ਭਾਰਤ ਨੇ ਸਾਊਥ ਅਫਰੀਕਾ ਨੂੰ ਪਹਿਲੇ ਟੀ-20 ਮੈਚ ਵਿਚ 101 ਦੌੜਾਂ ਤੋਂ ਹਰਾ ਕੇ 1-0 ਦੀ ਬੜ੍ਹਤ ਬਣਾ ਲਈ। ਟੀਮ ਇੰਡੀਆ ਨੇ 9ਵੀਂ ਵਾਰ ਕੋਈ ਟੀ-20 ਮੈਚ ਵਿਚ 100 ਦੌੜਾਂ ਜਾਂ ਇਸ ਤੋਂ ਵਧ ਦੇ ਫਰਕ ਨਾਲ ਜਿੱਤਿਆ ਹੈ। ਦੂਜਾ ਟੀ-20 ਮੈਚ 11 ਦਸੰਬਰ ਨੂੰ ਚੰਡੀਗੜ੍ਹ ਵਿਚ ਖੇਡਿਆ ਜਾਵੇਗਾ।
ਭਾਰਤ ਨੇ ਹਾਰਦਿਕ ਪਾਂਡੇਯ ਦੀ ਫਿਫਟੀ ਦੇ ਦਮ ‘ਤੇ 6 ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ। ਜਵਾਬ ਵਿਚ ਮਹਿਮਾਨ ਟੀਮ 74 ਦੌੜਾਂ ਬਣਾ ਕੇ ਹੀ ਸਿਮਟ ਗਈ। ਹਾਰਦਿਕ ਨੇ 28 ਗੇਂਦਾਂ ‘ਤੇ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 59 ਦੌੜਾਂ ਬਣਾਈਆਂ। ਤਿਲਕ ਵਰਮਾ ਨੇ 26 ਤੇ ਅਕਸ਼ਰ ਪਟੇਲ ਨੇ 23 ਦੌੜਾਂ ਦੀ ਪਾਰੀ ਖੇਡੀ। ਸਾਊਥ ਅਫਰੀਕਾ ਤੋਂ ਲੁੰਗੀ ਐਨਗਿਡੀ ਨੂੰ 3 ਤੇ ਲੁਥੋ ਸਿਪਾਮਲਾ ਨੂੰ 2 ਵਿਕਟਾਂ ਮਿਲੀਆਂ।
ਜਵਾਬ ਵਿਚ ਡੇਵਾਲਡ ਬ੍ਰੇਵਿਸ ਨੇ ਸਭ ਤੋਂ ਵਧ 22 ਦੌੜਾਂ ਬਣਾਈਆਂ। 7 ਪਲੇਅਰ 10 ਦੌੜਾਂ ਤੱਕ ਵੀ ਨਹੀਂ ਪਹੁੰਚ ਸਕੇ। ਭਾਰਤ ਤੋਂ ਗੇਂਦਬਾਜ਼ੀ ਵਿਚ ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ ਤੇ ਅਕਸ਼ਰ ਪਟੇਲ ਨੇ 2-2 ਵਿਕਟਾਂ ਲਈਆਂ। ਹਾਰਦਿਕ ਪਾਂਡੇਯ ਤੇ ਸ਼ਿਵਮ ਦੁਬੇ ਨੇ 1-1 ਵਿਕਟ ਲਿਆ।
ਬੁਮਰਾਹ ਨੇ ਟੀ-20 ਇੰਟਰਨੈਸ਼ਨਲ ਵਿਚ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ। ਦੂਜੇ ਪਾਸੇ ਹਾਰਦਿਕ ਨੇ 100 ਛੱਕੇ ਪੂਰੇ ਕੀਤੇ ਤੇ ਗੇਂਦਬਾਜ਼ੀ ਵਿਚ ਉਨ੍ਹਾਂ ਦੇ ਨਾਂ ਵੀ 99 ਵਿਕਟਾਂ ਹੋ ਗਈਆਂ। ਉਹ ਪਲੇਅਰ ਆਫ ਦਿ ਮੈਚ ਰਹੇ। ਸਾਊਥ ਅਫਰੀਕਾ ਟੀਮ 74 ਦੌੜਾਂ ਹੀ ਬਣਾ ਸਕੀ। ਇਹ ਟੀ-20 ਵਿਚ ਉਨ੍ਹਾਂ ਦਾ ਸਭ ਤੋਂ ਛੋਟਾ ਸਕੋਰ ਰਿਹਾ। ਇਸ ਤੋਂ ਪਹਿਲਾਂ 2022 ਵਿਚ ਭਾਰਤ ਖਿਲਾਫ ਹੀ ਰਾਜਕੋਟ ਵਿਚ ਟੀਮ 87 ਦੌੜਾਂ ‘ਤੇ ਸਿਮਟ ਗਈ ਸੀ।
ਇਹ ਵੀ ਪੜ੍ਹੋ : ਮੋਗਾ ਦੇ ਛੋਟੇ ਜਿਹੇ ਪਿੰਡ ‘ਚ ਪਹੁੰਚੇ ਗਵਰਨਰ ਕਟਾਰੀਆ, ਇੱਕ NRI ਦੇ ਹੋਏ ਮੁਰੀਦ, ਕੀਤੀਆਂ ਖੂਬ ਤਾਰੀਫਾਂ
ਭਾਰਤ ਨੇ ਕਟਕ ਦੇ ਮੈਦਾਨ ‘ਤੇ ਪਹਿਲੀ ਵਾਰ ਹੀ ਸਾਊਥ ਅਫਰੀਕਾ ਨੂੰ ਟੀ-20 ਹਰਾਇਆ। ਅਕਸ਼ਰ ਪਟੇਲ ਨੇ ਐਨਰਿਚ ਨੂੰ ਆਊਟ ਕਰਕੇ ਦੱਖਣੀ ਅਫਰੀਕਾ ਦਾ 9ਵਾਂ ਵਿਕਟ ਡੇਗ ਦਿੱਤਾ। ਦੱਖਣੀ ਅਫਰੀਕਾ ਨੇ 72 ਦੌੜਾਂ ਦੇ ਸਕੋਰ ‘ਤੇ 9 ਵਿਕਟਾਂ ਗੁਆ ਦਿੱਤੀਆਂ। ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਜਾਰੀ ਰੱਖਦੇ ਹੋਏ ਦੱਖਣੀ ਅਫਰੀਕਾ ਨੂੰ 8ਵਾਂ ਝਟਕਾ ਦਿੱਤਾ। ਬੁਮਰਾਹ ਨੇ ਕੇਸ਼ਵ ਮਹਾਰਾਜ ਨੂੰ ਆਊਟ ਕੀਤਾ ਜੋ ਖਾਤਾ ਖੋਲ੍ਹੇ ਬਿਨਾਂ ਹੀ ਆਊਟ ਹੋਏ।
ਵੀਡੀਓ ਲਈ ਕਲਿੱਕ ਕਰੋ -:
























