ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚ ਅੱਜ ਤਿੰਨ ਮੈਚਾਂ ਦੀ ਟੀ-20 ਸੀਰੀਜ ਦਾ ਪਹਿਲਾ ਮੁਕਾਬਲਾ ਡਰਬਨ ਦੇ ਕਿੰਗਸਮੀਡ ਵਿਚ ਖੇਡਿਆ ਜਾਣਾ ਸੀ। ਹਾਲਾਂਕਿ ਇਹ ਮੈਚ ਮੀਂਹ ਦੀ ਵਜ੍ਹਾ ਕਰਕੇ ਸ਼ੁਰੂ ਨਹੀਂ ਹੋ ਸਕਿਆ।ਲਗਾਤਾਰ ਮੀਂਹ ਦੀ ਵਜ੍ਹਾ ਨਾਲ ਇਸ ਮੈਚ ਦਾ ਟੌਸ ਵੀ ਨਹੀਂ ਹੋ ਸਕਿਆ। ਮੌਸਮ ਤੇ ਮੈਦਾਨ ਦੀ ਹਾਲਤ ਨੂੰ ਦੇਖਦਿਆਂ ਅੰਪਾਇਰਸ ਨੇ ਮੈਚ ਰੱਦ ਕਰਨ ਦਾ ਫੈਸਲਾ ਲਿਆ।
ਭਾਰਤ ਤੇ ਦੱਖਣੀ ਅਫਰੀਕਾ ਵਿਚ ਪਹਿਲਾ ਟੀ-20 ਭਾਰਤੀ ਸਮੇਂ ਮੁਤਾਬਕ ਸ਼ਾਮ 7 ਵਜੇ ਹੋਣਾ ਸੀ। ਪਰ ਮੀਂਹ ਕਾਫੀ ਪਹਿਲਾਂ ਤੋਂ ਪੈ ਰਿਹਾ ਸੀ। ਇਸੇ ਵਜ੍ਹਾ ਤੋਂ ਟੌਸ ਵੀ ਨਹੀਂ ਹੋ ਸਕਿਆਸੀ। ਲੰਬੇ ਸਮੇਂ ਤੱਕ ਮੀਂਹ ਰੁਕਣ ਦਾ ਇੰਤਜ਼ਾਰ ਕੀਤਾ ਗਿਆ ਪਰ ਮੀਂਹ ਨਹੀਂ ਰੁਕਿਆ।
ਭਾਰਤ ਤੇ ਦੱਖਣੀ ਅਫਰੀਕਾ ਦਾ ਪਹਿਲਾਟੀ-20 ਮੈਚ ਬਿਨਾਂ ਟੌਸ ਹੋਏ ਹੀ ਰੱਦ ਹੋ ਗਿਆ। ਇਸ ਮੈਚ ਨੂੰ ਦੇਖਣ ਹਜ਼ਾਰਾਂ ਫੈਨਸ ਸਟੇਡੀਅਮ ਆਏ ਸਨ। ਮੈਚਦੇ ਸਾਰੇ ਟਿਕਟ ਵਿਕ ਚੁੱਕੇ ਸਨ। ਹੁਣ ਫੈਨਸ ਨੂੰ ਨਿਰਾਸ਼ ਹੋ ਕੇ ਵਾਪਸ ਘਰ ਪਰਤਣਾ ਪਿਆ। ਹਾਲਾਂਕਿ ਮੈਚ ਨਾਲ ਜੁੜੇ ਅਧਿਕਾਰੀਆਂ ਨੇ ਲੰਬੇ ਸਮੇਂ ਤੱਕ ਮੀਂਹ ਰੁਕਣ ਦਾ ਇੰਤਜ਼ਾਰ ਕੀਤਾ ਪਰ ਲਗਭਗ ਢਾਈ ਘੰਟੇ ਦੇ ਇੰਤਜ਼ਾਰ ਦੇ ਬਾਅਦ ਮੈਚ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ : –