India make impressive return : ਭਾਰਤੀ ਹਾਕੀ ਟੀਮ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕਾਫੀ ਸਮੇਂ ਬਾਅਦ ਮੈਦਾਨ ਵਿੱਚ ਵਾਪਸੀ ਕਰਦਿਆਂ ਜਰਮਨੀ ਨੂੰ 6-1 ਨਾਲ ਹਰਾਇਆ। ਇਹ ਜਿੱਤ ਪੂਰੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਨੌਜਵਾਨ ਖਿਡਾਰੀ ਵਿਵੇਕ ਸਾਗਰ ਪ੍ਰਸਾਦ ਦੁਆਰਾ ਇੱਕ ਮਿੰਟ ਦੇ ਅੰਦਰ-ਅੰਦਰ ਕੀਤੇ ਦੋ ਗੋਲਾ ਨਾਲ ਮਿਲੀ ਹੈ। ਇੱਕ ਦਿਨ ਦੇ ਬਰੇਕ ਤੋਂ ਬਾਅਦ ਭਾਰਤੀ ਟੀਮ 2 ਮਾਰਚ ਨੂੰ ਫਿਰ ਜਰਮਨੀ ਦੇ ਖਿਲਾਫ ਖੇਡੇਗੀ। ਭਾਰਤ ਲਈ ਵਿਵੇਕ (27 ਵੇਂ ਅਤੇ 28 ਵੇਂ ਮਿੰਟ) ਤੋਂ ਇਲਾਵਾ ਨੀਲਕਾਂਤ ਸ਼ਰਮਾ (13 ਵੇਂ ਮਿੰਟ), ਲਲਿਤ ਕੁਮਾਰ ਉਪਾਧਿਆਏ (41 ਵੇਂ ਮਿੰਟ), ਅਕਾਸ਼ਦੀਪ ਸਿੰਘ (42 ਵੇਂ ਮਿੰਟ) ਅਤੇ ਹਰਮਨਪ੍ਰੀਤ ਸਿੰਘ (47 ਵੇਂ ਮਿੰਟ) ਨੇ ਗੋਲ ਕੀਤੇ ਸੀ।
ਮੈਚ ਤੋਂ ਬਾਅਦ ਕਪਤਾਨ ਸ਼੍ਰੀਜੇਸ਼ ਨੇ ਕਿਹਾ, “ਇੰਨੇ ਲੰਬੇ ਸਮੇਂ ਬਾਅਦ ਖੇਡਣਾ ਬਿਲਕੁਲ ਰੋਮਾਂਚਕ ਸੀ। ਕੋਚ ਨੇ ਸਾਨੂੰ ਖੇਡ ਦਾ ਅਨੰਦ ਲੈਣ ਦੀ ਸਲਾਹ ਦਿੱਤੀ ਅਤੇ ਅਸੀਂ ਉਹੀ ਕੀਤਾ। ਇਹ ਉਹੀ ਜਰਮਨ ਟੀਮ ਹੈ ਜੋ ਐਫਆਈਐਚ ਹਾਕੀ ਪ੍ਰੋ ਲੀਗ ਵਿੱਚ ਖੇਡੀ ਸੀ, ਅਤੇ ਇਹ ਦੇਖਦਿਆਂ ਕਿ ਅਸੀਂ ਇੱਕ ਸਾਲ ਬਾਅਦ ਖੇਡ ਰਹੇ ਸੀ ਮੈਨੂੰ ਲਗਦਾ ਹੈ ਕਿ ਅਸੀਂ ਇਸ ਟੀਮ ਦੇ ਵਿਰੁੱਧ ਵਧੀਆ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਦੇਖੋ : ਉਮਰ 20 ਸਾਲ, ਤਜ਼ਰਬਾ 85 ਸਾਲ, ਮੁੰਡੇ ਨੇ Kheti Kanoon ਤੇ ਤਕਰੀਰਾਂ ਕਰ BJP ਦੀ ਬੋਲਤੀ ਕੀਤੀ ਬੰਦ