ਭਾਰਤ ਨੇ ਵਿਸ਼ਾਖਾਪਟਨਮ ਵਿਚ ਪੰਜ ਟੀ-20 ਮੈਚਾਂ ਦੀ ਸੀਰੀਜ ਦੇ ਪਹਿਲੇ ਮੁਕਾਬਲੇ ਵਿਚ ਆਸਟ੍ਰੇਲੀਆ ਖਿਲਾਫ 209 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਭਾਰਤ ਨੂੰ ਮਿਲੀ ਇਸ ਜਿੱਤ ਦੇ ਨਾਲ ਹੀ ਸੀਰੀਜ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ। ਭਾਰਤ ਨੇ ਆਪਣੇ ਟੀ-20 ਇਤਿਹਾਸ ਵਿਚ ਸਭ ਤੋਂ ਵੱਡਾ ਟੀਚਾ ਹਾਸਲ ਕੀਤਾ ਹੈ। ਉਸ ਨੇ ਚਾਰ ਸਾਲ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ। ਟੀਮ ਇੰਡੀਆ ਹੈਦਰਾਬਾਦ ਵਿਚ ਵੈਸਟਇੰਡੀਜ਼ ਖਿਲਾਫ 208 ਦੌੜਾਂ ਬਣਾ ਕੇ ਮੈਚ ਜਿੱਤੀ ਸੀ।
ਭਾਰਤ ਨੇ ਆਸਟ੍ਰੇਲੀਆ ਖਿਲਾਫ ਟੀ-20 ਵਿਚ ਦੂਜੀ ਵਾਰ 200 ਤੋਂ ਵੱਧ ਦੌੜਾਂ ਦਾ ਟੀਚਾ ਹਾਸਲ ਕੀਤਾ ਹੈ। ਪਿਛਲੀ ਵਾਰ ਟੀਮ ਇੰਡੀਆ ਨੇ ਰਾਜਕੋਟ ਵਿਚ ਅਜਿਹਾ ਕੀਤਾ ਸੀ। 2013 ਵਿਚ ਭਾਰਤ 202 ਦੌੜਾਂ ਬਣਾ ਕੇ ਜਿੱਤਿਆ ਸੀ। ਭਾਰਤ ਤੇ ਆਸਟ੍ਰੇਲੀਆ ਵਿਚ ਟੀ-20 ਮੈਚਾਂਵਿਚ ਇਹ 6ਵਾਂ ਮੌਕਾ ਸੀ ਜਦੋਂ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 190 ਜਾਂ ਉਸ ਤੋਂ ਵੱਧ ਦੌੜਾਂ ਬਣਾਈਆਂ।
ਭਾਰਤ ਦੇ ਨਵੇਂ ਕਪਤਾਨ ਸੂਰਯਕੁਮਾਰ ਯਾਦਵ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ।ਆਸਟ੍ਰੇਲੀਆ ਨੇ 20 ਓਵਰਾਂ ਵਿਚ 3 ਵਿਕਟਾਂ ‘ਤੇ 208 ਦੌੜਾਂ ਬਣਾਈਆਂ। ਟੀਮ ਇੰਡੀਆ ਨੇ 19.5 ਓਵਰਾਂ ਵਿਚ 8 ਵਿਕਟ ‘ਤੇ 209 ਦੌੜਾਂ ਬਣਾ ਕੇ ਮੈਚ ਨੂੰ ਜਿੱਤ ਲਿਆ। ਭਾਰਤ ਨੇ 5ਵੀਂ ਵਾਰ ਟੀ-20 ਵਿਚ 200 ਤੋਂ ਵੱਧ ਦੌੜਾਂ ਦਾ ਟੀਚਾ ਹਾਸਲ ਕੀਤਾ ਹੈ। ਇਸ ਮਾਮਲੇ ਵਿਚ ਉਸ ਨੇ ਦੱਖਣੀ ਅਫਰੀਕਾ ਨੂੰ ਪਿੱਛੇ ਛੱਡ ਦਿੱਤਾ।