India tour of Australia: ਭਾਰਤ ਦੇ ਆਸਟ੍ਰੇਲੀਆ ਦੌਰੇ ਦੇ ਸ਼ਡਿਊਲ ਦੀ ਪੁਸ਼ਟੀ ਹੋ ਗਈ ਹੈ। ਦੌਰੇ ਦੀ ਸ਼ੁਰੂਆਤ 27 ਨਵੰਬਰ ਨੂੰ ਸਿਡਨੀ ਵਿੱਚ ਵਨਡੇ ਮੈਚ ਨਾਲ ਹੋਵੇਗੀ । ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੌਰਾਨ ਐਡੀਲੇਡ ਵਿੱਚ ਡੇ-ਨਾਈਟ ਟੈਸਟ ਖੇਡਿਆ ਜਾਵੇਗਾ, ਜਦੋਂਕਿ ਮੈਲਬਰਨ ਵਿੱਚ ਪਾਰੰਪਰਿਕ ਬਾਕਸਿੰਗ ਟੈਸਟ ਵਿੱਚ ਦੋਨੋਂ ਟੀਮਾਂ ਕੋਸ਼ਿਸ਼ ਕਰਨਗੀਆਂ । ਇਸ ਤੋਂ ਬਾਅਦ ਸਿਡਨੀ ਅਤੇ ਬ੍ਰਿਸਬੇਨ ਵਿੱਚ ਅਗਲੇ ਦੋ ਟੈਸਟ ਖੇਡੇ ਜਾਣਗੇ। ਟੈਸਟ ਸੀਰੀਜ਼ ਤੋਂ ਪਹਿਲਾਂ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚਾਂ ਦੀ ਲੜੀ ਖੇਡੀ ਜਾਵੇਗੀ । ਵਨਡੇ ਮੈਚ 27, 29 ਨਵੰਬਰ ਅਤੇ 2 ਦਸੰਬਰ ਨੂੰ ਖੇਡੇ ਜਾਣਗੇ। ਟੀ-20 ਇੰਟਰਨੈਸ਼ਨਲ 4, 6 ਅਤੇ 8 ਦਸੰਬਰ ਨੂੰ ਖੇਡਿਆ ਜਾਵੇਗਾ। ਐਡੀਲੇਡ ਵਿੱਚ ਪਹਿਲਾ ਟੈਸਟ 17 ਦਸੰਬਰ ਤੋਂ ਸ਼ੁਰੂ ਹੋਵੇਗਾ।
ਆਸਟ੍ਰੇਲੀਆ ਦੌਰਾ: ਸ਼ਡਿਊਲ
ਵਨਡੇ ਸੀਰੀਜ਼
ਪਹਿਲਾ ਵਨਡੇ, 27 ਨਵੰਬਰ- ਸਿਡਨੀ
ਦੂਜਾ ਵਨਡੇ, 29 ਨਵੰਬਰ- ਸਿਡਨੀ
ਤੀਜਾ ਵਨਡੇ: 2 ਦਸੰਬਰ- ਕੈਨਬਰਾ
T20 ਸੀਰੀਜ਼
ਪਹਿਲਾ ਟੀ 20: 4 ਦਸੰਬਰ- ਕੈਨਬਰਾ
ਦੂਜਾ ਟੀ 20: 6 ਦਸੰਬਰ- ਸਿਡਨੀ
ਤੀਜਾ ਟੀ 20: 8 ਦਸੰਬਰ- ਸਿਡਨੀ
ਟੈਸਟ ਸੀਰੀਜ਼
ਪਹਿਲਾ ਟੈਸਟ: 17-21 ਦਸੰਬਰ -ਐਡੀਲੇਡ (ਡੇ-ਨਾਈਟ)
ਦੂਜਾ ਟੈਸਟ: 26-30 ਦਸੰਬਰ- ਮੈਲਬੌਰਨ
ਤੀਜਾ ਟੈਸਟ: 7-11 ਜਨਵਰੀ- ਸਿਡਨੀ
ਚੌਥਾ ਟੈਸਟ: 15–19 ਜਨਵਰੀ- ਬ੍ਰਿਸਬੇਨ
ਦੱਸ ਦੇਈਏ ਕਿ ਭਾਰਤੀ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਆਸਟ੍ਰੇਲੀਆ ਦੌਰੇ ‘ਤੇ ਜਾਣ ਵਾਲੀ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਟੀ-20 ਕੌਮਾਂਤਰੀ, ਵਨਡੇ ਅਤੇ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਸੀ ।