India vs Australia 2020 1st Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ ਵੀਰਵਾਰ ਨੂੰ ਐਡੀਲੇਡ ਓਵਲ ਮੈਦਾਨ ਵਿੱਚ ਡੇ-ਨਾਈਟ ਟੈਸਟ ਮੈਚ ਤੋਂ ਹੋ ਰਹੀ ਹੈ । ਭਾਰਤ ਲਈ ਇਹ ਫਾਰਮੈਟ ਬਿਲਕੁਲ ਨਵਾਂ ਹੈ ਅਤੇ ਇਸ ਲਈ ਇਹ ਤਜਰਬੇਕਾਰ ਆਸਟ੍ਰੇਲੀਆ ਕਮਜ਼ੋਰ ਦਿਖਾਈ ਦੇ ਰਹੀ ਹੈ। ਡੇ-ਨਾਈਟ ਟੈਸਟ ਫਾਰਮੈਟ ਵਿੱਚ ਆਸਟ੍ਰੇਲੀਆ ਸਭ ਤੋਂ ਤਜਰਬੇਕਾਰ ਟੀਮ ਹੈ। ਆਸਟ੍ਰੇਲੀਆ ਨੇ ਡੇ-ਨਾਈਟ ਫਾਰਮੈਟ ਵਿੱਚ ਸੱਤ ਟੈਸਟ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਚਾਰ ਐਡੀਲੇਡ ਓਵਲ ਵਿੱਚ ਹੀ ਖੇਡੇ ਹਨ। ਉੱਥੇ ਹੀ ਭਾਰਤ ਨੇ ਹੁਣ ਤੱਕ ਡੇ-ਨਾਈਟ ਫਾਰਮੈਟ ਵਿੱਚ ਇੱਕ ਟੈਸਟ ਮੈਚ ਖੇਡਿਆ ਹੈ। ਭਾਰਤ ਨੇ ਇਹ ਮੈਚ ਪਿਛਲੇ ਸਾਲ ਈਡਨ ਗਾਰਡਨ ਵਿਖੇ ਬੰਗਲਾਦੇਸ਼ ਖ਼ਿਲਾਫ਼ ਖੇਡਿਆ ਸੀ । ਭਾਰਤ ਦਾ ਪਹਿਲਾ ਡੇ-ਨਾਈਟ ਟੈਸਟ ਆਸਟ੍ਰੇਲੀਆ ਦੇ ਪਹਿਲੇ ਟੈਸਟ ਮੈਚ ਦੇ ਚਾਰ ਸਾਲ ਬਾਅਦ ਆਇਆ ਸੀ।
ਹਾਲਾਂਕਿ, ਭਾਰਤ ਇਸ ਤੱਥ ਤੋਂ ਪ੍ਰੇਰਿਤ ਹੋਵੇਗਾ ਕਿ ਉਸਨੇ ਆਸਟ੍ਰੇਲੀਆ ਵਿੱਚ ਐਡੀਲੇਡ ਵਿੱਚ ਕੁਝ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਐਡੀਲੇਡ ਵਿੱਚ 2018-19 ਦੇ ਆਖਰੀ ਦੌਰੇ ‘ਤੇ ਵੀ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਕਿਹਾ, “ਗੁਲਾਬੀ ਗੇਂਦ ਦਾ ਟੈਸਟ ਮੈਚ ਆਪਣੇ ਨਾਲ ਬਹੁਤ ਸਾਰੀਆਂ ਚੀਜ਼ਾਂ ਲਿਆਉਂਦਾ ਹੈ, ਜਿਵੇਂ ਸ਼ਾਮ ਦਾ ਸਮਾਂ, ਜਦੋਂ ਬੱਲੇਬਾਜ਼ੀ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਪਹਿਲੇ ਸੈਸ਼ਨ ਵਿੱਚ ਗੇਂਦਬਾਜ਼ੀ ਕਰਨਾ ਮੁਸ਼ਕਿਲ ਹੁੰਦਾ ਹੈ ਅਤੇ ਫਿਰ ਗੇਂਦਬਾਜ਼ਾਂ ਨੂੰ ਰਾਤ ਨੂੰ ਮਦਦ ਮਿਲਦੀ ਹੈ।”
