਸਿਲਾ ਹੁਣ ਤੱਕ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: