ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਚੌਥਾ ਮੈਚ ਦਿ ਓਵਲ, ਲੰਡਨ ਵਿਖੇ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਦੂਜਾ ਦਿਨ ਹੈ। ਬੀਤੇ ਦਿਨ ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ।
ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ ਸ਼ਾਰਦੁਲ ਠਾਕੁਰ ਅਤੇ ਵਿਰਾਟ ਕੋਹਲੀ ਦੇ ਅਰਧ ਸੈਂਕੜਿਆਂ ਦੀ ਬਦੌਲਤ 191 ਦੌੜਾਂ ਬਣਾਈਆਂ ਹਨ। ਉੱਥੇ ਹੀ ਇੰਗਲੈਂਡ ਦੀਆਂ ਵੀ 150 ਦੌੜਾਂ ਪੂਰੀਆਂ ਹੋ ਗਈਆਂ ਹਨ। ਇੰਗਲੈਂਡ ਭਾਰਤ ਤੋਂ 31 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾ ਜੌਨੀ ਬੇਅਰਸਟੋ ਅਤੇ ਓਲੀ ਪੋਪ ਕ੍ਰੀਜ਼ ‘ਤੇ ਟਿਕ ਗਏ ਸਨ। ਦੋਵਾਂ ਵਿਚਕਾਰ 89 ਦੌੜਾਂ ਦੀ ਸਾਂਝੇਦਾਰੀ ਹੋਈ ਹੈ। ਇਨ੍ਹਾਂ ਦੋਵਾਂ ਦੇ ਟਿੱਕਣ ਕਾਰਨ ਬੱਲੇਬਾਜ਼ਾਂ ਨੇ ਭਾਰਤ ਦੀਆਂ ਮੁਸ਼ਕਿਲਾਂ ਵੀ ਵੱਧ ਗਈਆਂ ਸਨ।
ਇਹ ਵੀ ਪੜ੍ਹੋ : ਪੁਲਿਸ ਨੇ ਜ਼ਬਤ ਕੀਤੀ 5 ਕਰੋੜ ਦੀ ਲੈਂਬੋਰਗਿਨੀ ਤਾਂ ਰੋਣ ਲੱਗਿਆ ਮਾਲਕ, ਜਾਣੋ ਕੀ ਹੈ ਪੂਰਾ ਮਾਮਲਾ
ਪਰ ਲੰਚ ਤੋਂ ਬਾਅਦ ਸਿਰਾਜ ਨੇ ਟੀਮ ਇੰਡੀਆ ਨੂੰ ਵੱਡੀ ਸਫਲਤਾ ਦਿਵਾਈ ਹੈ। ਉਸ ਨੇ ਜੌਨੀ ਬੇਅਰਸਟੋ ਨੂੰ ਐਲਬੀਡਬਲਯੂ ਕਰ ਆਪਣਾ ਸ਼ਿਕਾਰ ਬਣਾਇਆ ਹੈ। ਬੇਅਰਸਟੋ 37 ਦੌੜਾਂ ਬਣਾ ਕੇ ਆਊਟ ਹੋਏ ਹਨ। ਇੰਗਲੈਂਡ ਦੀ ਛੇਵੀਂ ਵਿਕਟ 151 ਦੇ ਸਕੋਰ ‘ਤੇ ਡਿੱਗੀ ਹੈ।
ਇਹ ਵੀ ਦੇਖੋ : ਵਿਵਾਦਾਂ ‘ਚ ਘਿਰੇ ਐਮੀ ਵਿਰਕ, ਇਸ ਕੁੜੀ ਨੇ ਲਾਏ ਗੰਭੀਰ ਇਲਜ਼ਾਮ, ਗੁਰਦਾਸ ਮਾਨ ਵਾਂਗ ਧਾਰਮਿਕ ਭਾਵਨਾਵਾਂ… | Ammy Virk