ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਹ ਦੇਖਦੇ ਹੋਏ ਕਿ ਦੋਵਾਂ ਟੀਮਾਂ ਵਿਚਾਲੇ ਕੋਈ ਦੁਵੱਲੀ ਸੀਰੀਜ਼ ਨਹੀਂ ਹੁੰਦੀ। ਇਹ ਦੋਵੇਂ ਟੀਮਾਂ ਸਿਰਫ਼ ਆਈਸੀਸੀ ਅਤੇ ਏਸ਼ੀਅਨ ਕ੍ਰਿਕਟ ਕੌਂਸਲ ਈਵੈਂਟਸ ਵਿੱਚ ਹੀ ਆਹਮੋ-ਸਾਹਮਣੇ ਆਉਂਦੀਆਂ ਹਨ। ਜਿਸ ਕਾਰਨ ਪ੍ਰਸ਼ੰਸਕ ਇਸ ਮੈਚ ਦਾ ਆਨੰਦ ਲੈਣ ਦਾ ਮੌਕਾ ਨਹੀਂ ਖੁੰਝਾਉਂਦੇ । ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਆਉਂਦੀਆਂ ਹਨ, ਪ੍ਰਸ਼ੰਸਕ ਪੈਸੇ ਖਰਚ ਕੇ ਉੱਥੇ ਵੀ ਮੈਚ ਦੇਖਣ ਪਹੁੰਚ ਜਾਂਦੇ ਹਨ। ਹੁਣ ਦੋਵੇਂ ਟੀਮਾਂ ਆਗਾਮੀ ਟੀ-20 ਵਿਸ਼ਵ ਕੱਪ ’ਚ ਆਹਮੋ-ਸਾਹਮਣੇ ਹੋਣਗੀਆਂ । ਦੋਵੇਂ ਟੀਮਾਂ 9 ਜੂਨ ਨੂੰ ਨਿਊਯਾਰਕ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਮੀਡੀਆ ਰਿਪੋਰਟਾਂ ਅਨੁਸਾਰ ਇਸ ਮੈਚ ਦੀਆਂ ਟਿਕਟਾਂ ਦੀਆਂ ਕੀਮਤਾਂ ਪਹਿਲਾਂ ਹੀ ਰੀ-ਸੇਲ ਬਾਜ਼ਾਰ ਵਿੱਚ ਅਸਮਾਨ ਛੂਹ ਰਹੀਆਂ ਹਨ।
ਟਿਕਟਾਂ ਦੀ ਅਧਿਕਾਰਤ ਵਿਕਰੀ ਵਿੱਚ ਟਿਕਟ ਦੀ ਸਭ ਤੋਂ ਘੱਟ ਕੀਮਤ 6 ਡਾਲਰ ਯਾਨੀ 497 ਰੁਪਏ ਹੈ । ਇਸ ਦੇ ਨਾਲ ਹੀ, ਇਸ ਭਾਰਤ ਬਨਾਮ ਪਾਕਿਸਤਾਨ ਮੈਚ ਲਈ ਪ੍ਰੀਮੀਅਮ ਸੀਟਾਂ ਦੀ ਕੀਮਤ ਬਿਨ੍ਹਾਂ ਟੈਕਸ ਦੇ 400 ਡਾਲਰ ਯਾਨੀ 33,148 ਰੁਪਏ ਹੈ। ਹਾਲਾਂਕਿ, ਹੋਰ ਪਲੇਟਫਾਰਮਾਂ ’ਤੇ ਟਿਕਟ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਅਧਿਕਾਰਤ ਵਿਕਰੀ ’ਤੇ ਜਿਸ ਟਿਕਟ ਦੀ ਕੀਮਤ ਡਾਲਰ 400 ਰੱਖੀ ਗਈ ਸੀ, ਰੀਸੇਲ ਸਾਈਟਾਂ ’ਤੇ ਇਸ ਦੀ ਕੀਮਤ 40,000 ਡਾਲਰ ਹੈ, ਭਾਵ ਲਗਭਗ 33 ਲੱਖ ਰੁਪਏ । ਜੇਕਰ ਇਸ ਨੂੰ ਪਲੇਟਫਾਰਮ ਫੀਸ ਵਿੱਚ ਜੋੜਿਆ ਜਾਵੇ ਤਾਂ ਇਹ ਕੀਮਤ 50,000 ਡਾਲਰ ਯਾਨੀ ਲਗਭਗ 41 ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ। ਉੱਥੇ ਹੀ ਇੱਕ ਹੋਰ ਪਲੇਟਫਾਰਮ ’ਤੇ ਕੀਮਤਾਂ ਆਸਮਾਨ ਛੂ ਰਹੀਆਂ ਹਨ । ਟੀ -20 ਵਿਸ਼ਵ ਕੱਪ 2024 ਵਿੱਚ ਭਾਰਤ ਬਨਾਮ ਪਾਕਿਸਤਾਨ ਮੈਚ ਦੇ ਲਈ ਇਸ ਸਾਈਟ ’ਤੇ ਸਭ ਤੋਂ ਮਹਿੰਗੀ ਟਿਕਟ 1,75,000 ਡਾਲਰ ਭਾਵ ਲਗਭਗ 1.4 ਕਰੋੜ ਰੁਪਏ ਦੀ ਹੈ । ਜੇਕਰ ਇਸ ਵਿੱਚ ਪਲੇਟਫਾਰਮ ਚਾਰਜ ਅਤੇ ਵਾਧੂ ਫੀਸਾਂ ਨੂੰ ਜੋੜਿਆ ਜਾਵੇ ਤਾਂ ਇਹ ਅੰਕੜੇ ਕਰੀਬ 1.86 ਕਰੋੜ ਰੁਪਏ ਤੱਕ ਪਹੁੰਚ ਜਾਂਦੇ ਹਨ।
ਇਹ ਵੀ ਪੜ੍ਹੋ: ਚੰਡੀਗੜ੍ਹ ‘ਚ BJP ਦਾ ਬਣਿਆ ਸੀਨੀਅਰ ਡਿਪਟੀ ਮੇਅਰ, ਕੁਲਜੀਤ ਸੰਧੂ ਨੂੰ ਮਿਲੀਆਂ 19 ਵੋਟਾਂ
ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2024 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੂੰ ਪਾਕਿਸਤਾਨ ਦੇ ਨਾਲ ਗਰੁੱਪ-ਏ ਵਿੱਚ ਰੱਖਿਆ ਗਿਆ ਹੈ। ਇਸ ਗਰੁਪ ਵਿੱਚ ਇਹ ਦੋ ਵੱਡੀਆਂ ਟੀਮਾਂ ਹਨ । ਇਨ੍ਹਾਂ ਤੋਂ ਇਲਾਵਾ ਆਇਰਲੈਂਡ, ਕੈਨੇਡਾ ਅਤੇ ਅਮਰੀਕਾ ਲਈ ਇਨ੍ਹਾਂ ਦੋਵਾਂ ਟੀਮਾਂ ਵਿਰੁੱਧ ਕੋਈ ਵੀ ਮੈਚ ਜਿੱਤਣਾ ਮੁਸ਼ਕਿਲ ਹੋਵੇਗਾ। ਆਗਾਮੀ ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ ਅਤੇ ਪਾਕਿਸਤਾਨ ਦੀ ਕਪਤਾਨੀ ਸ਼ਾਹੀਨ ਅਫ਼ਰੀਦੀ ਕਰਨਗੇ।
ਗੌਰਤਲਬ ਹੈ ਕਿ ਇਹ ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ ਵਿੱਚ ਅੱਠਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ । ਇਸ ਤੋਂ ਪਹਿਲਾਂ ਭਾਰਤ ਟੀ-20 ਵਿਸ਼ਵ ਕੱਪ ਵਿੱਚ ਸੱਤ ਵਾਰ ਪਾਕਿਸਤਾਨ ਦਾ ਸਾਹਮਣਾ ਕਰ ਚੁੱਕਿਆ ਹੈ । 6 ਵਾਰ ਟੀਮ ਇੰਡੀਆ ਮੈਚ ਜਿੱਤ ਚੁੱਕੀ ਹੈ, ਜਦਕਿ ਇੱਕ ਵਾਰ ਪਾਕਿਸਤਾਨ ਦੀ ਟੀਮ ਜਿੱਤਣ ਵਿੱਚ ਸਫ਼ਲ ਰਹੀ ਹੈ । ਵਨਡੇ ਅਤੇ ਟੀ-20 ਵਿਸ਼ਵ ਕੱਪ ਸਣੇ ਭਾਰਤੀ ਟੀਮ ਸਿਰਫ਼ ਇਕ ਵਾਰ ਪਾਕਿਸਤਾਨ ਤੋਂ ਹਾਰੀ ਹੈ। ਇਹ ਮੈਚ 2021 ਟੀ-20 ਵਿਸ਼ਵ ਕੱਪ ਵਿੱਚ ਖੇਡਿਆ ਗਿਆ ਸੀ, ਜਿਸ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: