ਟੀਮ ਇੰਡੀਆ ਨੂੰ ਲੀਡਜ਼ ਟੈਸਟ ਵਿੱਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੂੰ ਇੱਕ ਪਾਰੀ ਅਤੇ 76 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ ਇੰਗਲੈਂਡ ਨੇ ਲੜੀ 1-1 ਨਾਲ ਬਰਾਬਰ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਸੀਰੀਜ਼ ਦਾ ਦੂਜਾ ਟੈਸਟ ਮੈਚ ਟੀਮ ਇੰਡੀਆ ਨੇ ਜਿੱਤਿਆ ਸੀ। ਪਹਿਲਾ ਮੈਚ ਡਰਾਅ ਰਿਹਾ ਸੀ। ਪੰਜ ਮੈਚਾਂ ਦੀ ਲੜੀ ਦਾ ਚੌਥਾ ਮੈਚ 2 ਸਤੰਬਰ ਤੋਂ ਖੇਡਿਆ ਜਾਵੇਗਾ। ਭਾਰਤ ਦੀ ਦੂਜੀ ਪਾਰੀ 278 ਦੌੜਾਂ ‘ਤੇ ਢੇਰ ਹੋ ਗਈ। ਭਾਰਤ ਲਈ ਸਿਰਾਜ ਆਊਟ ਹੋਣ ਵਾਲਾ ਆਖਰੀ ਬੱਲੇਬਾਜ਼ ਸੀ। ਉਹ ਖਾਤਾ ਵੀ ਨਹੀਂ ਖੋਲ੍ਹ ਸਕਿਆ। ਪੁਜਾਰਾ ਨੇ ਭਾਰਤ ਲਈ ਸਭ ਤੋਂ ਵੱਧ 91 ਦੌੜਾਂ ਬਣਾਈਆਂ ਹਨ। ਇੰਗਲੈਂਡ ਲਈ ਰੌਬਿਨਸਨ ਨੇ 5 ਵਿਕਟਾਂ ਲਈਆਂ ਹਨ।
ਇਹ ਵੀ ਦੇਖੋ : CM ਖੱਟਰ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ, ਰਾਹੁਲ ਗਾਂਧੀ ਨੇ ਕਿਹਾ – ‘ਫਿਰ ਖੂਨ ਵਹਾਇਆ ਹੈ ਕਿਸਾਨ ਦਾ, ਸ਼ਰਮ ਨਾਲ….’
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਟੀਮ ਇੰਡੀਆ ਆਪਣੀ ਪਹਿਲੀ ਪਾਰੀ ਵਿੱਚ ਸਿਰਫ 78 ਦੌੜਾਂ ਹੀ ਬਣਾ ਸਕੀ ਸੀ। ਇਸ ਤੋਂ ਬਾਅਦ ਇੰਗਲੈਂਡ ਨੇ ਆਪਣੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਪਣੀ ਪਹਿਲੀ ਪਾਰੀ ਵਿੱਚ 432 ਦੌੜਾਂ ਬਣਾਉਣ ਤੋਂ ਬਾਅਦ 354 ਦੌੜਾਂ ਦੀ ਵੱਡੀ ਲੀਡ ਲੈ ਲਈ ਸੀ। ਜਵਾਬ ਵਿੱਚ ਟੀਮ ਇੰਡੀਆ ਨੇ ਤੀਜੇ ਦਿਨ ਵਾਪਸੀ ਕਰਦਿਆਂ ਚੌਥੇ ਦਿਨ ਹਥਿਆਰ ਸੁੱਟ ਦਿੱਤੇ ਅਤੇ ਪੂਰੀ ਟੀਮ ਸਿਰਫ 278 ਦੌੜਾਂ ‘ਤੇ ਸਿਮਟ ਗਈ।
ਇਹ ਵੀ ਦੇਖੋ : ਕਰਨਾਲ ‘ਚ ਲਾਠੀਚਾਰਜ ਹੋਣ ਤੋਂ ਬਾਅਦ ਚੜੂਨੀ ਨੇ ਕਰ ‘ਤਾ ਨਵਾਂ ਐਲਾਨ | Karnal Kisan Andolan | Daily Post |Karnal