ਸੁਨੀਲ ਛੇਤਰੀ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਭਾਰਤ ਨੇ ਸੋਮਵਾਰ ਨੂੰ ਫੀਫਾ ਵਿਸ਼ਵ ਕੱਪ 2022 ਅਤੇ ਏਸ਼ੀਅਨ ਕੱਪ 2023 ਦੇ ਸੰਯੁਕਤ ਕੁਆਲੀਫਾਇਰ ਵਿੱਚ ਬੰਗਲਾਦੇਸ਼ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਦੀ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ।
ਭਾਰਤੀ ਕਪਤਾਨ ਸੁਨੀਲ ਛੇਤਰੀ ਨੇ 79 ਵੇਂ ਅਤੇ 90 + 2 ਮਿੰਟ ਵਿੱਚ ਗੋਲ ਕੀਤਾ ਸੀ। ਇਸ ਜਿੱਤ ਦੇ ਨਾਲ, ਏਸ਼ੀਅਨ ਕੁਆਲੀਫਾਇਰ ਦੇ ਤੀਜੇ ਗੇੜ ਲਈ ਸਿੱਧੇ ਕੁਆਲੀਫਾਈ ਕਰਨ ਦੀਆ ਭਾਰਤੀ ਟੀਮ ਦੀਆਂ ਉਮੀਦਾਂ ਵਿੱਚ ਵਾਧਾ ਹੋਇਆ ਹੈ। ਇਸ ਜਿੱਤ ਦੇ ਨਾਲ ਭਾਰਤੀ ਟੀਮ ਦੇ ਛੇ ਮੈਚਾਂ ਵਿੱਚੋਂ ਸੱਤ ਅੰਕ ਹਨ ਅਤੇ ਉਹ ਗਰੁੱਪ ਟੇਬਲ ਵਿੱਚ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਇਸ ਜਿੱਤ ਤੋਂ ਇਲਾਵਾ, ਟੀਮ ਦੇ ਖਾਤੇ ਵਿੱਚ ਤਿੰਨ ਹਾਰਾ ਅਤੇ ਤਿੰਨ ਡਰਾਅ ਸ਼ਾਮਿਲ ਹਨ।
ਇਹ ਵੀ ਪੜ੍ਹੋ : ਅਮਰੀਕਾ ਅਗਲੇ ਮਹੀਨੇ 24 ‘ਚੋਂ 2 Seahawk ਹੈਲੀਕਾਪਟਰ ਭਾਰਤ ਨੂੰ ਦੇਵੇਗਾ
ਭਾਰਤ ਨੇ ਹੁਣ ਆਪਣਾ ਆਖਰੀ ਲੀਗ ਮੈਚ 15 ਜੂਨ ਨੂੰ ਅਫਗਾਨਿਸਤਾਨ ਖਿਲਾਫ ਖੇਡਣਾ ਹੈ। ਇਨ੍ਹਾਂ ਦੋਵਾਂ ਗੋਲ ਤੋਂ ਬਾਅਦ ਛੇਤਰੀ ਦੇ ਅੰਤਰਰਾਸ਼ਟਰੀ ਗੋਲਾਂ ਦੀ ਗਿਣਤੀ 74 (117 ਮੈਚ) ਤੱਕ ਪਹੁੰਚ ਗਈ ਹੈ। ਹਾਲਾਂਕਿ ਭਾਰਤੀ ਟੀਮ ਫੀਫਾ ਵਰਲਡ ਕੱਪ 2022 ਦੀ ਦੌੜ ਤੋਂ ਬਾਹਰ ਹੋ ਗਈ ਹੈ ਪਰ ਟੀਮ 2023 ਵਿੱਚ ਚੀਨ ‘ਚ ਖੇਡੇ ਜਾਣ ਵਾਲੇ ਏਸ਼ੀਅਨ ਕੱਪ ਵਿੱਚ ਜਗ੍ਹਾ ਬਣਾਉਣ ਦੀ ਦੌੜ ਵਿੱਚ ਬਣੀ ਹੋਈ ਹੈ। ਗਰੁੱਪ ਟੇਬਲ ‘ਚ ਚੋਟੀ ਦੇ ਤਿੰਨ ਸਥਾਨ ਸਿੱਧੇ ਏਸ਼ੀਅਨ ਕੱਪ ਕੁਆਲੀਫਾਇਰ ਦੇ ਤੀਜੇ ਗੇੜ ਲਈ ਕੁਆਲੀਫਾਈ ਕਰਨਗੇ।
ਇਹ ਵੀ ਦੇਖੋ : ਲੜਾਈ ਝਗੜੇ ਦਾ ਹੋਇਆ The End, ਲਹਿੰਬਰ ਹੁਸੈਨਪੁਰੀ ਦਾ ਪਰਿਵਾਰ ਮੁੜ ਹੋਇਆ ਇੱਕ, ਦੇਖੋ ਕੌਣ ਸੀ ਫਸਾਦ ਦੀ ਜੜ੍ਹ