India Tour of Australia: ਨਵੀਂ ਦਿੱਲੀ: ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਤਿੰਨ ਵਨਡੇ, ਤਿੰਨ ਟੀ-20 ਅਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਲਈ ਆਸਟ੍ਰੇਲੀਆ ਪਹੁੰਚ ਗਈ ਹੈ। ਆਸਟਰੇਲੀਆ ਦੌਰੇ ਦੀ ਸ਼ੁਰੂਆਤ 27 ਨਵੰਬਰ ਤੋਂ ਵਨਡੇ ਸੀਰੀਜ਼ ਨਾਲ ਹੋਵੇਗੀ। ਇਸ ਤੋਂ ਬਾਅਦ ਟੀਮ ਟੀ -20 ਸੀਰੀਜ਼ ਅਤੇ ਫਿਰ ਟੈਸਟ ਸੀਰੀਜ਼ ਖੇਡੇਗੀ। ਟੈਸਟ ਸੀਰੀਜ਼ ਬਾਰਡਰ ਗਾਵਸਕਰ ਟਰਾਫੀ ਦਾ ਆਗਾਜ਼ 17 ਦਸੰਬਰ ਤੋਂ ਐਡੀਲੇਡ ਵਿੱਚ ਸ਼ੁਰੂ ਹੋਵੇਗਾ, ਪਰ ਇਸ ਤੋਂ ਪਹਿਲਾਂ ਦੋ ਟੂਰ ਮੈਚ ਖੇਡੇ ਜਾਣਗੇ । ਜਿਸ ਵਿੱਚ ਆਸਟ੍ਰੇਲੀਆ ਸੀਨੀਅਰ ਟੈਸਟ ਟੀਮ ਦੇ 9 ਖਿਡਾਰੀ ਅਤੇ ਭਾਰਤੀ ਟੈਸਟ ਟੀਮ ਦੇ ਜ਼ਿਆਦਾਤਰ ਖਿਡਾਰੀ ਨਜ਼ਰ ਆਉਣਗੇ । ਹਾਲਾਂਕਿ, ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਹਿਲੇ ਦੌਰੇ ਦਾ ਹਿੱਸਾ ਨਹੀਂ ਹੋਣਗੇ।
ਪਹਿਲਾ ਟੂਰ ਮੈਚ ਸਿਡਨੀ ਵਿੱਚ 6 ਤੋਂ 8 ਦਸੰਬਰ ਅਤੇ ਫਿਰ ਦੂਜਾ ਮੈਚ ਡੇ ਨਾਈਟ ਜੋ 11 ਤੋਂ 13 ਦਸੰਬਰ ਤੱਕ ਖੇਡਿਆ ਜਾਵੇਗਾ। ਆਸਟ੍ਰੇਲੀਆ ਦੇ ਚੋਣਕਾਰਾਂ ਨੇ ਇਸ ਮੈਚ ਲਈ 19 ਖਿਡਾਰੀਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਵਿੱਚ ਟੈਸਟ ਕਪਤਾਨ ਟਿਮ ਪੇਨ, ਜੋ ਬਰਨਜ਼, ਟ੍ਰੈਵਿਸ ਹੈਡ, ਜੇਮਸ ਪੈਟੀਨਸਨ ਸ਼ਾਮਿਲ ਹਨ।
ਦੱਸ ਦੇਈਏ ਕਿ ਪਹਿਲਾ ਟੂਰ ਮੈਚ ਅਤੇ ਟੀ-20 ਸੀਰੀਜ਼ ਇਕੱਠੇ ਹੋਵੇਗੀ, ਜਿਸ ਕਾਰਨ ਕੋਹਲੀ ਅਤੇ ਬੁਮਰਾਹ ਪਹਿਲੇ ਦੌਰੇ ਲਈ ਉਪਲੱਬਧ ਨਹੀਂ ਹੋਣਗੇ, ਪਰ ਇਸ ਦੌਰਾਨ ਆਸਟ੍ਰੇਲੀਆ ਨੂੰ ਚੇਤੇਸ਼ਵਰ ਪੁਜਾਰਾ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ਨੇ 2018-2019 ਵਿੱਚ ਕੁੱਲ 521 ਦੌੜਾਂ ਬਣਾਈਆਂ ਸਨ । ਸਟਾਰ ਗੇਂਦਬਾਜ਼ ਆਰ ਅਸ਼ਵਿਨ, ਮਿਡਲ ਆਰਡਰ ਦੇ ਬੱਲੇਬਾਜ਼ ਹਨੁਮਾ ਵਿਹਾਰੀ, ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾ, ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਵੀ ਟੂਰ ਮੈਚ ਵਿੱਚ ਮੈਦਾਨ ‘ਤੇ ਨਜ਼ਰ ਆਉਣਗੇ ।
ਉੱਥੇ ਹੀ ਕੋਹਲੀ, ਕੇ ਐਲ ਰਾਹੁਲ, ਮਯੰਕ ਅਗਰਵਾਲ, ਰਵਿੰਦਰ ਜਡੇਜਾ, ਬੁਮਰਾਹ ਅਤੇ ਮੁਹੰਮਦ ਸ਼ਮੀ ਦੂਜੇ ਟੂਰ ਵਿੱਚ ਨਜ਼ਰ ਆ ਸਕਦੇ ਹਨ । ਕਪਤਾਨ ਕੋਹਲੀ ਆਸਟ੍ਰੇਲੀਆ ਦੌਰੇ ‘ਤੇ ਵਨਡੇ ਅਤੇ ਟੀ -20 ਸੀਰੀਜ਼ ਤੋਂ ਇਲਾਵਾ ਸਿਰਫ ਪਹਿਲਾ ਟੈਸਟ ਮੈਚ ਖੇਡ ਸਕਣਗੇ । ਇਸ ਤੋਂ ਬਾਅਦ ਉਹ ਭਾਰਤ ਪਰਤਣਗੇ।
ਇਹ ਵੀ ਦੇਖੋ: ਜਾਣੋ ਵੱਡਾ ਇਤਿਹਾਸ, ਕਿਉਂ ਮਨਾਈ ਜਾਂਦੀ ਹੈ ਸਿੱਖ ਧਰਮ ‘ਚ ਦੀਵਾਲੀ