ਧੁੰਦ ਕਾਰਨ ਭਾਰਤ ਤੇ ਸਾਊਥ ਅਫਰੀਕਾ ਵਿਚ ਚੌਥਾ ਟੀ-20 ਮੈਚ ਰੱਦ ਕਰ ਦਿੱਤਾ ਗਿਆ ਹੈ। ਮੁਕਾਬਲਾ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਵਿਚ ਸ਼ਾਮ 7 ਵਜੇ ਸ਼ੁਰੂ ਹੋਣਾ ਸੀ ਪਰ ਧੁੰਦ ਕਰਕੇ ਟੌਸ ਵੀ ਨਹੀਂ ਹੋ ਸਕਿਆ। ਅੰਪਾਇਰਸ ਨੇ 6 ਵਾਰ ਸਥਿਤੀ ਦਾ ਜਾਇਜ਼ਾ ਲਿਆ ਪਰ ਰਾਤ 9.30 ਵਜੇ ਤਕ ਸਥਿਤੀ ਵਿਚ ਸੁਧਾਰ ਨਾ ਹੋਣ ‘ਤੇ ਮੈਚ ਰੱਦ ਕਰ ਦਿੱਤਾ ਗਿਆ।
5 ਮੈਚਾਂ ਦੀ ਸੀਰੀਜ ਵਿਚ ਟੀਮ ਇੰਡੀਆ 2-1 ਤੋਂ ਅੱਗੇ ਹੈ। ਭਾਰਤ ਨੇ ਪਹਿਲਾ ਮੈਚ 101 ਦੌੜਾਂ ਤੋਂ ਜਿੱਤਿਆ ਸੀ। ਇਸ ਦੇ ਬਾਅਦ ਸਾਊਥ ਅਫਰੀਕਾ ਨੇ ਮੁੱਲਾਂਪੁਰ ਵਿਚ ਖੇਡੇ ਗਏਦੂਜੇ ਮੈਚ ਵਿਚ 51 ਦੌੜਾਂ ਨਾਲ ਜਿੱਤ ਵਿਚ ਵਾਪਸੀ ਕੀਤੀ। ਤੀਜੇ ਮੈਚ ਵਿਚ ਧਰਮਸ਼ਾਲਾ ਵਿਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕਰਤੇ ਹੋਏ ਫਿਰ ਬੜ੍ਹਤ ਬਣਾ ਲਈ। ਆਖਰੀ ਮੈਚ 19 ਦਸੰਬਰ ਨੂੰ ਅਹਿਮਦਾਬਾਦ ਵਿਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਆਏ ਨਤੀਜੇ, ‘ਆਪ’ ਦਾ ਰਿਹਾ ਦਬਦਬਾ, ਅਕਾਲੀ ਦਲ ਨੇ ਕੀਤਾ ਕਮਬੈਕ
ਲਖਨਊ ਦੇ ਇਕਾਨਾ ਸਟੇਡੀਅਮ ਵਿਚ ਸ਼ਾਮ 6 ਵਜੇ ਤੋਂ ਫੈਨਸ ਪਹੁੰਚ ਗਏ ਸਨ। ਉਹ ਲਗਭਗ ਸਾਢੇ ਤਿੰਨ ਘੰਟੇ ਤੱਕ ਮੈਚ ਸ਼ੁਰੂ ਹੋਣ ਦਾ ਇੰਤਜ਼ਾਰ ਕਰਦੇ ਰਹੇ ਪਰ ਧੁੰਦ ਘੱਟ ਨਹੀਂ ਹੋਈ। ਅਜਿਹੇ ਵਿਚ ਫੈਨਸ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ।
ਵੀਡੀਓ ਲਈ ਕਲਿੱਕ ਕਰੋ -:
























