ਭਾਰਤ ਅਤੇ ਇੰਗਲੈਂਡ ਵਿਚਾਲੇ ਲਾਰਡਸ ਵਿਖੇ ਖੇਡੇ ਜਾ ਰਹੇ ਟੈਸਟ ਲੜੀ ਦੇ ਦੂਜੇ ਮੈਚ ਦਾ ਅੱਜ ਪੰਜਵਾਂ ਦਿਨ ਹੈ। ਇਹ ਮੈਚ ਹੁਣ ਰੋਮਾਂਚਕ ਮੋੜ ਤੇ ਆ ਗਿਆ ਹੈ। ਟੀਮ ਇੰਡੀਆ ਨੇ ਦੂਜੀ ਪਾਰੀ ‘ਚ 8 ਵਿਕਟਾਂ ਦੇ ਨੁਕਸਾਨ’ ਤੇ 298 ਦੌੜਾਂ ਬਣਾ ਲਾਈਆਂ ਹਨ। ਉਹ ਇੰਗਲੈਂਡ ਤੋਂ 271 ਦੌੜਾਂ ਅੱਗੇ ਹੈ।
ਇਸ ਦੌਰਾਨ ਭਾਰਤ ਨੇ 298 ਦੌੜਾਂ ‘ਤੇ ਆਪਣੀ ਪਾਰੀ ਘੋਸ਼ਿਤ ਕਰਦਿਆਂ ਇੰਗਲੈਂਡ ਨੂੰ 272 ਦੌੜਾਂ ਦਾ ਟੀਚਾ ਦੇ ਦਿੱਤਾ ਹੈ। ਸ਼ਮੀ ਅਤੇ ਬੁਮਰਾਹ ਨੇ ਲਾਰਡਸ ਵਿਖੇ 9 ਵੀਂ ਵਿਕਟ ਲਈ ਰਿਕਾਰਡ ਸਾਂਝੇਦਾਰੀ ਕੀਤੀ ਹੈ। ਦੋਵਾਂ ਨੇ 9 ਵੀਂ ਵਿਕਟ ਲਈ 77 ਦੌੜਾਂ ਜੋੜੀਆਂ ਹਨ। ਲਾਰਡਸ ਵਿਖੇ 9 ਵੀਂ ਵਿਕਟ ਲਈ ਇਹ ਭਾਰਤ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ।
ਦੋਵਾਂ ਨੇ ਕਪਿਲ ਦੇਵ ਅਤੇ ਮਦਨ ਲਾਲ ਦੀ 66 ਦੌੜਾਂ ਦੀ ਸਾਂਝੇਦਾਰੀ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਭਾਈਵਾਲੀ 1982 ਵਿੱਚ ਕਪਿਲ ਦੇਵ ਅਤੇ ਮਦਨ ਲਾਲ ਦੇ ਵਿੱਚ ਹੋਈ ਸੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਵਿਗੜੇ ਹਲਾਤਾਂ ਦੌਰਾਨ ਇੰਗਲੈਂਡ ‘ਚ ਖੇਡ ਰਹੇ ਰਾਸ਼ਿਦ ਖਾਨ ਦੀ ਵਧੀ ਚਿੰਤਾ, ਅਫਗਾਨਿਸਤਾਨ ‘ਚ ਫਸਿਆ ਪਰਿਵਾਰ