ਦਰਅਸਲ, ਸਿਡਨੀ ਕ੍ਰਿਕਟ ਮੈਦਾਨ ‘ਤੇ ਭਾਰਤ ਨੇ ਗੁਲਾਬੀ ਗੇਂਦ ਨਾਲ ਦੂਜਾ ਅਭਿਆਸ ਮੈਚ ਖੇਡਿਆ ਸੀ। ਹਾਲਾਂਕਿ, ਇਸ ਤਿੰਨ ਦਿਨਾਂ ਅਭਿਆਸ ਮੈਚ ਵਿੱਚ ਭਾਰਤ ਦੇ ਕਈ ਟੈਸਟ ਮਾਹਿਰ- ਕੋਹਲੀ, ਚੇਤੇਸ਼ਵਰ ਪੁਜਾਰਾ, ਰਵੀਚੰਦਰਨ ਅਸ਼ਵਿਨ, ਰਿਧੀਮਾਨ ਸਾਹਾ ਅਤੇ ਉਮੇਸ਼ ਯਾਦਵ ਮੌਜੂਦ ਨਹੀਂ ਸਨ । ਇਨ੍ਹਾਂ ਸਾਰਿਆਂ ਨੂੰ ਐਡੀਲੇਡ ਟੈਸਟ ਲਈ ਭਾਰਤ ਦੇ ਆਖਰੀ-11 ਵਿੱਚ ਜਗ੍ਹਾ ਮਿਲੀ ਸੀ ।
ਇਸ ਮੈਚ ਸਬੰਧੀ ਆਸਟ੍ਰੇਲੀਆ ਨੇ ਐਡੀਲੇਡ ਓਵਲ ਦੇ ਸੈਂਟਰ ਵਿਕਟ ‘ਤੇ ਲਾਈਟਾਂ ਲਗਾ ਕੇ ਅਭਿਆਸ ਕੀਤਾ ਹੈ ਅਤੇ ਆਸਟ੍ਰੇਲੀਆਈ ਕਪਤਾਨ ਟਿਮ ਪੇਨ ਨੇ ਕਿਹਾ ਹੈ ਕਿ ਇਸ ਨਾਲ ਉਨ੍ਹਾਂ ਦੀ ਟੀਮ ਨੂੰ ਫਾਇਦਾ ਹੋਵੇਗਾ । ਪੇਨ ਨੇ ਕਿਹਾ, “ਅਸੀਂ ਖੁਸ਼ਕਿਸਮਤ ਹਾਂ ਕਿ ਕੁਝ ਦਿਨ ਪਹਿਲਾਂ ਐਡੀਲੇਡ ਆ ਗਏ ਅਤੇ ਅਸੀਂ ਲਗਾਤਾਰ ਤਿੰਨ ਰਾਤਾਂ ਲਈ ਸੈਂਟਰ ਵਿਕਟ ‘ਤੇ ਟ੍ਰੇਨਿੰਗ ਕੀਤੀ ਹੈ, ਜੋ ਮੇਰੇ ਖਿਆਲ ਨਾਲ ਸਾਡੀ ਟੀਮ ਲਈ ਬਹੁਤ ਲਾਭ ਹੋਵੇਗਾ।”
ਦੱਸ ਦੇਈਏ ਕਿ ਬੀਤੇ ਦਿਨ ਭਾਰਤ ਨੇ ਆਪਣੇ ਆਖਰੀ -11 ਦਾ ਐਲਾਨ ਕੀਤਾ ਹੈ । ਮਯੰਕ ਅਗਰਵਾਲ ਨਾਲ ਪਾਰੀ ਦੀ ਸ਼ੁਰੂਆਤ ਕੌਣ ਕਰੇਗਾ ਇਸਨੂੰ ਲੈ ਕੇ ਸ਼ੰਕਾ ਸੀ ਅਤੇ ਟੀਮ ਪ੍ਰਬੰਧਨ ਨੇ ਇਸ ਲਈ ਪ੍ਰਿਥਵੀ ਸ਼ਾ ਨੂੰ ਚੁਣਿਆ ਹੈ । ਸ਼ਾਅ, ਹਾਲਾਂਕਿ ਦੋਵੇਂ ਅਭਿਆਸ ਮੈਚਾਂ ਵਿੱਚ ਅਸਫਲ ਰਿਹਾ ਅਤੇ ਚਾਰ ਪਾਰੀਆਂ ਵਿੱਚ ਸਿਰਫ 62 ਦੌੜਾਂ ਹੀ ਬਣਾ ਸਕਿਆ । ਉਹ ਇਸ ਸਾਲ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਵਿੱਚ ਵੀ ਦੌੜਾਂ ਵੀ ਨਹੀਂ ਬਣਾ ਸਕਿਆ ਸੀ ਅਤੇ ਸਿਰਫ ਇੱਕ ਅਰਧ ਸੈਂਕੜਾ ਬਣਾਇਆ ਸੀ।
ਇਹ ਵੀ ਦੇਖੋ: ਕਿਸਾਨੀ ਸੰਘਰਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਬਾਬਾ ਰਾਮ ਸਿੰਘ ਜੀ ਦੀ ਅੰਤਿਮ ਯਾਤਰਾ