ਭਾਰਤ ਅਤੇ ਇੰਗਲੈਂਡ ਵਿਚਾਲੇ ਲਾਰਡਸ ਵਿਖੇ ਖੇਡੇ ਜਾ ਰਹੇ ਟੈਸਟ ਲੜੀ ਦੇ ਦੂਜੇ ਮੈਚ ਦਾ ਅੱਜ ਦੂਜਾ ਦਿਨ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ।
ਟੀਮ ਇੰਡੀਆ ਨੇ ਦੂਜੇ ਦਿਨ 276-3 ਤੋਂ ਖੇਡਣਾ ਸ਼ੁਰੂ ਕੀਤਾ ਹੈ। ਪਰ ਭਾਰਤ ਨੂੰ ਦਿਨ ਦੀ ਦੂਜੀ ਗੇਂਦ ‘ਤੇ ਹੀ ਇੱਕ ਵੱਡਾ ਝੱਟਕਾ ਲੱਗਾ। ਕੇਐਲ ਰਾਹੁਲ 129 ਦੌੜਾਂ ਬਣਾ ਕੇ ਆਊਟ ਹੋ ਗਿਆ ਹੈ। ਟੀਮ ਇੰਡੀਆ ਨੂੰ ਦੂਜੇ ਦਿਨ ਦੀ ਦੂਜੀ ਗੇਂਦ ‘ਤੇ ਹੀ ਝੱਟਕਾ ਲੱਗਾ ਹੈ। ਸੈੱਟ ਬੱਲੇਬਾਜ਼ ਕੇਐਲ ਰਾਹੁਲ ਸਸਤੇ ਵਿੱਚ ਆਊਟ ਹੋ ਗਏ ਹਨ। ਰਾਹੁਲ ਨੂੰ ਸਿਲੀ ਨੇ ਓਲੀ ਰੌਬਿਨਸਨ ਦੀ ਗੇਂਦ ‘ਤੇ ਕੈਚ ਆਊਟ ਕੀਤਾ ਹੈ। ਰਾਹੁਲ ਨੇ ਆਪਣੀ ਪਾਰੀ ਵਿੱਚ 12 ਚੌਕੇ ਅਤੇ 1 ਛੱਕਾ ਲਗਾਇਆ ਹੈ। ਭਾਰਤ ਦੀ ਚੌਥੀ ਵਿਕਟ 278 ਦੇ ਸਕੋਰ ‘ਤੇ ਡਿੱਗੀ ਸੀ।
ਇਹ ਵੀ ਪੜ੍ਹੋ : ਇਸ ਸੂਬੇ ਨੇ ਪੈਟਰੋਲ ਦੀਆਂ ਕੀਮਤਾਂ ਘਟਾਉਣ ਦਾ ਕੀਤਾ ਵੱਡਾ ਐਲਾਨ, ਪੜ੍ਹੋ ਪੂਰੀ ਖਬਰ
ਜਦਕਿ ਅਜਿੰਕਯ ਰਹਾਣੇ ਦੀ ਵੀ ਖਰਾਬ ਫਾਰਮ ਜਾਰੀ ਹੈ। ਰਹਾਣੇ ਇੱਕ ਵਾਰ ਫਿਰ ਸਸਤੇ ਵਿੱਚ ਨਿਪਟ ਗਏ ਹਨ। ਰਹਾਣੇ ਸਿਰਫ 1 ਦੌੜ ਬਣਾ ਕੇ ਹੀ ਪਵੇਲੀਅਨ ਪਰਤ ਗਏ। ਰਹਾਣੇ ਜੇਮਜ਼ ਐਂਡਰਸਨ ਦਾ ਸ਼ਿਕਾਰ ਬਣਿਆ। ਐਂਡਰਸਨ ਨੇ ਦਿਨ ਦੀ ਆਪਣੀ ਪਹਿਲੀ ਗੇਂਦ ‘ਤੇ ਵਿਕਟ ਲਈ। ਭਾਰਤ ਦਾ ਸਕੋਰ 282-5 ਹੈ।
ਇਹ ਵੀ ਦੇਖੋ : ਜੋੜੀਆਂ ਤਾਂ ਦੇਖੀਆਂ ਹੋਣੀਆਂ ਪਰ ਨਹੀਂ ਦੇਖੀ ਹੋਵੇਗੀ ਦਿਓਰ-ਭਾਬੀ ਦੀ ਇਹ ਜੋੜੀ…