ਅਫਰੀਕੀ ਟੀਮ ਨੇ ਚਾਰ ਵਾਰ ਅਜਿਹਾ ਕੀਤਾ ਹੈ। ਤੀਜੇ ਸਥਾਨ ‘ਤੇ ਪਾਕਿਸਤਾਨ ਤੇ ਆਸਟ੍ਰੇਲੀਆ ਸਾਂਝੇ ਤੌਰ ‘ਤੇ ਹੈ। ਦੋਵਾਂ ਨੇ ਤਿੰਨ-ਤਿੰਨ ਵਾਰ ਟੀ-20 ਵਿਚ 200 ਤੋਂ ਵਧ ਦੌੜਾਂ ਦੇ ਟੀਚੇ ਨੂੰ ਹਾਸਲ ਕੀਤਾ ਹੈ।
209 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਦੋਵੇਂ ਓਪਨਰ ਬੱਲੇਬਾਜ਼ 15 ਗੇਂਦਾਂ ਦੇ ਅੰਦਰ ਪਵੇਲੀਅਨ ਪਰਤ ਗਏ। ਰਿਤੂਰਾਜ ਗਾਇਕਵਾੜ ਪਹਿਲੇ ਓਵਰ ਵਿਚ ਖਾਤਾ ਖੋਲ੍ਹੇ ਬਗੈਰ ਰਨ ਆਊਟ ਹੋ ਗਏ। ਉਹ ਇਕ ਗੇਂਦ ਦਾ ਸਾਹਮਣਾ ਵੀ ਨਹੀਂ ਕਰ ਸਕੇ। ਤੀਜੇ ਓਵਰ ਵਿਚ ਯਸ਼ਸਵੀ ਜਾਇਸਵਾਲ ਪਵੇਲੀਅਨ ਪਰਤ ਗਏ। ਯਸ਼ਸਵੀ ਨੇ 8 ਗੇਂਦਾਂ ‘ਤੇ 21 ਦੌੜਾਂ ਬਣਾਈਆਂ। 2 ਵਿਕਟਾਂ ਡਿਗਣ ਦੇ ਬਾਅਦ ਈਸ਼ਾਨ ਕਿਸ਼ਨ ਤੇ ਸੂਰਯਕੁਮਾਰ ਨੇ ਪਾਰੀ ਨੂੰ ਸੰਭਾਲਿਆ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਲਈ ਸਿੱਖਿਆ ਮੰਤਰੀ ਬੈਂਸ ਦਾ ਵੱਡਾ ਐਲਾਨ, ਬੱਚਿਆਂ ਦੀ ਆਨਲਾਈਨ ਹਾਜ਼ਰੀ ਹੋਵੇਗੀ ਸ਼ੁਰੂ
ਸੂਰਯਾ ਤੇ ਈਸ਼ਾਨ ਨੇ ਤੀਜੇ ਵਿਕਟ ਲਈ 112 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਯਕੁਮਾਰ ਨੇ 42 ਗੇਂਦਾਂ ‘ਤੇ 80 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ ਵਿਚ 9 ਚੌਕੇ ਤੇ ਚਾਰ ਛੱਕੇ ਲਗਾਏ। ਈਸ਼ਾਨ ਕਿਸ਼ਨ ਨੇ 39 ਗੇਂਦਾਂ ‘ਤੇ 58 ਦੌੜਾਂ ਬਣਾਈਆਂ। ਉਨ੍ਹਾਂ ਨੇ 2 ਚੌਕੇ ਤੇ 5 ਛੱਕੇ ਲਗਾਏ। ਰਿੰਕੂ ਸਿੰਘ ਨੇ 14 ਗੇਂਦਾਂ ‘ਤੇ ਚਾਰ ਚੌਕਿਆਂ ਦੀ ਮਦਦ ਨਾਲ ਨਾਟਆਊਟ 22 ਦੌੜਾਂ ਬਣਾਈਆਂ ਤੇ ਟੀਮ ਨੂੰ ਜਿੱਤ ਦਿਵਾਈ।
ਵੀਡੀਓ ਲਈ ਕਲਿੱਕ ਕਰੋ : –