ਸੈਂਚੁਰੀਅਨ ਟੈਸਟ ਦੇ ਚੌਥੇ ਦਿਨ ਟੀਮ ਇੰਡੀਆ ਦੀ ਦੂਜੀ ਪਾਰੀ 174 ਦੌੜਾਂ ‘ਤੇ ਸਿਮਟ ਗਈ ਹੈ। ਰਬਾਡਾ ਅਤੇ ਮਾਰਕੋ ਯੇਨਸਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਦੋਵਾਂ ਨੇ 4-4 ਵਿਕਟਾਂ ਲਈਆਂ। ਭਾਰਤ ਨੇ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ‘ਤੇ ਦੱਖਣੀ ਅਫਰੀਕਾ ਨੂੰ 305 ਦੌੜਾਂ ਦਾ ਟੀਚਾ ਦਿੱਤਾ ਹੈ, ਜਿਸ ਨੂੰ ਹਾਸਿਲ ਕਰਨਾ ਅਸੰਭਵ ਲੱਗ ਰਿਹਾ ਹੈ।
ਦਰਅਸਲ, ਸੈਂਚੁਰੀਅਨ ਵਿੱਚ ਪਿਛਲੇ 21 ਸਾਲਾਂ ਵਿੱਚ ਕੋਈ ਵੀ ਟੀਮ ਚੌਥੀ ਪਾਰੀ ਵਿੱਚ 250 ਜਾਂ ਇਸ ਤੋਂ ਵੱਧ ਦਾ ਟੀਚਾ ਹਾਸਿਲ ਨਹੀਂ ਕਰ ਸਕੀ ਹੈ। ਦੱਸ ਦਈਏ ਕਿ ਸੈਂਚੁਰੀਅਨ ‘ਚ ਇੰਗਲੈਂਡ ਦੀ ਟੀਮ ਨੇ ਸਾਲ 2000 ‘ਚ ਦੱਖਣੀ ਅਫਰੀਕਾ ਖਿਲਾਫ ਚੌਥੀ ਪਾਰੀ ‘ਚ 251 ਦੌੜਾਂ ਦਾ ਟੀਚਾ ਹਾਸਿਲ ਕੀਤਾ ਸੀ। ਚੌਥੇ ਦਿਨ ਦੀ ਗੱਲ ਕਰੀਏ ਤਾਂ ਸੈਂਚੁਰੀਅਨ ਦੀ ਪਿੱਚ ਬੱਲੇਬਾਜ਼ੀ ਲਈ ਕਾਫੀ ਔਖੀ ਲੱਗ ਰਹੀ ਸੀ, ਜਿਸ ਕਾਰਨ ਉੱਥੇ 300 ਤੋਂ ਵੱਧ ਦਾ ਟੀਚਾ ਹਾਸਿਲ ਕਰਨਾ ਬਹੁਤ ਮੁਸ਼ਕਿਲ ਹੈ। ਸੈਂਚੁਰੀਅਨ ਦੀ ਪਿੱਚ ‘ਚ ‘ਧੋਖਾ’ ਕਾਫੀ ਨਜ਼ਰ ਆ ਰਿਹਾ ਹੈ। ਮਤਲਬ ਗੇਂਦ ਕਦੇ ਵਾਧੂ ਉਛਾਲ ਲੈ ਰਹੀ ਹੈ ਅਤੇ ਕਦੇ ਹੇਠਲੇ ਪਾਸੇ ਰਹਿ ਰਹੀ ਹੈ। ਹਾਲਾਂਕਿ ਦੱਖਣੀ ਅਫਰੀਕੀ ਟੀਮ ਦੇ ਬੱਲੇਬਾਜ਼ਾਂ ਨੂੰ ਇਸ ਪਿੱਚ ‘ਤੇ ਖੇਡਣ ਦਾ ਤਜਰਬਾ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਭਾਰਤ ਦੇ ਮਜ਼ਬੂਤ ਤੇਜ਼ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ : Omicron ‘ਤੇ ਰਾਹਤ ਦੀ ਖਬਰ, ਵਿਗਿਆਨੀਆਂ ਨੇ ਲੱਭਿਆ ਵਾਇਰਸ ਦੇ ਨਵੇਂ ਰੂਪ ਦਾ ਤੋੜ
ਤੁਹਾਨੂੰ ਦੱਸ ਦੇਈਏ ਕਿ ਜੇਕਰ ਟੀਮ ਇੰਡੀਆ ਸੈਂਚੁਰੀਅਨ ਟੈਸਟ ਜਿੱਤ ਜਾਂਦੀ ਹੈ ਤਾਂ ਇਹ ਇਸ ਮੈਦਾਨ ‘ਤੇ ਭਾਰਤ ਦੀ ਪਹਿਲੀ ਜਿੱਤ ਹੋਵੇਗੀ। ਭਾਰਤ ਨੇ ਇਸ ਤੋਂ ਪਹਿਲਾਂ ਸੈਂਚੁਰੀਅਨ ਦੇ ਸੁਪਰਸਪੋਰਟ ਮੈਦਾਨ ‘ਤੇ 2 ਟੈਸਟ ਖੇਡੇ ਹਨ ਅਤੇ ਦੋਵੇਂ ਹੀ ਹਾਰੇ ਹਨ। ਪਿਛਲੇ ਦੌਰੇ ‘ਤੇ ਭਾਰਤ ਇਸ ਮੈਦਾਨ ‘ਤੇ 135 ਦੌੜਾਂ ਨਾਲ ਹਾਰ ਗਿਆ ਸੀ। 2010 ‘ਚ ਦੱਖਣੀ ਅਫਰੀਕਾ ਨੇ ਸੈਂਚੁਰੀਅਨ ‘ਚ ਭਾਰਤ ਨੂੰ ਪਾਰੀ ਅਤੇ 25 ਦੌੜਾਂ ਨਾਲ ਹਰਾਇਆ ਸੀ ਪਰ ਹੁਣ ਇਹ ਊਠ ਪਹਾੜ ਥੱਲੇ ਆਉਂਦਾ ਨਜ਼ਰ ਆ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: