ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਭਲਕੇ ਹੋਣ ਵਾਲੇ ਮੈਚ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਜਬਰਦਸਤ ਕਾਫੀ ਗਰਮ ਹੈ। ਭਾਰਤੀ ਕ੍ਰਿਕਟਰ ਸੋਸ਼ਲ ਮੀਡੀਆ ‘ਤੇ #BounceBack ਨਾਲ ਟੀਮ ਦਾ ਸਮਰਥਨ ਕਰ ਰਹੇ ਹਨ।
ਪ੍ਰਸ਼ੰਸਕ ਵੀ ਕ੍ਰਿਕਟ ਟੀਮ ਨੂੰ ਆਪਣੇ ਵੱਖ-ਵੱਖ ਸੰਦੇਸ਼ ਦੇ ਰਹੇ ਹਨ। ਭਾਰਤੀ ਕ੍ਰਿਕਟਰ ਚੇਤੇਸ਼ਵਰ ਪੁਜਾਰਾ, ਸ਼ੁਭਮਨ ਗਿੱਲ, ਉਮੇਸ਼ ਯਾਦਵ ਅਤੇ ਕੁਲਦੀਪ ਯਾਦਵ ਉਨ੍ਹਾਂ ਲੋਕਾਂ ‘ਚ ਸ਼ਾਮਲ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਟੀਮ ਨੂੰ ਸੰਦੇਸ਼ ਦਿੱਤਾ ਹੈ। ਇਹ ਮੈਚ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਦਰਅਸਲ, ਭਾਰਤੀ ਟੀਮ 18 ਸਾਲਾਂ ਤੋਂ ਆਈਸੀਸੀ ਈਵੈਂਟ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਇੱਕ ਵੀ ਮੈਚ ਨਹੀਂ ਜਿੱਤ ਸਕੀ ਹੈ। ਭਾਰਤ ਟੀ-20 ਵਿਸ਼ਵ ਕੱਪ ‘ਚ ਵੀ ਨਿਊਜ਼ੀਲੈਂਡ ਤੋਂ ਦੋ ਵਾਰ ਹਾਰ ਚੁੱਕਾ ਹੈ। ਇਸ ਤੋਂ ਇਲਾਵਾ ਭਾਰਤ ਨੂੰ ਪਹਿਲੇ ਮੈਚ ‘ਚ ਪਾਕਿਸਤਾਨ ਤੋਂ ਵੱਡੀ ਹਾਰ ਮਿਲੀ। ਉਦੋਂ ਤੋਂ ਭਾਰਤ ਲਈ ਸੈਮੀਫਾਈਨਲ ਦਾ ਰਸਤਾ ਵੀ ਕਾਫੀ ਮੁਸ਼ਕਿਲ ਜਾਪ ਰਿਹਾ ਹੈ। ਅਜਿਹੇ ‘ਚ ਟੀਮ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੋਵੇਗਾ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 2007 ਦੇ ਟੀ-20 ਵਿਸ਼ਵ ਕੱਪ ਤੋਂ ਲੈ ਕੇ ਇਸ ਸਾਲ ਹੋਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੱਕ ਆਈਸੀਸੀ ਮੁਕਾਬਲਿਆਂ ਦੇ ਕੁੱਲ 7 ਮੈਚ ਖੇਡੇ ਗਏ ਹਨ। ਇਨ੍ਹਾਂ ‘ਚੋਂ 6 ਵਿੱਚ ਕੀਵੀ ਟੀਮ ਜਿੱਤ ਦਰਜ ਕਰਨ ‘ਚ ਸਫਲ ਰਹੀ ਹੈ। ਇਸ ਦੇ ਨਾਲ ਹੀ ਇੱਕ ਮੈਚ ਮੀਂਹ ਕਾਰਨ ਬੇ-ਅਨਤੀਜਾ ਰਿਹਾ ਹੈ। ਟੀ-20 ਵਿਸ਼ਵ ਕੱਪ ‘ਚ ਦੋਵੇਂ ਟੀਮਾਂ ਦੋ ਵਾਰ ਭਿੜ ਚੁੱਕੀਆਂ ਹਨ ਅਤੇ ਟੀਮ ਇੰਡੀਆ ਦੋਵੇਂ ਵਾਰ ਹਾਰ ਚੁੱਕੀ ਹੈ। 2003 ਵਨਡੇ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਆਖਰੀ ਵਾਰ ਆਈਸੀਸੀ ਟੂਰਨਾਮੈਂਟ ਵਿੱਚ ਹਰਾਇਆ ਸੀ। ਭਾਰਤ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -: