ਭਾਰਤ ਨੇ ਮਹਿਲਾ ਵਿਸ਼ਵ ਕੱਪ ਵਿਚ ਐਤਵਾਰ ਨੂੰ ਪਾਕਿਸਤਾਨ ਨੂੰ 88 ਦੌੜਾਂ ਤੋਂ ਹਰਾ ਕੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਭਾਰਤੀ ਟੀਮ 2 ਮੈਚਾਂ ਵਿਚ 4 ਪੁਆਇੰਟਸ ਦੇ ਨਾਲ ਟੇਬਲ ‘ਚ ਟੌਪ ‘ਤੇ ਪਹੁੰਚ ਗਈ ਹੈ। ਪਾਕਿਸਤਾਨ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤੀ ਟੀਮ 50 ਓਵਰਾਂ ਵਿਚ 247 ਦੌੜਾਂ ਬਣਾ ਕੇ ਆਲਆਊਟ ਹੋ ਗਈ। ਹਰਲੀਨ ਦਿਓਲ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਜਵਾਬ ਵਿਚ ਪਾਕਿਸਤਾਨ ਦੀ ਟੀਮ 43 ਓਵਰਾਂ ਵਿਚ 159 ਦੌੜਾਂ ਬਣਾ ਕੇ ਸਿਮਟ ਗਈ। ਸਿਦਰਾ ਅਮੀਨ ਨੇ 81 ਦੌੜਾਂ ਬਣਾਈਆਂ। ਭਾਰਤ ਵੱਲੋਂ ਕ੍ਰਾਂਤੀ ਗੌੜ ਤੇ ਦੀਪਿਤੀ ਸ਼ਰਮਾ ਨੇ 3-3 ਵਿਕਟਾਂ ਝਟਕੀਆਂ। ਸਨੇਹ ਰਾਣਾ ਨੂੰ 2 ਵਿਕਟਾਂ ਮਿਲੀਆਂ।
ਮਹਿਲਾ ਵਰਲਡ ਕੱਪ ਵਿਚ ਦੋਵੇਂ ਟੀਮਾਂ 5ਵੀਂ ਵਾਰ ਮੈਚ ਖੇਡ ਰਹੀਆਂ ਹਨ। ਇਹ ਸਾਰੇ ਮੁਕਾਬਲੇ ਭਾਰਤ ਨੇ ਜਿੱਤੇ ਹਨ। ਭਾਰਤੀ ਟੀਮ ਦੀ ਤੇਜ਼ ਗੇਂਦਬਾਜ਼ ਕ੍ਰਾਂਤੀ ਗੌੜ ਪਲੇਅਰ ਆਫ ਦਿ ਮੈਚ ਚੁਣੀ ਗਈ। ਉਨ੍ਹਾਂ ਨੇ 20 ਦੌੜਾਂ ਦੇ ਕੇ 3 ਝਟਕੇ ਦਿੱਤੇ। ਕ੍ਰਾਂਤੀ ਨੇ ਸਦਫ ਸ਼ਮਾਸ (6 ਦੌੜਾਂ), ਆਲੀਆ ਰਿਆਜ (2 ਦੌੜਾਂ) ਤੇ ਨਤਾਲੀਆ ਪਰਵੇਜ (33 ਦੌੜਾਂ) ਨੂੰ ਪਵੇਲੀਅਨ ਭੇਜਿਆ।
ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੱਜ ਸੂਬੇ ਭਰ ‘ਚ ਕਰੇਗੀ ਮੁਜ਼ਹਾਰੇ, ਹੜ੍ਹ ਪੀੜ੍ਹਤਾਂ ਨੂੰ ਜਲਦ ਮੁਆਵਜ਼ਾ ਦੇਣ ਦੀ ਕਰ ਰਹੇ ਮੰਗ
ਟੌਸ ਦੌਰਾਨ ਰੈਫਰੀ ਦੀ ਗਲਤੀ ਨਾਲ ਭਾਰਤ ਟੌਸ ਹਾਰ ਗਿਆ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਸਿੱਕਾ ਉਛਾਲਿਆ ਤਾਂ ਪਾਕਿਸਤਾਨ ਕਪਤਾਨ ਫਾਤਿਮਾ ਸਨਾ ਨੇ ਟੇਲਸ ਦੱਸਿਆ। ਸਿੱਕਾ ਜ਼ਮੀਨ ‘ਤੇ ਹੈੱਡਸ ਡਿੱਗਿਆ। ਸਾਊਥ ਅਫਰੀਕਾ ਦੀ ਮੈਚ ਰੇਫਰੀ ਸ਼ਾਂਦ੍ਰੇ ਫ੍ਰਿਟੇਜ ਨੇ ਗਲਤੀ ਨਾਲ ਸਨਾ ਦੀ ਕਾਲ ਨੂੰ ਹੈਡਸ ਸੁਣ ਲਿਆ ਸੀ। ਉਨ੍ਹਾਂ ਨੇ ਪਾਕਿਸਤਾਨ ਨੂੰ ਟੌਸ ਦਾ ਜੇਤੂ ਐਲਾਨ ਦਿੱਤਾ।
-
ਵੀਡੀਓ ਲਈ ਕਲਿੱਕ ਕਰੋ -:
























