ਸੰਜੂ ਸੈਮਸਨ ਦੀ ਸ਼ਾਨਦਾਰ ਬੱਲਬਾਜ਼ੀ ਦੇ ਬਾਅਦ ਭਾਰਤੀ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2026 ਦੇ ਸੈਮੀਫਾਈਨਲ ਵਿਚ ਇੰਗਲੈਂਡ ਨੂੰ 7 ਦੌੜਾਂ ਤੋਂ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਵੀਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਵਿਚ ਇੰਗਲੈਂਡ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ ਨੇ ਸੈਮਸਨ ਦੀ ਤੂਫਾਨੀ ਪਾਰੀ (89 ਦੌੜਾਂ) ਦੀ ਮਦਦ ਨਾਲ 20 ਓਵਰਾਂ ਵਿਚ 7 ਵਿਕਟਾਂ ‘ਤੇ 253 ਦੌੜਾਂ ਬਣਾਈਆਂ। ਜਵਾਬ ਵਿਚ ਇੰਗਲੈਂਡ ਦੀ ਟੀਮ ਨਿਰਧਾਰਤ ਓਵਰਾਂ ਵਿਚ 7 ਵਿਕਟਾਂ ‘ਤੇ 246 ਦੌੜਾਂ ਹੀ ਬਣਾ ਸਕੀ। ਉਨ੍ਹਾਂ ਲਈ ਜੈਕਬ ਬੇਥੇਲ ਨੇ 105 ਦੌੜਾਂ ਬਣਾਈਆਂ।
ਭਾਰਤ ਲਈ ਹਾਰਦਿਕ ਪਾਂਡੇਯ ਨੇ ਦੋ ਵਿਕਟਾਂ ਲਈਆਂ ਜਦੋਂ ਕਿ ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ ਤੇ ਅਕਸ਼ਰ ਪਟੇਲ ਨੇ 1-1 ਸਫਲਤਾ ਆਪਣੇ ਨਾਂ ਕੀਤੀ। ਹੁਣ ਟੀਮ ਇੰਡੀਆ ਦਾ ਸਾਹਮਣਾ ਐਤਵਾਰ ਨੂੰ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਨਿਊਜ਼ੀਲੈਂਡ ਨਾਲ ਹੋਵੇਗਾ। 8 ਮਾਰਚ ਨੂੰ ਖਿਤਾਬੀ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਰਤ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਣ ਦਾ ਟੀਚਾ ਲੈ ਕੇ ਉਤਰੇਗਾ।
ਭਾਰਤੀ ਟੀਮ ਵੱਲੋਂ ਸ਼ਿਵਮ ਦੁਬੇ ਨੇ 43 ਦੌੜਾਂ ਬਣਾਈਆਂ। ਉਹ 7 ਦੌੜਾਂ ਤੋਂ ਫਿਫਟੀ ਬਣਾਉਣ ਤੋਂ ਚੂਕ ਗਏ। ਉਨ੍ਹਾਂ ਤੋਂ ਇਲਾਵਾ ਈਸ਼ਾਨ ਕਿਸ਼ਨ ਨੇ 39, ਹਾਰਦਿਕ ਪਾਂਡੇਯ ਨੇ 27 ਤੇ ਤਿਲਕ ਵਰਮਾ ਨੇ 21 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਤੋਂ ਵਿਲ ਜੈਕਸ ਤੇ ਆਦਿਲ ਰੜੀਦ ਨੇ 2-2 ਵਿਕਟਾਂ ਲਈਆਂ। ਇਕ ਵਿਕੇਟ ਜੋਫ੍ਰਾ ਆਰਚਰ ਨੂੰ ਮਿਲਿਆ। 2 ਬੈਟਰਸ ਰਨਆਊਟ ਹੋਏ। ਭਾਰਤ ਨੇ ਟੀ-20 ਵਰਲਡ ਕੱਪ ਵਿਚ ਆਪਣਾ ਦੂਜਾ ਸਭ ਤੋਂ ਵੱਡਾ ਸਕੋਰ ਬਣਾ ਲਿਆ। ਟੀਮ ਇੰਡਆ ਦਾ ਸਭ ਤੋਂ ਵੱਡਾ ਰਿਕਾਰਡ 256 ਦੌੜਾਂ ਹਨ ਜੋ ਕਿ ਟੀਮ ਨੇ ਇਸ ਵਰਲਡ ਕੱਪ ਵਿਚ ਜ਼ਿੰਬਾਬਵੇ ਖਿਲਾਫ ਸੁਪਰ-8 ਮੈਚ ਵਿਚ ਬਣਾਿਆ ਸੀ।
ਇਹ ਵੀ ਪੜ੍ਹੋ : 30 ਜੂਨ ਤੱਕ 45,000 KM ਸੜਕਾਂ ਦੀ ਕਾਇਆ-ਕਲਪ ਕਰੇਗੀ ਮਾਨ ਸਰਕਾਰ, 5 ਸਾਲ ਤੱਕ ਠੇਕੇਦਾਰ ਜ਼ਿੰਮੇਵਾਰ!
ਓਵਰਆਲ ਟੀ-20 ਵਰਲਡ ਕੱਪ ਵਿਚ ਇਹ ਚੌਥਾ ਸਭ ਤੋਂ ਵੱਡਾ ਸਕੋਰ ਰਿਹਾ। ਸ਼੍ਰੀਲੰਕਾ ਦੇ ਨਾਂ ਟੀ-20 ਵਰਲਡ ਕੱਪ ਵਿਚ ਸਭ ਤੋਂ ਵੱਧ ਟੋਟਲ ਦਾ ਰਿਕਾਰਡ ਹੈ। ਟੀਮ ਨੇ ਕੀਨੀਆ ਖਿਲਾਫ 2007 ਵਿਚ 260 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਨੰਬਰ-4 ‘ਤੇ ਬੈਟਿੰਗ ਕਰਨ ਉਤਰੇ ਜੈਕਬ ਬੇਥੇਲ ਨੇ ਪਾਰੀ ਸੰਭਾਲੀ। ਉੁਨ੍ਹਾਂ ਨੇ 48 ਦੌੜਾਂ ‘ਤੇ 105 ਦੌੜਾਂ ਬਣਾਈਆਂ। ਬੇਥੇਲ ਦੇ ਆਊਟ ਹੋਣ ਤੋਂ ਬਾਅਦ ਗੋਰਿਆਂ ਦੀ ਟੀਮ ਮੈਚ ਤੋਂ ਪੂਰੀ ਤਰ੍ਹਾਂ ਬਾਹਰ ਹੋ ਗਈ। ਇਸ ਦੇ ਨਾਲ ਭਾਰਤ ਨੇ ਚੌਥੀ ਵਾਰ ਫਾਈਨਲ ਵਿਚ ਜਗ੍ਹਾ ਬਣਾਈ। ਟੀਮ 2007, 2014, 2024 ਤੇ ਹੁਣ 2026 ਦੇ ਫਾਈਨਲ ਤੱਕ ਪਹੁੰਚ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -:
























