ਵਿਸ਼ਵ ਕੱਪ 2023 ਦਾ 5 ਅਕਤੂਬਰ ਤੋਂ ਆਗਾਜ਼ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਭਾਰਤ ਦਾ ਪਹਿਲਾ ਮੈਚ ਆਸਟ੍ਰੇਲੀਆ ਦੇ ਖਿਲਾਫ਼ ਚੇੱਨਈ ਵਿੱਚ ਖੇਡਿਆ ਜਾਣਾ ਹੈ। ਉੱਥੇ ਹੀ ਭਾਰਤ-ਪਾਕਿਸਤਾਨ ਦਾ ਮੈਚ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਭਾਰਤ ਦੇ ਮੈਚਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕੁਝ ਟਿਕਟ ਬੁਕਿੰਗ ਵੈਬਸਾਈਟਾਂ ਭਾਰਤ ਦੇ ਮੈਚਾਂ ਦੀਆਂ ਸਾਰੀਆਂ ਟਿਕਟਾਂ ਵੇਚ ਚੁੱਕੀਆਂ ਹਨ। ਉੱਥੇ ਹੀ ਇੱਕ ਵੈਬਸਾਈਟ ‘ਤੇ ਹਾਲੇ ਵੀ ਟਿਕਟਾਂ ਉਪਲਬਧ ਹਨ। ਪਰ ਇਨ੍ਹਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਟਿਕਟਾਂ ਦੀ ਕੀਮਤਾਂ ਨੂੰ ਲੈ ਕੇ ਲੋਕਾਂ ਨੇ BCCI ‘ਤੇ ਸਵਾਲ ਖੜ੍ਹੇ ਕੀਤੇ ਹਨ।
ਇੱਕ ਟਿਕਟ ਵੈਬਸਾਈਟ ‘ਤੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ 14 ਅਕਤੂਬਰ ਨੂੰ ਖੇਡੇ ਜਾਣ ਵਾਲੇ ਮੈਚ ਦੀਆਂ ਟਿਕਟਾਂ ਲੱਖਾਂ ਵਿੱਚ ਵਿਕ ਰਹੀਆਂ ਹਨ। ਇਸ ਵੈਬਸਾਈਟ ‘ਤੇ ਉਪਰਲੇ ਟੀਅਰ ਸੈਕਸ਼ਨ ਦੀ ਇੱਕ ਟਿਕਟ ਦੀ ਕੀਮਤ 57 ਲੱਖ ਰੁਪਏ ਤੋਂ ਵੀ ਜ਼ਿਆਦਾ ਦੀ ਦਿਖਾਈ ਜਾ ਰਹੀ ਹੈ। ਉੱਥੇ ਹੀ ਸੈਕਸ਼ਨ ਐੱਨ6 ਦਾ ਵੀ ਇਹੀ ਹਾਲ ਹੈ। ਇਸ ਸੈਕਸ਼ਨ ਵਿੱਚ ਵੀ ਟਿਕਟ ਦੀ ਕੀਮਤ 57 ਲੱਖ ਤੋਂ ਜ਼ਿਆਦਾ ਦੀ ਦਿਖਾਈ ਜਾ ਰਹੀ ਹੈ। ਇਸ ਵੈਬਸਾਈਟ ‘ਤੇ ਇੱਕ ਟਿਕਟ ਦੀ ਸਭ ਤੋਂ ਘੱਟ ਕੀਮਤ 80 ਹਜ਼ਾਰ ਰੁਪਏ ਹੈ।
ਇਹ ਵੀ ਪੜ੍ਹੋ: SPG ਦੇ ਡਾਇਰੈਕਟਰ ਏ.ਕੇ. ਸਿਨਹਾ ਦਾ ਹੋਇਆ ਦਿਹਾਂਤ, PM ਮੋਦੀ ਦੇ ਸੁਰੱਖਿਆ ਵਿੰਗ ਦੇ ਸਨ ਇੰਚਾਰਜ
ਦੱਸ ਦੇਈਏ ਕਿ ਵਿਸ਼ਵ ਕੱਪ 2023 ਵਿੱਚ ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਹੈ। ਇਹ ਮੈਚ ਭਾਰਤ-ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਦੂਜਾ ਮੈਚ 11 ਅਕਤੂਬਰ ਨੂੰ ਅਫਗਾਨਿਸਤਾਨ ਨਾਲ ਹੈ। ਭਾਰਤ-ਪਾਕਿਸਤਾਨ ਦੇ ਬਾਅਦ ਭਾਰਤ ਤੇ ਬੰਗਲਾਦੇਸ਼ ਦੇ ਵਿਚਾਲੇ 19 ਅਕਤੂਬਰ ਨੂੰ ਮਕੈਚ ਖੇਡਿਆ ਜਾਵੇਗਾ। ਉੱਥੇ ਹੀ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 22 ਅਕਤੂਬਰ ਨੂੰ ਮੈਚ ਖੇਡਿਆ ਜਾਵੇਗਾ। ਟੀਮ ਇੰਡੀਆ ਦਾ ਸੈਮੀਫਾਈਨਲ ਤੋਂ ਪਹਿਲਾਂ ਆਖਰੀ ਮੁਕਾਬਲਾ ਨੀਦਰਲੈਂਡ ਨਾਲ ਹੈ, ਜੋ ਕਿ 12 ਨਵੰਬਰ ਨੂੰ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: