ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਕ੍ਰਾਈਸਟਚਰਚ ਦੇ ਹੇਗਲੇ ਓਵਲ ‘ਚ ਤੀਜਾ ਅਤੇ ਆਖਰੀ ਵਨਡੇਅ ਵੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਦੂਜਾ ਵਨਡੇਅ ਵੀ ਮੀਂਹ ਕਾਰਨ ਰੱਦ ਹੋ ਗਿਆ ਸੀ। ਪਹਿਲਾ ਵਨਡੇਅ ਮੈਚ ਨਿਊਜ਼ੀਲੈਂਡ ਨੇ ਜਿੱਤਿਆ ਸੀ ਜਿਸ ਨਿਊਜ਼ੀਲੈਂਡ ਨੇ 1-0 ਨਾਲ ਕਾਰਨ ਵਨਡੇਅ ਸੀਰੀਜ਼ ਜਿੱਤ ਲਈ ਹੈ।
ਭਾਰਤ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 219 ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ ਨੇ ਅਰਧ ਸੈਂਕੜਾ ਜੜਦਿਆਂ 51 ਦੌੜਾਂ ਬਣਾਈਆਂ ਜਦਕਿ ਸ਼੍ਰੇਅਸ ਅਈਅਰ ਨੇ 49 ਦੌੜਾਂ ਬਣਾਈਆਂ। ਇਸ ਦੇ ਨਾਲ ਨਿਊਜ਼ੀਲੈਂਡ ਨੇ 18 ਓਵਰਾਂ ‘ਚ 1 ਵਿਕਟ ਗੁਆ ਕੇ 104 ਦੌੜਾਂ ਬਣਾ ਲਈਆਂ ਸਨ। ਡੇਵੋਨ ਕੋਨਵੇ ਨੇ 38 ਦੌੜਾਂ ਬਣਾਈਆਂ ਫਿਨ ਐਲਨ ਨੂੰ ਉਮਰਾਨ ਮਲਿਕ ਨੇ 57 ਦੌੜਾਂ ਬਣਾ ਕੇ ਆਊਟ ਕੀਤਾ। ਇਸ ਤੋਂ ਬਾਅਦ ਮੀਂਹ ਕਾਰਨ ਖੇਡ ਸੰਭਵ ਨਹੀਂ ਹੋ ਸਕੀ।
ਦੱਸ ਦੇਈਏ ਕਿ ਜੇਕਰ ਤੀਜੇ ਵਨਡੇ ਵਿੱਚ ਦੋ ਓਵਰ ਹੋਰ ਹੁੰਦੇ ਤਾਂ ਨਿਊਜ਼ੀਲੈਂਡ ਦੀ ਜਿੱਤ ਹੁੰਦੀ। ਕਿਸੇ ਵੀ ਵਨਡੇ ਮੈਚ ‘ਚ ਫੈਸਲਾ ਲੈਣ ਲਈ ਦੋਹਾਂ ਪਾਰੀਆਂ ‘ਚ ਘੱਟੋ-ਘੱਟ 20-20 ਓਵਰਾਂ ਦੀ ਖੇਡ ਹੋਣੀ ਜ਼ਰੂਰੀ ਹੈ। ਟੀਮ ਇੰਡੀਆ ਤੀਜੇ ਵਨਡੇ ‘ਚ ਫਲਾਪ ਰਹੀ। ਵਾਸ਼ਿੰਗਟਨ ਸੁੰਦਰ ਅਤੇ ਸ਼੍ਰੇਅਸ ਅਈਅਰ ਤੋਂ ਇਲਾਵਾ ਬੱਲੇਬਾਜ਼ੀ ‘ਚ ਕੋਈ ਵੀ ਚੰਗੀ ਪਾਰੀ ਨਹੀਂ ਖੇਡ ਸਕਿਆ। ਇਸੇ ਤਰ੍ਹਾਂ ਭਾਰਤ ਦਾ ਕੋਈ ਵੀ ਗੇਂਦਬਾਜ਼ 18 ਓਵਰਾਂ ਦੀ ਗੇਂਦਬਾਜ਼ੀ ਵਿੱਚ ਖਾਸ ਅਸਰ ਨਹੀਂ ਕਰ ਸਕਿਆ।
ਵੀਡੀਓ ਲਈ ਕਲਿੱਕ ਕਰੋ -: